ਇੰਝ ਲੱਭੇਗਾ ਚੋਰੀ ਹੋਇਆ ਫੋਨ! ਕਰ ਲਓ ਬਸ ਛੋਟੀ ਜਿਹੀ ਸੈਟਿੰਗ

Thursday, Nov 06, 2025 - 06:00 PM (IST)

ਇੰਝ ਲੱਭੇਗਾ ਚੋਰੀ ਹੋਇਆ ਫੋਨ! ਕਰ ਲਓ ਬਸ ਛੋਟੀ ਜਿਹੀ ਸੈਟਿੰਗ

ਗੈਜੇਟ ਡੈਸਕ- ਤਮਾਮ ਫੀਚਰਜ਼ ਹੋਣ ਦੇ ਬਾਵਜੂਦ ਭਾਰਤ 'ਚ ਅੱਜ ਵੀ ਚੋਰੀ ਜਾਂ ਗੁੰਮ ਹੋਏ ਫੋਨ ਦਾ ਮਿਲਣਾ ਕਿਸੇ ਤੋਹਫੇ ਤੋਂ ਘੱਟ ਨਹੀਂ ਹੈ। ਸਭ ਤੋਂ ਜ਼ਿਆਦਾ ਸਮੱਸਿਆ ਉਦੋਂ ਹੁੰਦੀ ਹੈ ਜਦੋਂ ਚੋਰੀ ਜਾਂ ਗੁੰਮ ਹੋਏ ਫੋਨ ਨੂੰ ਬੰਦ ਕਰ ਦਿੱਤਾ ਜਾਂਦਾ ਹੈ। ਹਾਲਾਂਕਿ ਆਈਫੋਨ ਦੇ ਨਾਲ ਇਹ ਮਾਮਲਾ ਥੋੜ੍ਹਾ ਅਲੱਗ ਹੈ। ਆਈਫੋਨ ਨੂੰ ਤੁਸੀਂ ਸਵਿੱਚ ਆਫ ਹੋਣ ਤੋਂ ਬਾਅਦ ਵੀ ਟ੍ਰੈਕ ਕਰ ਸਕਦੇ ਹੋ। ਇਸ ਲਈ ਤੁਹਾਨੂੰ ਆਪਣੇ ਆਈਫੋਨ 'ਚ ਪਹਿਲਾਂ ਤੋਂ ਹੀ ਇਕ ਸੈਟਿੰਗ ਆਨ ਕਰਨੀ ਪੈਂਦੀ ਹੈ। 

ਆਈਫੋਨ 'ਚ 'ਫਾਇੰਡਜ ਮਾਈ ਡਿਵਾਈਸ' ਐਪ ਹੁੰਦਾ ਹੈ। ਇਸ ਦੀ ਸੈਟਿੰਗ ਨੂੰ ਇਨੇਬਲ ਕਰੋ। ਇਸ ਲਈ ਫੋਨ ਦੀ ਸੈਟਿੰਗ 'ਚ ਜਾਓ। ਇਥੇ ਤੁਸੀਂ ਆਪਣੇ ਨਾਂ 'ਤੇ ਕਲਿੱਕ ਕਰੋ ਅਤੇ ਫਿਰ 'ਫਾਇੰਡ ਮਾਈ ਡਿਵਾਈਸ' ਆਪਸ਼ਨ 'ਤੇ ਕਲਿੱਕ ਕਰੋ। ਇਥੋਂ ਤੁਸੀਂ ਪਰਿਵਾਰ ਅਤੇ ਦੋਸਤਾਂ ਨਾਲ ਆਪਣੀ ਲੋਕੇਸ਼ਨ ਸ਼ੇਅਰ ਕਰ ਸਕਦੇ ਹੋ। 

ਫੋਨ ਕਦੋਂ ਆਫਲਾਈਨ ਹੋਇਆ, ਇਸ ਨੂੰ ਦੇਖਣ ਲਈ 'ਫਾਇੰਡ ਮਾਈ ਡਿਵਾਈਸ' ਦਾ ਆਪਸ਼ਨ ਆਨ ਕਰਨਾ ਹੋਵੇਗਾ। ਉਥੇ ਹੀ ਐਂਡਰਾਇਡ ਯੂਜ਼ਰਜ਼ ਨੂੰ ਆਪਣੇ ਚੋਰੀ ਜਾਂ ਗੁੰਮ ਹੋਏ ਫੋਨ ਨੂੰ ਲੱਭਣ ਲਈ 'ਫਾਇੰਡ ਮਾਈ ਡਿਵਾਈਸ' ਦੀ ਵੈੱਬਸਾਈਟ 'ਤੇ ਜਾਣਾ ਹੋਵੇਗਾ। ਇਥੋਂ ਉਸੇ ਅਕਾਊਂਟ ਤੋਂ ਲਾਗਇਨ ਕਰਨਾ ਹੋਵੇਗਾ, ਜਿਸ ਨਾਲ ਚੋਰੀ ਜਾਂ ਗੁੰਮ ਹੋਏ ਫੋਨ 'ਚ ਲਾਗਇਨ ਕੀਤਾ ਹੈ। ਇਥੋਂ ਤੁਸੀਂ ਆਪਣੇ ਫੋਨ ਦੀ ਲਾਸਟ ਲੋਕੇਸ਼ਨ ਦੇਖ ਸਕਦੇ ਹੋ। ਇਸ ਤਰ੍ਹਾਂ ਤੁਸੀਂ ਆਪਣੇ ਫੋਨ ਨੂੰ ਟ੍ਰੈਕ ਵੀ ਕਰ ਸਕਦੇ ਹੋ।


author

Rakesh

Content Editor

Related News