HP ਨੇ ਅਪਗ੍ਰੇਡ ਕੀਤਾ Envy 13 ਲੈਪਟਾਪ ਦਾ ਪ੍ਰੋਸੈਸਰ

10/12/2016 2:12:38 PM

ਜਲੰਧਰ - ਅਮਰੀਕੀ ਟੈਕਨਾਲੋਜ਼ੀ ਕੰਪਨੀ HP ਨੇ ਆਪਣੇ ਸਟਾਈਲਿਸ਼ Envy 13 ਲੈਪਟਾਪ ''ਚ ਇੰਟੈੱਲ ਦਾ ਲੈਟੇਸਟ Kaby Lake ਪ੍ਰੋਸੈਸਰ ਅਪਗਰੇਡ ਕੀਤਾ ਹੈ ਜੋ 4K ਰੋਜ਼ੋਲਿਊਸ਼ਨ ਨੂੰ ਸਪੋਰਟ ਕਰਦਾ ਹੈ। ਇਸ ਦੀ ਕੀਮਤ $850 (ਕਰੀਬ 56,768 ਰੁਪਏ) ਰੱਖੀ ਗਈ ਹੈ ਅਤੇ ਇਸ ਨੂੰ 26 ਅਕਤੂਬਰ ਤੋਂ ਪਲੱਬਧ ਕੀਤਾ ਜਾਵੇਗਾ।
 
 
ਲੈਪਟਾਪ ਦੇ ਫੀਚਰਸ -
 
ਇਸ ਲੈਪਟਾਪ ''ਚ ਡਿਊਲ-ਕੋਰ 2.5GHz ਇੰਟੈੱਲ ਕੋਰ i5-7200T 7th - ਜਨਰੇਸ਼ਨ Kaby Lake ਮੋਬਾਇਲ ਪ੍ਰੋਸੈਸਰ ਪੇਸ਼ ਕੀਤਾ ਗਿਆ ਹੈ ਨਾਲ ਹੀ ਇਸ ''ਚ ਇੰਟੈੱਲਸ HD 620 ਇੰਟੀਗਰੇਟਡ ਗਰਾਫਿਕਲ ਪ੍ਰੋਸੈਸਰ ਮੌਜੂਦ ਹੈ। 8GB RAM ਨਾਲ ਲੈਸ ਇਸ ਲੈਪਟਾਪ ''ਚ ਕੰਪਨੀ ਨੇ 256GB PCIe NVMe M.2 SSD ਸਟੋਰੇਜ਼ ਦਿੱਤੀ ਹੈ। ਪੋਰਟਸ ਦੀ ਗੱਲ ਕੀਤੀ ਜਾਵੇ ਤਾਂ ਇਸ ''ਚ USB 3.1 ਟਾਈਪ-3 ਪੋਰਟ, 2USB 3.1 ਜੇਨ 1, Wi-6i ਅਤੇ ਬਲੂਟੁੱਥ 4.2 ਜਿਹੇ ਫੀਚਰਸ ਮੌਜੂਦ ਹੈ।

Related News