ਇੰਝ ਬਣਾਓ ਇੰਸਟਾਗ੍ਰਾਮ ਰੀਲਜ਼: ਤੇਜ਼ੀ ਨਾਲ ਵਧਣਗੇ ਵਿਊਜ਼, ਲਾਈਕ ਤੇ ਫਾਲੋਅਰਜ਼

07/06/2022 6:23:16 PM

ਗੈਜੇਟ ਡੈਸਕ– ਅੱਜ ਦੁਨੀਆ ਭਰ ’ਚ ਕਰੋੜਾਂ ਲੋਕ ਇੰਸਟਾਗ੍ਰਾਮ ਦੀ ਵਰਤੋਂ ਕਰਦੇ ਹਨ। ਇਨ੍ਹੀ ਦਿਨੀਂ ਇੰਸਟਾਗ੍ਰਾਮ ਰੀਲਜ਼ ਦਾ ਟ੍ਰੈਂਡ ਕਾਫੀ ਜ਼ਿਆਦਾ ਚੱਲ ਰਿਹਾ ਹੈ। ਹਰ ਕੋਈ ਆਪਣੀ ਮਜ਼ੇਦਾਰ ਰੀਲਜ਼ ਬਣਾ ਕੇ ਇੰਸਟਾਗ੍ਰਾਮ ’ਤੇ ਇਕ-ਦੂਜੇ ਨਾਲ ਸ਼ੇਅਰ ਕਰ ਰਿਹਾ ਹੈ। ਹਾਲਾਂਕਿ, ਰੀਲਜ਼ ਸ਼ੇਅਰ ਕਰਦੇ ਸਮੇਂ ਕਰ ਕੋਈ ਚਾਹੁੰਦਾ ਹੈ ਕਿ ਉਸ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕ ਵੇਖਣ। ਇਸੇ ਕੜੀ ’ਚ ਅੱਜ ਅਸੀਂ ਤੁਹਾਨੂੰ ਉਨ੍ਹਾਂ ਖਾਸ ਤਰੀਕਿਆਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਆਪਣੇ ਇੰਸਟਾਗ੍ਰਾਮ ਰੀਲਜ਼ ’ਤੇ ਵਿਊਜ਼ ਅਤੇ ਲਾਈਕਸ ਨੂੰ ਵਧਾ ਸਕਦੇ ਹੋ। ਇਸ ਤੋਂ ਇਲਾਵਾ ਇਨ੍ਹਾਂ ਟਿੱਪਸ ਨੂੰ ਫਾਲੋ ਕਰਨ ਤੋਂ ਬਾਅਦ ਤੁਹਾਡੇ ਇੰਸਟਾ ਅਕਾਊਂਟ ਦੇ ਫਾਲੋਅਰਜ਼ ਵੀ ਕਾਫੀ ਤੇਜ਼ੀ ਨਾਲ ਵਧਣਗੇ। ਤਾਂ ਆਓ ਜਾਣਦੇ ਹਾਂ ਇੰਸਟਾਗ੍ਰਾਮ 'ਤੇ ਵਿਊਜ਼ ਅਤੇ ਫਾਲੋਅਰਜ਼ ਨੂੰ ਵਧਾਉਣ ਦੇ ਤਰੀਕੇ। 

ਇਹ ਵੀ ਪੜ੍ਹੋ– ਐਂਡਰਾਇਡ ਯੂਜ਼ਰਸ ਸਾਵਧਾਨ! ਇਹ ਵਾਇਰਸ ਖਾਲੀ ਕਰ ਦੇਵੇਗਾ ਤੁਹਾਡਾ ਬੈਂਕ ਖਾਤਾ, ਮਾਈਕ੍ਰੋਸਾਫਟ ਨੇ ਦਿੱਤੀ ਚਿਤਾਵਨੀ

ਰੈਗੁਲਰ ਰਹਿਣਾ ਜ਼ਰੂਰੀ

ਤੁਹਾਨੂੰ ਰੈਗੁਲਰ ਇੰਟਰਵਲ ’ਤੇ ਆਪਣੀ ਰੀਲਜ਼ ਨੂੰ ਇੰਸਟਾਗ੍ਰਾਮ ’ਤੇ ਅਪਲੋਡ ਕਰਨਾ ਹੋਵੇਗਾ। ਜੇਕਰ ਤੁਸੀਂ ਕਿਸੇ ਵੀ ਕੰਮ ’ਚ ਸਫਲ ਹੋਣਾ ਚਾਹੁੰਦੇ ਹੋ ਤਾਂ ਤੁਹਾਨੂੰ ਨਿਰੰਤਰ ਹੋਣਾ ਜ਼ਰੂਰੀ ਹੈ। ਰੈਗੁਲਰ ਵੀਡੀਓ ਪਾਉਂਦੇ ਰਹਿਣ ’ਤੇ ਤੁਹਾਡੇ ਨਾਲ ਜ਼ਿਆਦਾ ਤੋਂ ਜ਼ਿਆਦਾ ਲੋਕ ਜੁੜਨਗੇ।

