16 ਮਈ ਨੂੰ ਲਾਂਚ ਹੋਵੇਗਾ HTC U11 ਸਮਾਰਟਫੋਨ, ਜਾਣੋ ਫੀਚਰਸ

Thursday, May 11, 2017 - 09:57 AM (IST)

16 ਮਈ ਨੂੰ ਲਾਂਚ ਹੋਵੇਗਾ HTC U11 ਸਮਾਰਟਫੋਨ, ਜਾਣੋ ਫੀਚਰਸ

ਜਲੰਧਰ- ਤਾਈਵਾਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਐੱਚ. ਟੀ. ਸੀ. ਆਪਣੇ ਫਲੈਗਸ਼ਿਪ ਸਮਾਰਟਫੋਨ ਐੱਚ. ਟੀ. ਸੀ. U11 ਜਾਂ ਐੱਚ. ਟੀ. ਸੀ. Ocean ਨੂੰ 16 ਮਈ ਨੂੰ ਲਾਂਚ ਕਰਨ ਲਈ ਤਿਆਰ ਹੈ। ਕੰਪਨੀ ਨੇ ਟੀਜ਼ਰ ਇਮੇਜ਼ ਅਤੇ ਵੀਡੀਓ ਲਾਂਚ ਕਰ ਕੇ ਆਪਣੇ ਆਉਣ ਵਾਲੇ ਸਮਾਰਟਫੋਨ ਦੀ ਰਿਲੀਜ਼ ਡੇਟ ਦੀ ਜਾਣਕਾਰੀ ਦਿੱਤੀ ਹੈ। ਟੀਜ਼ਰ ਇਮੇਜ਼ ''ਚ ''ਸਕਵੀਜ ਫਾਰ ਦ ਬ੍ਰਿਲਿਏਂਟ'' ਕੈਪਸ਼ਨ ਦਿੱਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਐੱਚ. ਟੀ. ਸੀ. U ਦਾ ਸਲੋਗਨ ਵੀ ਹੋ ਸਕਦਾ ਹੈ। ਐੱਚ. ਟੀ. ਸੀ. ਨੇ ਨਵੀਂ ਵੀਡੀਓ ਟੀਜ਼ਰ ਕਰ ਕੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।

ਜਾਣਕਾਰੀ ਦੇ ਮੁਤਾਬਕ ਐੱਚ. ਟੀ. ਸੀ. ਯੂ. ''ਚ 5.5 ਇੰਚ ਦਾ ਕਵਾਡ ਐੱਚ. ਡੀ. ਡਿਸਪਲੇ ਹੋਵੇਗਾ। ਜਿਸ ਦੀ ਸਕਰੀਨ ਰੈਜ਼ੋਲਿਊਸ਼ਨ 1440x2560 ਪਿਕਸਲ ਹੈ। ਇਹ ਸਮਾਰਟਫੋਨ ਸਨੈਪਡ੍ਰੈਗਨ 835 ਚਿਪਸੈੱਟ ਨਾਲ ਆਕਟਾ-ਕੋਰ CPU ਐਡ੍ਰੋਨੋ 540 GPU ''ਤੇ ਆਧਾਰਿਤ ਹੋਵੇਗਾ। ਕੰਪਨੀ ਇਸ ਨੂੰ ਦੋ ਸਟੋਰੇਜ ਆਪਸ਼ਨ 4 ਜੀ. ਬੀ. ਰੈਮ ਅਤੇ 64 ਜੀ. ਬੀ. ਇੰਟਰਨਲ ਮੈਮਰੀ ਅਤੇ ਦੂਜਾ ਵੇਰੀਅੰਟ 6 ਜੀ. ਬੀ. ਰੈਮ ਵਾਲ 128 ਜੀ. ਬੀ. ਇੰਟਰਨਲ ਮੈਮਰੀ ਨਾਲ ਲਾਂਚ ਕੀਤਾ ਜਾ ਸਕਦਾ ਹੈ। ਫੋਟੋਗ੍ਰਾਫੀ ਲਈ ਇਸ ਸਮਾਰਟਫੋਨ ''ਚ 12 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਜਾ ਸਕਦਾ ਹੈ। ਵੀਡੀਓ ਕਾਲਿੰਗ ਅਤੇ ਸੈਲਫੀ ਲਈ ਇਸ ਐੱਚ. ਟੀ. ਸੀ. ਯੂ. ''ਚ 16 ਮੈਗਾਪਿਕਸਲ ਦਾ ਕੈਮਰਾ ਉਪਲੱਬਧ ਕਰਾਇਆ ਜਾ ਸਕਦਾ ਹੈ।
ਇਸ ਸਮਾਰਟਫੋਨ ਨੂੰ ਐੱਚ. ਟੀ. ਸੀ. Ocean ਕੋਡਨੇਮ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਮਾਰਟਫੋਨ ''ਚ ਐੱਚ. ਟੀ. ਸੀ. ਬੂਮ ਸਾਊਂਡ ਟੈਕਨਾਲੋਜੀ ਅਤੇ HTC USonic ਫੀਚਰ ਵੀ ਹੋਣ ਵਾਲਾ ਹੈ। ਇਸ ਤੋਂ ਇਲਾਵਾ ਫੋਨ ''ਚ 3.5mm ਦਾ ਆਡੀਓ ਜੈਕ ਨੂੰ ਸ਼ਾਮਿਲ ਨਹੀਂ ਕੀਤਾ ਜਾ ਰਿਹਾ ਹੈ ਤਾਂ ਸਮਾਰਟਫੋਨ ''ਚ ਇਕ USB ਟਾਈਪ C ਪੋਰਟ ਵੀ ਹੋਣ ਵਾਲਾ ਹੈ ਅਤੇ ਇਕ ਵਧੀਆ ਫੀਚਰ ਸੇਂਸ ਲਿੰਕ ਨਾਂ ਤੋਂ ਵੀ ਸ਼ਾਮਿਲ ਕੀਤਾ ਜਾਵੇਗਾ। ਇਸ ਸਮਾਰਟਫੋਨ ''ਚ ਐਂਡਰਾਇਡ 7.0 ਨੂਗਟ ''ਤੇ ਕੰਮ ਕਰ ਸਕਦਾ ਹੈ ਅਤੇ ਇਸ ''ਚ 3000 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਜਾ ਸਕਦੀ ਹੈ। ਇਹ ਸਮਾਰਟਫੋਨ ਬਲੂ ਕਲਰ ਦਾ ਹੈ। ਇਸ ਵੀਡੀਓ ਦੇ ਅਖੀਰ ''ਚ ''ਸਕਵੇਜ਼ ਦ ਬ੍ਰਿਲਿਏਂਟ ਯੂ.'' ਟੈਗਲਾਈਨ ਹੈ ਅਤੇ ਇਸ ਤੋਂ ਪਹਿਲਾਂ ਜਾਰੀ ਟੀਜ਼ਰ ''ਚ ਵੀ ਇਸ ਦਾ ਜ਼ਿਕਰ ਕੀਤਾ ਗਿਆ ਸੀ।  

Related News