ਜੇਕਰ ਗੂਗਲ ’ਤੇ ਨਹੀਂ ਮਿਲ ਰਹੇ ਸਹੀ ਨਤੀਜੇ ਤਾਂ ਤੁਹਾਡੇ ਬਹੁਤ ਕੰਮ ਆਉਣਗੇ ਇਹ ਤਰੀਕੇ

Saturday, Oct 03, 2020 - 01:03 PM (IST)

ਗੈਜੇਟ ਡੈਸਕ– ਕਿਸੇ ਵੀ ਚੀਜ਼ ਨੂੰ ਲੈ ਕੇ ਜਾਣਕਾਰੀ ਪ੍ਰਾਪਤ ਕਰਨ ਲਈ ਅਸੀਂ ਗੂਗਲ ਦੀ ਹੀ ਵਰਤੋਂ ਕਰਦੇ ਹਾਂ। ਪਰ ਕਈ ਵਾਰ ਅਸੀਂ ਜਿਹੜੀ ਜਿਸ ਨੂੰ ਲੈ ਕੇ ਸਰਚ ਕਰਦੇ ਹਾਂ ਉਹ ਸਾਨੂੰ ਗੂਗਲ ’ਤੇ ਨਹੀਂ ਮਿਲਦੀ ਜਿਸ ਕਾਰਨ ਸਾਡਾ ਬਹੁਤ ਸਾਰਾ ਸਮਾਂ ਖ਼ਰਾਬ ਹੋ ਜਾਂਦਾ ਹੈ। ਇਸੇ ਗੱਲ ’ਤੇ ਧਿਆਨ ਦਿੰਦੇ ਹੋਏ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਤਰੀਕੇ ਦੱਸ ਰਹੇ ਹਾਂ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਘੱਟ ਸਮੇਂ ’ਚ ਜ਼ਿਆਦਾ ਚੀਜ਼ਾਂ ਨੂੰ ਗੂਗਲ ’ਤੇ ਸਰਚ ਕਰ ਸਕੋਗੇ। 

ਸਰਚ ਕਰਦੇ ਸਮੇਂ ਡਬਲ ਇਨਵਰਟਡ ਕਾਮੇ (“”) ਦਾ ਇਸਤੇਮਾਲ
ਗੂਗਲ ’ਤੇ ਜੇਕਰ ਤੁਸੀਂ ਕਿਸੇ ਵਾਕ, ਲੇਖ ਜਾਂ ਕਿਸੇ ਦੇ ਬਿਆਨ ਨੂੰ ਸਰਚ ਕਰ ਰਹੇ ਹੋ ਪਰ ਉਹ ਤੁਹਾਨੂੰ ਆਸਾਨੀ ਨਾਲ ਨਹੀਂ ਮਿਲ ਰਿਹਾ ਤਾਂ ਤੁਸੀਂ ਡਬਲ ਇਨਵਰਟਡ ਕਾਮੇ (“”) ਰਾਹੀਂ ਉਸ ਲਾਈਨ, ਲੇਖ ਜਾਂ ਬਿਆਨ ਨੂੰ ਆਸਾਨੀ ਨਾਲ ਸਰਚ ਕਰ ਸਕਦੇ ਹੋ।
ਉਦਾਹਰਣ ’ਚ ਸਮਝੋ: ਜੇਕਰ ਤੁਸੀਂ ਦਿੱਲੀ ’ਚ ਜਾਮ ਨੂੰ ਲੈ ਕੇ ਖ਼ਬਰ ਪੜ੍ਹਨਾ ਚਾਹੁੰਦੇ ਹੋ ਤਾਂ ਗੂਗਲ ਦੇ ਸਰਚ ਬਾਕਸ ’ਚ ਡਬਲ ਇਨਵਰਟਡ ਕਾਮੇ (“”) ’ਚ ਦਿੱਲੀ ’ਚ ਜਾਮ ਲਿਖ ਕੇ ਸਰਚ ਕਰੋ। ਇਸ ਤੋਂ ਬਾਅਦ ਗੂਗਲ ਤੁਹਾਨੂੰ ਉਨ੍ਹਾਂ ਸਾਰੇ ਵੈੱਬ ਪੇਜਾਂ ਨੂੰ ਵਿਖਾ ਦੇਵੇਗਾ ਜਿਥੇ ਇਸ ਵਾਕ ਦੀ ਵਰਤੋਂ ਕੀਤੀ ਗਈ ਹੋਵੇਗੀ। 

