Edge Sense ਫੀਚਰਜ਼ ਦੇ ਨਾਲ ਭਾਰਤ ''ਚ ਲਾਂਚ ਹੋਇਆ HTC U11, ਜਾਣੋ ਕੀਮਤ

Friday, Jun 16, 2017 - 02:02 PM (IST)

Edge Sense ਫੀਚਰਜ਼ ਦੇ ਨਾਲ ਭਾਰਤ ''ਚ ਲਾਂਚ ਹੋਇਆ HTC U11, ਜਾਣੋ ਕੀਮਤ

ਜਲੰਧਰ- ਤਾਈਵਾਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਐੱਚ.ਟੀ.ਸੀ. ਨੇ ਆਖਰਕਾਰ ਭਾਰਤ 'ਚ ਆਪਣਾ ਨਵਾਂ ਸਮਾਰਟਫੋਨ HTC U11 ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਦੀ ਕੀਮਤ 51,990 ਰੁਪਏ ਹੈ। ਇਹ ਫੋਨ ਇਸ ਮਹੀਨੇ ਦੇ ਅਖੀਰ ਤੱਕ ਬਾਜ਼ਾਰ 'ਚ ਉਪਲੱਬਧ ਹੋਵੇਗਾ। ਕੰਪਨੀ ਨੇ ਪਿਛਲੇ ਮਹੀਨੇ HTC U11 ਨੂੰ ਅਮਰੀਕਾ 'ਚ ਗਲੋਬਲੀ ਲਾਂਚ ਕੀਤਾ ਸੀ। ਉਥੇ ਹੀ ਅਮਰੀਕਾ 'ਚ HTC U11 ਸਮਾਰਟਫੋਨ 749 ਡਾਲਰ (ਕਰੀਬ 48,000 ਰੁਪਏ) ਦੀ ਕੀਮਤ 'ਚ ਉਪਲੱਬਧ ਹੈ। HTC U11 ਦੇ ਮੁੱਖ ਫੀਚਰਜ਼ 'ਚੋਂ ਇਕ ਐੱਜ ਸੈਂਸਿੰਗ ਫੀਚਰ ਹੈ ਜੋ ਤੁਹਾਨੂੰ ਸਮਾਰਟਫੋਨ ਦੇ ਸਾਈਡ ਫਰੇਮ 'ਤੇ ਇਸ਼ਾਰਿਆਂ ਦੇ ਨਾਲ ਕਈ ਐਕਸ਼ੰਸ ਅਤੇ ਜੈਸਚਰ ਤੱਕ ਪਹੁੰਚਣ ਦਿੰਦਾ ਹੈ। 
ਸਕਵੀਜ਼ ਜੈਸਚਰ ਦਾ ਇਸਤੇਮਾਲ ਟ੍ਰਿਗਰ ਵਾਇਸ ਅਸਿਸਟੈਂਟ ਅਲੈਕਸਾ ਅਤੇ ਗੂਗਲ ਅਸਿਸਟੈਂਟ ਲਈ ਵੀ ਕੀਤਾ ਜਾ ਸਕਦਾ ਹੈ। ਇਹ ਫੋਨ 360 ਡਿਗਰੀ ਸਾਊਂਡ ਰਿਕਾਰਡਿੰਗ ਫੀਚਰ ਉਪਲੱਬਧ ਹੈ। ਇਹ ਤਕਨੀਕ ਸਮਾਰਟਫੋਨ ਨੂੰ ਐਨੀਸਟਿਕ ਫੀਚਰਜ਼ ਦੇ ਨਾਲ 3ਡੀ ਸਾਊਂਡ ਨੂੰ ਕੈਪਚਰ ਕਰਨ ਦੀ ਮਨਜ਼ੂਰੀ ਦਿੰਦਾ ਹੈ। ਇਸ ਤੋਂ ਇਲਾਵਾ ਸਮਾਰਟਫੋਨ 'ਚ ਐੱਚ.ਟੀ.ਸੀ. ਬੂਮ ਸਾਊਂਡ ਟੈਕਨਾਲੋਜੀ ਅਤੇ HTC USonic ਫੀਚਰ ਵੀ ਸ਼ਾਮਲ ਹੈ। 
ਇਸ ਸਮਾਰਟਫੋਨ ਦੀ ਸਭ ਤੋਂ ਵੱਡੀ ਖਾਸੀਅਤ ਇਸ ਵਿਚ ਦਿੱਤਾ ਜਾਣ ਵਾਲਾ ਐੱਜ ਸੈਂਸ ਫੀਚਰ ਹੈ ਜਿਸ ਨਾਲ ਕੈਮਰਾ ਲਾਂਚ ਕਰਨ ਅਤੇ ਟੈਕਸਟ ਭੇਜਣ ਵਰਗੇ ਕਈ ਫੰਕਸ਼ਨ ਪਰਫਾਰਮ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਤੁਸੀਂ ਈ-ਮੇਲ ਖੋਲ੍ਹਣ ਅਤੇ ਆਪਣੇ ਪਸੰਦੀਦਾ ਗੇਮ ਜਾਂ ਐਪ ਖੋਲ੍ਹਣ ਲਈ ਵੀ ਸਕਵੀਜ਼ ਜੈਸਚਰ ਨੂੰ ਕਸਟਮਾਈਜ਼ ਕਰ ਸਕਦੇ ਹੋ। ਜਦੋਂ ਯੂਜ਼ਰਜ਼ ਐਡਵਾਂਸਡ ਟੱਚ ਮੋਡ ਐਕਟੀਵੇਟ ਕਰਦੇ ਹਨ ਤਾਂ ਉਹ 'ਸ਼ਾਰਟ ਸਕਵੀਜ਼' ਤੋਂ ਇਲਾਵਾ 'ਸਕਵੀਜ਼ ਅਤੇ ਹੋਲਡ' ਕਰਕੇ ਕਈ ਫੰਕਸ਼ਨ ਪਰਫਾਰਮ ਕਰ ਸਕਦੇ ਹਨ। ਇਸ ਤੋਂ ਇਲਾਵਾ ਦਸਤਾਨੇ ਪਹਿਨੇ ਹੋਣ 'ਤੇ ਵੀ ਇਹ ਫੀਚਰ ਡਿਵਾਈਸ ਦੇ ਨਾਲ ਕੰਮ ਕਰਦਾ ਹੈ।

