ਫੇਸਬੁੱਕ ’ਤੇ ਆਪਣੇ ਆਪ ਵੀਡੀਓ ਪਲੇਅ ਹੋਣ ਤੋਂ ਪ੍ਰੇਸ਼ਾਨ ਹੋ ਤਾਂ ਇੰਝ ਬੰਦ ਕਰੋ ਆਟੋ-ਪਲੇਅ ਫੀਚਰ
Thursday, Oct 01, 2020 - 05:43 PM (IST)

ਗੈਜੇਟ ਡੈਸਕ– ਫੇਸਬੁੱਕ ਦੀ ਵਰਤੋਂ ਕਰਦੇ ਸਮੇਂ ਨਿਊਜ਼ ਫੀਡ ’ਚ ਸਾਹਮਣੇ ਆਉਣ ਵਾਲੀ ਹਰ ਇਕ ਵੀਡੀਓ ਆਪਣੇ ਆਪ ਪਲੇਅ ਹੋ ਜਾਂਦੀ ਹੈ। ਕੰਪਨੀ ਦਾ ਕਹਿਣਾ ਹੈਕਿ ਇਸ ਨਾਲ ਫੇਸਬੁੱਕ ਪਲੇਟਫਾਰਮ ’ਤੇ ਯੂਜ਼ਰਸ ਦੇ ਅਨੁਭਵ ਨੂੰ ਬਿਹਤਰ ਬਣਾਇਆ ਜਾਂਦਾ ਹੈ। ਹਾਲਾਂਕਿ, ਇਹ ਵੀ ਜ਼ਰੂਰੀ ਨਹੀਂ ਹੈ ਕਿ ਸਾਰੇ ਯੂਜ਼ਰਸ ਨੂੰ ਫੇਸਬੁੱਕ ’ਤੇ ਆਟੋ-ਪਲੇਅ ਫੀਚਰ ਪੰਸ ਆਏ ਕਿਉਂਕਿ ਇਸ ਕਾਰਨ ਯੂਜ਼ਰਸ ਦਾ ਡਾਟਾ ਖ਼ਰਚ ਹੁੰਦਾ ਹੈ। ਕਈ ਵਾਰ ਤਾਂ ਅਜਿਹੀ ਵੀਡੀਓ ਪਲੇਅ ਹੋ ਜਾਂਦੀ ਹੈ ਜਿਨ੍ਹਾਂ ਨੂੰ ਯੂਜ਼ਰਸ ਵੇਖਣਾ ਵੀ ਨਹੀਂ ਚਾਹੁੰਦੇ। ਜੇਕਰ ਤੁਸੀਂ ਇਸ ਆਟੋ-ਪਲੇਅ ਫੀਚਰ ਨੂੰ ਬੰਦ ਕਰਨਾ ਚਾਹੁੰਦੇ ਹੋ ਤਾਂ ਇਸ ਆਸਾਨ ਤੀਰੇਕ ਨਾਲ ਅਜਿਹਾ ਕਰ ਸਕਦੇ ਹੋ।
ਫੇਸਬੁੱਕ ਵੈੱਬਸਾਈਟ ’ਤੇ ਇੰਝ ਬੰਦ ਕਰੋ ਆਟੋ-ਪਲੇਅ ਫੀਚਰ
- ਪੇਜ ਦੇ ਸੱਜੇ ਪਾਸੇ ਉਪਰ ਵਿਖਾਈ ਦੇਣ ਵਾਲੇ ਡ੍ਰੋਪ-ਡਾਊਨ ਮੈਨਿਊ ’ਤੇ ਸਭ ਤੋਂ ਪਹਿਲਾਂ ਕਲਿੱਕ ਕਰੋ।
- ਹੁਣ ਸੈਟਿੰਗ ਐਂਟ ਪ੍ਰਾਈਵੇਸੀ ’ਤੇ ਕਲਿੱਕ ਕਰੋ ਅਤੇ ਇਸ ਵਿਚ ਸੈਟਿੰਗਸ ਸਿਲੈਕਟ ਕਰੋ।