ਟ੍ਰੈਂਡਿੰਗ ਵਾਲੇ ਵਿਸ਼ਿਆਂ 'ਤੇ ਬਣਾਓ ਰੀਲਜ਼ 

ਜੇਕਰ ਤੁਸੀਂ ਵੀ ਆਪਣੀ ਰੀਲਜ਼ ’ਤੇ ਜ਼ਿਆਦਾ ਵਿਊਜ਼ ਅਤੇ ਲਾਈਕਸ ਚਾਹੁੰਦੇ ਹੋ ਤਾਂ ਇਸ ਲਈ ਹਮੇਸ਼ਾ ਟ੍ਰੈਂਡਿੰਗ ਵਾਲੇ ਵਿਸ਼ਿਆਂ 'ਤੇ ਰੀਲਜ਼ ਰੀਲਜ਼। ਟ੍ਰੈਂਡਿੰਗ ਟਾਪਿਕ ’ਤੇ ਬਣੇ ਰੀਲਜ਼ ਨੂੰ ਜ਼ਿਆਦਾ ਲੋਕ ਪਸੰਦ ਕਰਦੇ ਹਨ। ਇਸ ਕਾਰਨ ਤੁਹਾਡੀ ਰੀਲਜ਼ ਵੀ ਜ਼ਿਆਦਾ ਲੋਕਾਂ ਤਕ ਪਹੁੰਚੇਗੀ ਅਤੇ ਉਸ ’ਤੇ ਵਿਊਜ਼ ਅਤੇ ਲਾਈਕਸ ਆਉਣ ਦੀ ਸੰਭਾਵਨਾ ਕਾਫੀ ਵਧ ਜਾਂਦੀ ਹੈ।

ਇਹ ਵੀ ਪੜ੍ਹੋ– WhatsApp ਨੇ ਬੈਨ ਕੀਤੇ 19 ਲੱਖ ਤੋਂ ਜ਼ਿਆਦਾ ਭਾਰਤੀ ਅਕਾਊਂਟਸ, ਤੁਸੀਂ ਵੀ ਤਾਂ ਨਹੀਂ ਕਰਦੇ ਇਹ ਕੰਮ

ਸਮੱਗਰੀ ਕੁਆਲਿਟੀ ’ਤੇ ਧਿਆਨ ਦਿਓ

ਇੰਸਟਾਗ੍ਰਾਮ ’ਤੇ ਰੀਲਜ਼ ਬਣਾਉਂਦੇ ਸਮੇਂ ਕੁਆਂਟਿਟੀ ਤੋਂ ਜ਼ਿਆਦਾ ਕੁਆਲਿਟੀ ’ਤੇ ਧਿਆਨ ਦਿਓ। ਇਹੀ ਇਕ ਅਜਿਹੀ ਚੀਜ਼ ਹੈ, ਜਿਸ ਨੂੰ ਅਮਲ ’ਚ ਲਿਆਉਣ ਤੋਂ ਬਾਅਦ ਜ਼ਿਆਦਾ ਤੋਂ ਜ਼ਿਆਦਾ ਲੋਕ ਰੀਲਜ਼ ਨੂੰ ਪਸੰਦ ਅਤੇ ਤੁਹਾਡੇ ਇੰਸਟਾਗ੍ਰਾਮ ਅਕਾਊਂਟ ਨੂੰ ਫਾਲੋ ਕਰਨਗੇ। 

ਇਹ ਵੀ ਪੜ੍ਹੋ– ਯੂਟਿਊਬ ਨੇ ਕੀਤੇ ਵੱਡੇ ਬਦਲਾਅ, ਹੁਣ ਨਹੀਂ ਕਰ ਸਕੋਗੇ ਇਹ ਕੰਮ ! ਯੂਜ਼ਰਸ ਤੇ ਕ੍ਰਿਏਟਰਸ ’ਤੇ ਪਵੇਗਾ ਅਸਰ

ਬੈਕਗ੍ਰਾਊਂਡ ਵਿਚ ਸੰਗੀਤ ਪਾਓ

ਆਪਣੀ ਰੀਲਿਜ਼ ’ਚ ਟ੍ਰੈਂਡਿੰਗ ਮਿਊਜ਼ਿਕ ਟ੍ਰੈਕ ਨੂੰ ਬੈਕਗ੍ਰਾਊਂਡ ’ਚ ਲਗਾਉਣਾ ਹੋਵੇਗਾ, ਜਿਨ੍ਹਾਂ ਨੂੰ ਜ਼ਿਆਦਾ ਲੋਕ ਪਸੰਦ ਕਰਦੇ ਹਨ। ਇਸ ਤੋਂ ਇਲਾਵਾ ਰੀਲਜ਼ ਨੂੰ ਅਪਲੋਡ ਕਰਦੇ ਸਮੇਂ ਹੈਸ਼ਟੈਗ ਦਾ ਇਸਤੇਮਾਲ ਜ਼ਰੂਰ ਕਰੋ। ਅਜਿਹਾ ਕਰਨ ’ਤੇ ਇੰਸਟਾ ਦਾ ਐਲਗੋਰਿਦਮ ਜ਼ਿਆਦਾ ਲੋਕਾਂ ਨੂੰ ਤੁਹਾਡੇ ਰੀਲਜ਼ ਨੂੰ ਸੁਜੈਸਟ ਕਰੇਗਾ।

ਇਹ ਵੀ ਪੜ੍ਹੋ– iPhone 13 ’ਤੇ ਮਿਲ ਰਹੀ ਭਾਰੀ ਛੋਟ, ਹੁਣ ਤਕ ਦੀ ਸਭ ਤੋਂ ਘੱਟ ਕੀਮਤ ’ਚ ਖ਼ਰੀਦਣ ਦਾ ਮੌਕਾ


Rakesh

Content Editor

Related News