ਜਲਦੀ ਖ਼ਤਮ ਹੋ ਰਹੀ ਹੈ ਬੈਟਰੀ ਤਾਂ ਹੁਣੇ ਬਦਲੋ ਫੋਨ ਦੀਆਂ ਇਹ 4 ਸੈਟਿੰਗਾਂ

Monday, Dec 14, 2020 - 04:37 PM (IST)

ਗੈਜੇਟ ਡੈਸਕ– ਸਮਾਰਟਫੋਨ ਦੇ ਆਉਣ ਨਾਲ ਸਾਡੀ ਜ਼ਿੰਦਗੀ ਆਸਾਨ ਹੋ ਗਈ ਹੈ ਪਰ ਫੋਨ ਜਿਵੇਂ ਹੀ ਪੁਰਾਣਾ ਹੋਣ ਲਗਦਾ ਹੈ ਤਾਂ ਉਸ ਵਿਚ ਬੈਟਰੀ ਦੀ ਸਮੱਸਿਆ ਆਉਣ ਲਗਦੀ ਹੈ। ਜੀ ਹਾਂ, ਸਮਾਰਟਫੋਨ ਦੀ ਬੈਟਰੀ ’ਚ ਸਮੱਸਿਆ ਆਉਣਾ ਆਮ ਗੱਲ ਹੈ। ਫੋਨ ’ਚ ਐਪਸ, ਜ਼ਿਆਦਾ ਐਕਟੀਵਿਟੀ ਕਾਰਨ ਬੈਟਰੀ ਦੀ ਕਾਰਨ ਬੈਟਰੀ ਦੀ ਖ਼ਪਤ ਜਲਦੀ ਹੁੰਦੀ ਹੈ ਪਰ ਕਈ ਵਾਰ ਤਾਂ ਅਸੀਂ ਫੋਨ ’ਚ ਕੁਝ ਵੀ ਨਹੀਂ ਕਰ ਰਹੇ ਹੁੰਦੇ ਤਾਂ ਵੀ ਫੋਨ ਦੀ ਬੈਟਰੀ ਤੇਜ਼ੀ ਨਾਲ ਖ਼ਤਮ ਹੋ ਜਾਂਦੀ ਹੈ। ਜੇਕਰ ਤੁਹਾਡੇ ਨਾਲ ਹੀ ਅਜਿਹਾ ਹੁੰਦਾ ਹੈ ਤਾਂ ਉਸ ਦੇ ਕਈ ਕਾਰਨ ਹੋ ਸਕਦੇ ਹਨ। ਆਓ ਜਾਣਦੇ ਹਾਂ ਕਿ ਕਿਹੜੇ ਤਰੀਕੇ ਅਪਣਾਉਣ ਨਾਲ ਬੈਟਰੀ ਸੇਵ ਕੀਤੀ ਜਾ ਸਕਦੀ ਹੈ। 

ਇਹ ਵੀ ਪੜ੍ਹੋ– Google Maps ਦੀ ਇਕ ਗਲਤੀ ਕਾਰਨ ਨੌਜਵਾਨ ਨੂੰ ਮਿਲੀ ਦਰਦਨਾਕ ਮੌਤ

ਬੈਕਗ੍ਰਾਊਂਡ ਐਪਸ ਨੂੰ ਤੁਰੰਤ ਕਰੋ ਬੰਦ
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਫੋਨ ’ਚ ਇਕ ਐਪ ਦਾ ਇਸਤੇਮਾਲ ਕਰਨ ਦੇ ਬਾਵਜੂਦ ਕਈ ਵਾਰ ਬੈਕਗ੍ਰਾਊਂਡ ’ਚ ਕਈ ਐਪਸ ਐਕਟਿਵ ਰਹਿੰਦੇ ਹਨ ਅਤੇ ਬੈਟਰੀ ਖ਼ਰਚ ਕਰਦੇ ਰਹਿੰਦੇ ਹਨ। ਅਜਿਹੇ ’ਚ ਜ਼ਰੂਰੀ ਹੈ ਕਿ ਤੁਸੀਂ ਇਸ ਤਰ੍ਹਾਂ ਦੇ ਐਪਸ ਦੀ ਪਛਾਣ ਕਰਕੇ ਉਨ੍ਹਾਂ ਨੂੰ ਤੁਰੰਤ ਬੰਦ ਵੀ ਕਰ ਦਿਓ। 