- ਇਸ ਤੋਂ ਬਾਅਦ ਖੱਬੇ ਪਾਸੇ ਮੈਨਿਊ ’ਚ ‘ਵੀਡੀਓਜ਼’ ’ਤੇ ਕਲਿੱਕ ਕਰੋ।
- ਇਥੇ ਆਪਸ਼ੰਸ ਟਾਗਲ ’ਚ ਤੁਸੀਂ ਵੀਡੀਓ ਆਟੋ-ਪਲੇਅ ਨੂੰ ਬੰਦ ਕਰ ਸਕਦੇ ਹੋ।
iOS ਐਪ ’ਤੇ ਇੰਝ ਬੰਦ ਕਰੋ ਆਟੋ-ਪਲੇਅ
- ਫੇਸਬੁੱਕ ਐਪ ’ਤੇ ਸਕਰੀਨ ਦੇ ਹੇਠਾਂ ਸ਼ੋਅ ਹੋ ਰਹੇ ਮੈਨਿਊ ਬਟਨ ’ਤੇ ਕਲਿੱਕ ਕਰੋ।
- ਹੁਣ ਸੈਟਿੰਗ ਐਂਟ ਪ੍ਰਾਈਵੇਸੀ ’ਤੇ ਟੈਪ ਕਰਨ ਤੋਂ ਬਾਅਦ ਸੈਟਿੰਗਸ ਨੂੰ ਸਿਲੈਕਟ ਕਰੋ।
- ਇਸ ਤੋਂ ਬਾਅਦ ਸਕਰੋਲ ਕਰਨ ’ਤੇ ਮੀਡੀਆ ਐਂਡ ਕਾਨਟੈਕਟਸ ਦੀ ਆਪਸ਼ਨ ਮਿਲੇਗੀ, ਇਥੇ ਤੁਹਾਨੂੰ ‘ਵੀਡੀਓਜ਼ ਐਂਡ ਫੋਟੋਜ਼’ ’ਤੇ ਟੈਪ ਕਰਨਾ ਹੈ।
- ਹੁਣ ਤੁਸੀਂ ਇਥੇ ਵਿਖਾਈ ਦੇ ਰਹੇ ‘ਆਟੋ-ਪਲੇਅ’ ਆਪਸ਼ਨ ਨੂੰ ਆਫ ਕਰ ਸਕਦੇ ਹੋ।
ਐਂਡਰਾਇਡ ਐਪ ’ਤੇ ਇੰਝ ਬੰਦ ਕਰੋ ਆਟੋ-ਪਲੇਅ
- ਫੇਸਬੁੱਕ ਐਪ ’ਚ ਸਕਰੀਨ ਦੇ ਟਾਪ ਰਾਈਟ ’ਚ ਵਿਖਾਈ ਦੇ ਰਹੇ ਮੈਨਿਊ ਬਟਨ ’ਤੇ ਕਲਿੱਕ ਕਰੋ।
- ਇਸ ਤੋਂ ਬਾਅਦ ਸੈਟਿੰਗ ਐਂਡ ਪ੍ਰਾਈਵੇਸੀ ਦਾ ਆਪਸ਼ਨ ਵਿਖਾਈ ਦੇਵੇਗਾ ਜਿਸ ’ਤੇ ਤੁਹਾਨੂੰ ਕਲਿੱਕ ਕਰਨਾ ਹੈ।
- ਸਕਰੋਲ ਡਾਊਨ ਕਰਨ ਤੋਂ ਬਾਅਦ ‘ਮੀਡੀਆ ਐਂਡ ਕਾਨਟੈਕਟਸ’ ’ਤੇ ਟੈਪ ਕਰਨ ਦੀ ਲੋੜ ਪਵੇਗੀ।
- ਇਸ ਤੋਂ ਬਾਅਦ ਆਟੋ-ਪਲੇਅ ’ਤੇ ਟੈਪ ਕਰਕੇ Never Autoplay videos ਨੂੰ ਸਿਲੈਕਟ ਕਰ ਸਕਦੇ ਹੋ।