ਫੋਨ ’ਤੇ ਆ ਰਹੀਆਂ ਫਾਲਤੂ ਕਾਲਾਂ ਤੋਂ ਹੋ ਗਏ ਹੋ ਪਰੇਸ਼ਾਨ ਤਾਂ ਇੰਝ ਕਰੋ ਇਨ੍ਹਾਂ ਨੂੰ ਬਲਾਕ
Tuesday, Oct 27, 2020 - 12:34 PM (IST)
ਗੈਜੇਟ ਡੈਸਕ– ਜੇਕਰ ਤੁਸੀਂ ਫੋਨ ’ਤੇ ਆ ਰਹੀਆਂ ਫਾਲਤੂ ਦੀਆਂ ਕਾਲਾਂ ਤੋਂ ਪਰੇਸ਼ਾਨ ਹੋ ਗਏ ਹੋ ਤਾਂ ਇਹ ਖ਼ਬਰ ਖ਼ਾਸ ਤੌਰ ’ਤੇ ਤੁਹਾਡੇ ਲਈ ਹੀ ਹੈ। ਜੀਓ, ਏਅਰਟੈੱਲ ਜਾਂ ਫਿਰ ਵੋਡਾਫੋਨ-ਆਈਡੀਆ ਨੈੱਟਵਰਕ ਦੀ ਵਰਤੋਂ ਕਰਨ ਵਾਲੇ ਗਾਹਕ ਸਪੈਮ ਕਾਲਾਂ ਨੂੰ ਆਸਾਨੀ ਨਾਲ ਬਲਾਕ ਕਰ ਸਕਦੇ ਹਨ। ਇਨ੍ਹਾਂ ਨੂੰ ਬਲਾਕ ਕਰਨ ਦੇ ਦੋ ਤਰੀਕੇ ਹਨ। ਇਨ੍ਹਾਂ ’ਚੋਂ ਪਹਿਲਾਂ ਤਰੀਕਾ ਹੈ ਐੱਸ.ਐੱਮ.ਐੱਸ. ਰਾਹੀਂ ਇਨ੍ਹਾਂ ਨੂੰ ਬੰਦ ਕੀਤਾ ਜਾਵੇ। ਤੁਸੀਂ ਸਭ ਤੋਂ ਪਹਿਲਾਂ ਐਂਡਰਾਇਡ ਫੋਨ ਦੀ ਮੈਸੇਜਿੰਗ ਐਪ ’ਚ ਜਾਓ ਅਤੇ ਇਥੇ ਸਟਾਰਟ 0 ਟਾਈਪ ਕਰਕੇ 1909 ਨੰਬਰ ’ਤੇ ਸੈਂਡ ਕਰ ਦਿਓ। ਅਜਿਹਾ ਕਰਨ ਨਾਲ ਤੁਹਾਡੇ ਨੰਬਰ ’ਤੇ ਸਪੈਮ ਕਾਲਾਂ ਆਉਣੀਆਂ ਬੰਦ ਹੋ ਜਾਣਗੀਆਂ। ਉਥੇ ਹੀ ਦੂਜੇ ਤਰੀਕੇ ਦੀ ਗੱਲ ਕਰੀਏ ਤਾਂ ਤੁਸੀਂ ਇਕ ਕਾਲ ਕਰਕੇ ਵੀ ਆਪਣੇ ਫੋਨ ’ਤੇ ਆਉਣ ਵਾਲੀਆਂ ਸਪੈਮ ਕਾਲਾਂ ਨੂੰ ਬਲਾਕ ਕਰ ਸਕਦੇ ਹੋ। ਤੁਹਾਨੂੰ 1909 ਨੰਬਰ ’ਤੇ ਕਾਲ ਕਰਨੀ ਹੋਵੇਗੀ ਅਤੇ ਉਸ ਤੋਂ ਬਾਅਦ ਫੋਨ ’ਤੇ ਮਿਲਣ ਵਾਲੇ ਨਿਰਦੇਸ਼ਾਂ ਦਾ ਪਾਲਨ ਕਰਨ ’ਤੇ ਤੁਸੀਂ ਡੂ ਨਾਟ ਡਿਸਟਰਬ (ਡੀ.ਐੱਨ.ਡੀ.) ਸੇਵਾ ਨੂੰ ਐਕਟਿਵ ਕਰ ਸਕਦੇ ਹੋ।
ਤੁਹਾਡੇ ਸਮਾਰਟਫੋਨ ’ਚ ਮਿਲਦੀ ਹੈ ਨੰਬਰ ਬਲਾਕ ਕਰਨ ਦੀ ਵੀ ਸੁਵਿਧਾ
ਤੁਸੀਂ ਨੰਬਰ ਬਲਾਕ ਕਰਕੇ ਵੀ ਫਾਲਤੂ ਕਾਲ ਤੋਂ ਛੁਟਕਾਰਾ ਪਾ ਸਕਦੇ ਹੋ। ਇਸ ਲਈ ਤੁਸੀਂ ਫੋਨ ਦੇ Recent Calls ਆਪਸ਼ਨ ’ਚ ਜਾਓ। ਕਾਲ ਲਿਸਟ ’ਚ ਉਸ ਨੰਬਰ ਨੂੰ ਚੁਣੋ ਜਿਸ ਨੂੰ ਤੁਸੀਂ ਸਪੈਮ ਮਾਰਕ ਕਰਨਾ ਚਾਹੁੰਦੇ ਹੋ। ਇਸ ਤੋਂ ਬਾਅਦ ਤੁਸੀਂ Block/report Spam ਆਪਸ਼ਨ ’ਤੇ ਟੈਪ ਕਰ ਦਿਓ। ਅਜਿਹਾ ਕਰਨ ਨਾਲ ਸਪੈਮ ਨੰਬਰ ਬਲਾਕ ਹੋ ਜਾਵੇਗਾ ਅਤੇ ਭਵਿੱਖ ’ਚ ਤੁਹਾਨੂੰ ਉਸ ਨੰਬਰ ਤੋਂ ਕਦੇ ਕੋਈ ਕਾਲ ਨਹੀਂ ਆਏਗੀ।