- ਅਜਿਹਾ ਕਰਨ ਲਈ ਤੁਹਾਨੂੰ ਸਭ ਤੋਂ ਪਹਿਲਾਂ ਫੋਨ ਦੀ ਸੈਟਿੰਗ ’ਚ ਜਾਣਾ ਹੋਵੇਗਾ।
- ਫਿਰ ਬੈਟਰੀ ਯੂਸੇਜ਼ ਦੇ ਆਪਸ਼ਨ ’ਤੇ ਜਾਓ। ਇਥੇ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਕਿਹੜਾ ਐਪ ਬੈਟਰੀ ਦੀ ਕਿੰਨੀ ਵਰਤੋਂ ਕਰ ਰਿਹਾ ਹੈ। 
- ਇਥੋਂ ਤੁਸੀਂ ਐਪ ਨੂੰ ਫੋਰਸ ਸਟੋਪ ਕਰ ਸਕਦੇ ਹੋ ਨਹੀਂ ਤਾਂ ਜੇਕਰ ਐਪ ਜ਼ਰੂਰੀ ਨਹੀਂ ਹੈ ਤਾਂ ਤੁਸੀਂ ਉਸ ਨੂੰ ਅਨਇੰਸਟਾਲ ਵੀ ਕਰ ਸਕਦੇ ਹੋ।
 

ਇਹ ਵੀ ਪੜ੍ਹੋ– ਬਹੁਤ ਕੰਮ ਦੇ ਹਨ ਇਹ 5 ਸਰਕਾਰੀ Apps, ਫੋਨ ’ਚ ਜ਼ਰੂਰ ਕਰੋ ਇੰਸਟਾਲ

ਲੋੜ ਪੈਣ ’ਤੇ ਹੀ ਆਨ ਕਰੋ ਲੋਕੇਸ਼ਨ
ਫੋਨ ’ਚ ਮੌਜੂਦ ਲੋਕੇਸ਼ਨ ਸਰਵਿਸ ਆਨ ਰਹਿਣ ’ਤੇ ਜੀ.ਪੀ.ਐੱਸ. ਅਤੇ ਫੋਨ ਦੀ ਬੈਟਰੀ ਦਾ ਇਸਤੇਮਾਲ ਕਰਦੀ ਹੈ। ਕਈ ਵਾਰ ਅਸੀਂ ਮੈਪਸ ਦਾ ਇਸਤੇਮਾਲ ਕਰਨ ਲਈ ਲੋਕੇਸ਼ਨ ਦੀ ਸੈਟਿੰਗ ਆਨ ਕਰਦੇ ਹਾਂ ਅਤੇ ਬਾਅਦ ’ਚ ਇਸ ਨੂੰ ਬੰਦ ਕਰਨਾ ਭੁੱਲ ਜਾਂਦੇ ਹਾਂ। ਉਥੇ ਹੀ ਕੁਝ ਐਪਸ ਵੀ ਹਨ ਜੋ ਤੁਹਾਡੀ ਲੋਕੇਸ਼ਨ ਦਾ ਐਕਸੈਸ ਲੈ ਕੇ ਇਸ ਦਾ ਇਸਤੇਮਾਲ ਕਰਦੇ ਰਹਿੰਦੇ ਹਨ। ਇਸ ਲਈ ਲੋੜ ਪੈਣ ’ਤੇ ਹੀ ਲੋਕੇਸ਼ਨ ਨੂੰ ਆਨ ਕਰੋ, ਬਾਕੀ ਸਮਾਂ ਇਸ ਨੂੰ ਬੰਦ ਰੱਖੋ। 

