ਆਕਟਾ ਕੋਰ CPUਅਤੇ 3GB ਰੈਮ ਨਾਲ ਲਾਂਚ ਹੋਇਆ HTC desire 628
Thursday, May 12, 2016 - 05:01 PM (IST)
ਜਲੰਧਰ— ਵਧੀਆ ਪਰਫਾਰਮੇਨਸ ਨਾਲ-ਨਾਲ ਬਿਹਤਰੀਨ ਡਿਜਾਇਨ ਦੇ ਫੋਨ ਬਣਾਉਣ ਵਾਲੀ ਕੰਪਨੀ HTC ਨੇ ਚੁੱਪਚਾਪ ਆਪਣੀ ਮਿਡ ਰੇਂਡ ਸੇਗਮੈਂਟ ਡਿਜ਼ਇਰ 628 ਡੁਅਲ ਸਿਮ ਸਮਾਰਟਫੋਨ ਦੀ ਘੋਸ਼ਣਾ ਕੀਤੀ ਹੈ। ਹਾਲਾਂਕਿ, ਕੰਪਨੀ ਨੇ ਹੁਣੇ ਤੱਕ ਇਸ ਡਿਵਾਇਸ ਦੀ ਕੀਮਤ ਅਤੇ ਉਪਲੱਬਧਤਾ ਬਾਰੇ ''ਚ ਕਿਸੇ ਵੀ ਜਾਣਕਾਰੀ ਦਾ ਖੁਲਾਸਾ ਨਹੀਂ ਕੀਤਾ ਹੈ।
ਸਪੈਸੀਫਿਕੇਸ਼ਨਸ ਦੀ ਗੱਲ ਕੀਤੀ ਜਾਵੇ ਤਾਂ ਇਸ ਸਮਾਰਟਫੋਨ ''ਚ 720x1280 ਪਿਕਸਲ ਰੈਜ਼ੋਲਿਊਸ਼ਨ ਨਾਲ 5 ਇੰਚ ਦਾ ਐੱਚ. ਡੀ ਡਿਸਪਲੇ ਦਿੱਤਾ ਗਿਆ ਹੈ। ਇਸ ਹੈਂਡਸੈੱਟ ''ਚ 1.3ghz ਆਕਟਾ-ਕੋਰ ਪ੍ਰੋਸੈਸਰ ਅਤੇ 3gb ਰੈਮ ਦਿੱਤੀ ਗਈ ਹੈ। ਐਂਡ੍ਰਾਇਡ 5.1 ਓ. ਐੱਸ ਲਾਲੀਪਾਪ ''ਤੇ ਚੱਲਣ ਵਾਲੇ ਇਸ ਸਮਾਰਟਫੋਨ ''ਚ ਐੱਲ. ਈ. ਡੀ ਫਲੈਸ਼ ਅਤੇ selfies ਲਈ ਇੱਕ 5MP ਫ੍ਰੰਟ ਫੇਸਿੰਗ ਕੈਮਰਾ ਅਤੇ 13MP ਦਾ ਰਿਅਰ ਕੈਮਰਾ ਹੈ। ਇਹ 4GLTE, 3G, ਵਾਈ-ਫਾਈ, ਬਲੂਟੁੱਥ ਅਤੇ ਜੀ, ਪੀ.ਐੱਸ ਸਪਾਰਟ ਕਰਦਾ ਹੈ। ਐੱਚ. ਟੀ. ਸੀ ਡਿਜ਼ਾਇਰ 628 ਡਿਊਲ ਸਿਮ ਦੇ ਦੋਨ੍ਹਾਂ ਫ੍ਰੰਟ ਸਪੀਕਰ 8“3 ਬਾਊਂਡਸਾਊਂਡ ਨਾਲ ਲੈਸ ਹਨ। ਇਸ ''ਚ 2,200 mAh ਬੈਟਰੀ ਲੱਗੀ ਹੈ।