 

HTC U11 ਦੇ ਫੀਚਰਜ਼
ਇਸ ਸਮਾਰਟਫੋਨ 'ਚ 5.5-ਇੰਚ ਦੀ ਕਿਊ.ਐੱਚ.ਡੀ. ਡਿਸਪਲੇ ਗੋਰਿਲਾ ਗਲਾਸ 5 ਪ੍ਰੋਟੈਕਸ਼ਨ ਦੇ ਨਾਲ ਆਉਂਦੀ ਹੈ। ਇਸ ਦੇ ਨਾਲ ਹੀ ਇਹ ਲੇਟੈਸਟ ਕੁਆਲਕਾਮ ਸਨੈਪਡ੍ਰੈਗਨ 835 ਪ੍ਰੋਸੈਸਰ 'ਤੇ ਆਧਾਰਿਤ ਹੈ। ਉਥੇ ਹੀ ਫੋਨ 'ਚ 6ਜੀ.ਬੀ. ਰੈਮ ਅਤੇ 128ਜੀ.ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 2ਟੀ.ਬੀ. ਤੱਕ ਵਧਾਇਆ ਜਾ ਸਕਦਾ ਹੈ। 
ਫੋਟੋਗ੍ਰਾਫੀ ਲਈ ਇਸ ਫੋਨ 'ਚ ਅਲਟਰਾਪਿਕਸਲ ਟੈਕਨਾਲੋਜੀ, 5-axis OIS, EIS ਅਤੇ ਐੱਫ/1.7 ਅਪਰਚਰ ਦੇ ਨਾਲ 12-ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਹੈ। ਇਸ ਦੇ ਨਾਲ ਹੀ ਇਹ 4ਕੇ ਵੀਡੀਓ ਰਿਕਾਰਡਿੰਗ ਅਤੇ 360-ਡਿਗਰੀ ਸਾਊਂਡ ਰਿਕਾਰਡਿੰਗ ਨੂੰ ਸਪੋਰਟ ਕਰਦਾ ਹੈ। ਉਥੇ ਹੀ ਵੀਡੀਓ ਕਾਲਿੰਗ ਅਤੇ ਸੈਲਫੀ ਲਈ ਫੋਨ 'ਚ 150-ਡਿਗਰੀ ਵਾਈਡ-ਐਂਗਲ ਲੈਂਜ਼ ਦੇ ਨਾਲ 16-ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। 
ਪਾਵਰ ਬੈਕਅਪ ਲਈ ਇਸ ਸਮਾਰਟਫੋਨ 'ਚ 3,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਕੁਨੈਕਟੀਵਿਟੀ ਦੇ ਤੌਰ 'ਤੇ ਫੋਨ 'ਚ 4ਜੀ, ਵਾਈ-ਫਾਈ, ਬਲੂਟੂਥ, ਐੱਨ.ਐੱਫ.ਸੀ. ਅਤੇ ਜੀ.ਪੀ.ਐੱਸ. ਵਰਗੇ ਫੀਚਰਜ਼ ਦਿੱਤੇ ਗਏ ਹਨ। ਫੋਨ ਆਈ.ਪੀ.57 ਸਰਟੀਫਿਕੇਸ਼ਨ ਦੇ ਨਾਲ ਆਉਂਦਾ ਹੈ ਜੋ ਇਸ ਨੂੰ ਵਾਟਰ ਅਤੇ ਡਸਟ ਰੈਸਿਸਟੈਂਟ ਬਣਾਉਂਦਾ ਹੈ। ਇਹ ਫੋਨ ਐੱਚ.ਟੀ.ਸੀ. ਸੈਂਸ 9 ਬੇਸਡ ਐਂਡਰਾਇਡ ਨੂਗਟ 7.1 'ਤੇ ਕੰਮ ਕਰਦਾ ਹੈ।


Related News