ਇਹ ਵੀ ਪੜ੍ਹੋ– ਪੁਰਾਣੇ TV ਨੂੰ ਦੋ ਮਿੰਟ ’ਚ ਬਣਾਓ ਸਮਾਰਟ TV, ਇਹ ਹਨ ਆਸਾਨ ਤਰੀਕੇ

ਬ੍ਰਾਈਟਨੈੱਸ ਨੂੰ ਘੱਟ ਰੱਖੋ
ਫੋਨ ਦੀ ਬ੍ਰਾਈਟਨੈੱਸ ਘੱਟ ਰੱਖਣ ਦੇ ਕਈ ਫਾਇਦੇ ਹਨ, ਜਿਨ੍ਹਾਂ ਚੋਂ ਇਕ ਬੈਟਰੀ ਸੇਵਿੰਗ ਵੀ ਹੈ। ਜੀ ਹਾਂ, ਫੋਨ ਦੀ ਬ੍ਰਾਈਟਨੈੱਸ ਲੋੜ ਤੋਂ ਜ਼ਿਆਦਾ ਹੋਣ ’ਤੇ ਫੋਨ ਦੀ ਬੈਟਰੀ ਦੀ ਖ਼ਪਤ ਵਧ ਜਾਂਦੀ ਹੈ। ਨਾਲ ਹੀ ਇਸ ਨਾਲ ਅੱਖਾਂ ਨੂੰ ਵੀ ਨੁਕਸਾਨ ਪਹੁੰਚਦਾ ਹੈ। ਖ਼ਾਸ ਗੱਲ ਇਹ ਹੈ ਕਿ ਹੁਣ ਜ਼ਿਆਦਾਤਰ ਫੋਨਾਂ ’ਚ ਡਾਰਕ ਮੋਡ ਆ ਗਿਆ ਹੈ, ਜਿਸ ਨਾਲ ਬੈਟਰੀ ਬਚਾਉਣ ’ਚ ਕਾਫੀ ਮਦਦ ਮਿਲਦੀ ਹੈ। 

ਇਹ ਵੀ ਪੜ੍ਹੋ– iPhone 12 ਖ਼ਰੀਦਣ ਦਾ ਸੁਨਹਿਰੀ ਮੌਕਾ, ਮਿਲ ਰਹੀ ਹੈ 63,000 ਰੁਪਏ ਤਕ ਦੀ ਛੋਟ

ਸਕਰੀਨ ਟਾਈਮ ਸੈੱਟ ਕਰੋ
ਸਕਰੀਨ ਆਨ ਟਾਈਮ ਦਾ ਮਤਲਬ ਹੁੰਦਾ ਹੈ ਕਿ ਸਮਾਰਟਫੋਨ ਇਸਤੇਮਾਲ ਨਾ ਹੋਣ ’ਤੇ ਸਕਰੀਨ ਕਿੰਨੀ ਦੇਰ ਤਕ ਆਨ ਰਹੇ। ਫੋਨ ਦੀ ਬੈਟਰੀ ਦੀ ਬਚਤ ਕਰਨ ’ਚ ਸਮਾਰਟਫੋਨ ਦੇ ਸਕਰੀਨ ਆਨ ਟਾਈਮ ਦਾ ਅਹਿਮ ਰੋਲ ਹੈ। ਇਸ ਨੂੰ ਘੱਟ ਰੱਖ ਕੇ ਵੀ ਬੈਟਰੀ ਬੈਕਅਪ ਨੂੰ ਵਧਾਇਆ ਜਾ ਸਕਦਾ ਹੈ। ਅਜਿਹੇ ’ਚ ਬਿਹਤਰ ਹੋਵੇਗਾ ਕਿ ਤੁਸੀਂ 10 ਜਾਂ 15 ਸਕਿੰਟਾਂ ਦਾ ਸਕਰੀਨ ਆਨ ਟਾਈਮਆਊਟ ਲਗਾ ਕੇ ਰੱਖੋ ਜਿਸ ਨਾਲ ਜਿਵੇਂ ਹੀ ਤੁਸੀਂ ਫੋਨ ’ਤੇ 10 ਜਾਂ 15 ਸਕਿੰਟਾਂ ਤਕ ਕੋਈ ਐਕਟੀਵਿਟੀ ਨਹੀਂ ਕਰੋਗੇ, ਸਕਰੀਨ ਬੰਦ ਹੋ ਜਾਵੇਗੀ। ਇਸ ਨਾਲ ਵੀ ਤੁਹਾਡੇ ਫੋਨ ਦੀ ਬੈਟਰੀ ਸੇਵ ਹੋਵੇਗੀ। 

ਇਹ ਵੀ ਪੜ੍ਹੋ– ਆਈਫੋਨ ਬਣਿਆ ਇਸ ਖ਼ੂਬਸੂਰਤ ਮਾਡਲ ਦੀ ਦਰਦਨਾਕ ਮੌਤ ਦਾ ਕਾਰਨ

ਨੋਟ : ਇਸ ਖ਼ਬਰ ਨੂੰ ਲੈ ਕੇ ਕੀ ਹੈ ਤੁਹਾਡੇ ਰਾਏ, ਕੁਮੈਂਟ ਕਰਕੇ ਦੱਸੋ


Rakesh

Content Editor

Related News