ਕਰੋ ਮਾਈਨਸ (-) ਦੀ ਵਰਤੋਂ
ਜੇਕਰ ਤੁਸੀਂ ਗੂਗਲ ਸਰਚ ’ਚੋਂ ਗੈਰ-ਜ਼ਰੂਰੀ ਵੈੱਬ ਪੇਜ ਨੂੰ ਹਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਮਾਈਨਸ (-) ਸਾਈਨ ਦੀ ਵਰਤੋਂ ਕਰਕੇ ਸਰਚ ਕਰੋ। ਅਜਿਹਾ ਕਰਨ ਨਾਲ ਤੁਹਾਨੂੰ ਥੋੜ੍ਹੇ ਪਰ ਸਹੀ ਨਤੀਜੇ ਮਿਲਣਗੇ।
ਉਦਾਹਰਣ ’ਚ ਸਮਝੋ: ਜੇਕਰ ਤੁਸੀਂ ਮੁੰਬਈ ’ਚ ਬਾਰਸ਼ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਗੂਗਲ ਦੇ ਸਰਚ ਬਾਕਸ ’ਚ mumbai -rain ਲਿਖ ਕੇ ਸਰਚ ਕਰੋ। ਇਸ ਤੋਂ ਬਾਅਦ ਤੁਹਾਨੂੰ ਗੂਗਲ ’ਤੇ ਮੁੰਬਈ ਦੀ ਬਾਰਸ਼ ਦੇ ਸਹੀ ਨਤੀਜੇ ਹੀ ਮਿਲਣਗੇ। 

ਜ਼ਿਆਦਾ ਜਾਣਕਾਰੀ ਲਈ ਕਰੋ OR ਦੀ ਵਰਤੋਂ
ਜੇਕਰ ਤੁਸੀਂ ਗੂਗਲ ’ਤੇ ਜ਼ਿਆਦਾ ਨਤੀਜੇ ਵੇਖਣਾ ਚਾਹੁੰਦੇ ਹੋ ਤਾਂ ਤੁਸੀਂ ਸਰਚਿੰਗ ਦੌਰਾਨ ਸ਼ਬਦਾਂ ਵਿਚਕਾਰ OR ਦੀ ਵਰਤੋਂ ਕਰੋ। ਧਿਆਨ ਰਹੇ ਕਿ OR ਵੱਡੇ ਅੱਖਰਾਂ ’ਚ ਹੋਣਾ ਚਾਹੀਦਾ ਹੈ। 
ਉਦਾਹਰਣ ’ਚ ਸਮਝੋ: ਜੇਕਰ ਤੁਸੀਂ ਕ੍ਰਿਕਟ ਅਤੇ ਫੁੱਟਬਾਲ ਗੇਮ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਰਚ ਬਾਕਸ ’ਚ Cricket OR Football ਲਿਖ ਕੇ ਸਰਚ ਕਰੋ। ਅਜਿਹਾ ਕਰਨ ਨਾਲ ਤੁਹਾਨੂੰ ਇਕ ਵੈੱਬ ਪੇਜ ’ਤੇ ਦੋਵਾਂ ਗੇਮਾਂ ਦੀ ਜਾਣਕਾਰੀ ਮਿਲ ਜਾਵੇਗੀ 

ਤੁਲਨਾ ਕਰਨ ਲਈ ਕਰੋ VS ਦੀ ਵਰਤੋਂ
ਗੂਗਲ ’ਤੇ ਕਿਸੇ ਵੀ ਚੀਜ਼ ਵਿਚਾਲੇ ਤੁਲਨਾ ਕਰਨ ਲਈ ਤੁਸੀਂ VS ਦੀ ਵਰਤੋਂ ਕਰੋ। ਇਸ ਨਾਲ ਤੁਹਾਨੂੰ ਉਨ੍ਹਾਂ ਚੀਜ਼ਾਂ ਨਾਲ ਜੁੜੇ ਫਾਇਦਿਆਂ ਅਤੇ ਨੁਕਸਾਨ ਦੀ ਜਾਣਕਾਰੀ ਆਸਾਨੀ ਨਾਲ ਮਿਲ ਜਾਵੇਗੀ। 


Rakesh

Content Editor

Related News