HTC U11 ਨੂੰ ਮਿਲਣੀ ਸ਼ੁਰੂ ਹੋਈ ਨਵੀਂ ਐਂਡ੍ਰਾਇਡ 8.0 Oreo ਅਪਡੇਟ
Wednesday, Jan 10, 2018 - 03:10 PM (IST)

ਜਲੰਧਰ- HTC ਨੇ ਆਖ਼ਿਰਕਾਰ ਆਪਣੇ ਫਲੈਗਸ਼ਿਪ ਅਤੇ ਪਹਿਲਾਂ ਸਕਵੀਜੇਬਲ ਸਮਾਰਟਫੋਨ HTC U11 ਲਈ ਐਂਡਰਾਇਡ 8.0 ਓਰਿਓ ਅਪਡੇਟ ਰੋਲ ਆਉਟ ਕਰ ਦਿੱਤੀ ਹੈ। ਹਾਲਾਂਕਿ ਅਜਿਹਾ ਲੱਗਦਾ ਹੈ ਕਿ ਕੰਪਨੀ ਨੇ ਇਸ ਅਪਡੇਟ ਨੂੰ ਅਜੇ EMEA (ਯੂਰੋਪ, ਮਿਡਲ ਈਸਟ ਅਤੇ ਅਫਰੀਕਾ) ਦੇਸ਼ਾਂ 'ਚ ਜਾਰੀ ਕੀਤਾ ਹੈ। ਇਹ ਸਾਫਟਵੇਅਰ ਅਪਡੇਟ ਲਗਭਗ 1.31GB ਦੇ ਸਾਇਜ਼ ਦੇ ਨਾਲ ਹੈ ਅਤੇ 2.33.401.10 ਇਸਦਾ ਵਰਜ਼ਨ ਹੈ ।