ਇੰਝ ਲੱਭ ਸਕਦੇ ਹੋ ਆਪਣਾ ਗੁੰਮ ਹੋਇਆ ਸਮਾਰਟਫੋਨ, ਅਪਣਾਓ ਇਹ ਤਰੀਕਾ

Monday, Mar 15, 2021 - 04:00 PM (IST)

ਗੈਜੇਟ ਡੈਸਕ– ਐਂਡਰਾਇਡ ਸਮਾਰਟਫੋਨ ਦੇ ਚੋਰੀ ਹੋਣ ਜਾਂ ਫਿਰ ਗੁੰਮ ਹੋਣ ’ਤੇ ਹਮੇਸ਼ਾ ਲੋਕ ਘਬਰਾ ਜਾਂਦੇ ਹਨ ਅਤੇ ਸੋਚਣ ਲਗਦੇ ਹਨ ਕਿ ਹੁਣ ਕੀ ਕੀਤਾ ਜਾਵੇ। ਤੁਹਾਨੂੰ ਦੱਸ ਦੇਈਏ ਕਿ ਗੂਗਲ ਆਪਣੇ ਐਂਡਰਾਇਡ ਉਪਭੋਗਤਾਵਾਂ ਲਈ ਇਕ ਆਸਾਨ ਤਰੀਕਾ ਮੁਹੱਈਆ ਕਰਵਾ ਰਹੀ ਹੈ ਜਿਸ ਨਾਲ ਤੁਸੀਂ ਆਸਾਨੀ ਨਾਲ ਗੁੰਮ ਹੋਏ ਐਂਡਰਾਇਡ ਸਮਾਰਟਫੋਨ ਨੂੰ ਲੱਭ ਸਕਦੇ ਹੋ ਅਤੇ ਉਸ ਨੂੰ ਲਾਕ ਕਰਨ ਤੋਂ ਇਲਾਵਾ ਆਪਣੇ ਡਾਟਾ ਨੂੰ ਵੀ ਰਿਮੂਵ ਕਰ ਸਕਦੇ ਹੋ। 

ਜੇਕਰ ਤੁਸੀਂ ਆਪਣੇ ਐਂਡਰਾਇਡ ਫੋਨ ਦਾ ਪਤਾ ਲਗਾਉਣਾ ਚਾਹੁੰਦੇ ਹੋ ਤਾਂ ਇਸ ਲਈ ਫੋਨ ਦਾ ਆਨ ਹੋਣਾ, ਤੁਹਾਡੇ ਗੂਗਲ ਅਕਾਊਂਟ ਨਾਲ ਸਾਈਨ ਇਨ ਹੋਣਾ, ਮੋਬਾਇਲ ਡਾਟਾ ਜਾਂ ਨੈੱਟਵਰਕ ਨਾਲ ਕੁਨੈਕਟ ਹੋਣਾ ਅਤੇ ਲੋਕੇਸ਼ਨ ਤੇ ਫਾਇੰਡ ਮਾਈ ਡਿਵਾਈਸ ਫੀਚਰ ਦਾ ਆਨ ਰਹਿਣਾ ਜ਼ਰੂਰੀ ਹੈ। ਜੇਕਰ ਇਹ ਸਾਰੀਆਂ ਚੀਜ਼ਾਂ ਤੁਹਾਡੇ ਫੋਨ ਦੇ ਗੁੰਮ ਹੋਣ ਤੋਂ ਪਹਿਲਾਂ ਉਸ ਵਿਚ ਆਨ ਸਨ ਤਾਂ ਤੁਸੀਂ ਆਪਣੇ ਐਂਡਰਾਇਡ ਸਮਾਰਟਫੋਨ ਨੂੰ ਕੁਝ ਆਸਾਨ ਸਟੈੱਪਸ ਨੂੰ ਫਾਲੋ ਕਰਕੇ ਲੱਭ ਸਕਦੇ ਹੋ।

1. ਫੋਨ ਦਾ ਪਤਾ ਲਗਾਉਣ ਲਈ ਸਭ ਤੋਂ ਪਹਿਲਾਂ https://www.google.com/android/find ਲਿੰਕ ਨੂੰ ਓਪਨ ਕਰੋ ਅਤੇ ਇਸ ਵਿਚ ਆਪਣੇ ਗੂਗਲ ਅਕਾਊਂਟ ਨਾਲ ਸਾਈਨ ਇਨ ਕਰੋ। 
2. ਸਾਈਨ ਇਨ ਹੋਣ ਤੋਂ ਬਾਅਦ ਤੁਹਾਨੂੰ ਤੁਹਾਡਾ ਫੋਨ ਖੱਬੇ ਪਾਸੇ ਉਪਰ ’ਚ ਸ਼ੋਅ ਹੋਣ ਲੱਗੇਗਾ। ਇਸ ਨੂੰ ਸਿਲੈਕਟ ਕਰਨ ’ਤੇ ਤੁਹਾਨੂੰ ਫੋਨ ਦੀ ਬੈਟਰੀ ਦੀ ਜਾਣਕਾਰੀ ਅਤੇ ਆਖ਼ਰੀ ਵਾਰ ਆਨਲਾਈਨ ਕਦੋਂ ਹੋਇਆ ਸੀ ਇਹ ਸਭ ਪਤਾ ਲੱਗ ਜਾਵੇਗਾ। 
3. ਇਥੇ ਤੁਸੀਂ ਆਪਣੇ ਫੋਨ ਨੂੰ ਲਾਕ ਕਰ ਸਕਦੇ ਹੋ ਅਤੇ ਉਸ ਦੇ ਡਾਟਾ ਨੂੰ ਵੀ ਰਿਮੂਵ ਕਰ ਸਕਦੇ ਹੋ। ਇਸ ਨਾਲ ਫੋਨ ਦਾ ਪੂਰਾ ਡਾਟਾ ਹਮੇਸ਼ਾ ਲਈ ਡਿਲੀਟ ਹੋ ਜਾਵੇਗਾ ਅਤੇ ਕੋਈ ਵੀ ਤੁਹਾਡੇ ਫੋਨ ਅਤੇ ਡਾਟਾ ਦੀ ਦੁਰਵਰਤੋਂ ਨਹੀਂ ਕਰ ਸਕੇਗਾ। 
4. ਇਸ ਤੋਂ ਇਲਾਵਾ ਤੁਹਾਨੂੰ ਫੋਨ ਦੀ ਲੋਕੇਸ਼ਨ ਵੀ ਸ਼ੋਅ ਹੋਵੇਗੀ ਕਿ ਤੁਹਾਡਾ ਫੋਨ ਕਿੱਥੇ ਹੈ। ਜੇਕਰ ਤੁਹਾਨੂੰ ਫੋਨ ਨਹੀਂ ਮਿਲਦਾ ਤਾਂ ਤੁਹਾਨੂੰ ਲਾਸਟ ਲੋਕੇਸ਼ਨ ਸ਼ੋਅ ਹੋਵੇਗੀ।
5. ਤੁਸੀਂ ਉਸੇ ਲੋਕੇਸ਼ਨ ’ਤੇ ਜਾ ਕੇ ਆਪਣੇ ਫੋਨ ’ਤੇ ਰਿੰਗ ਕਰ ਸਕਦੇ ਹੋ। ਅਜਿਹਾ ਕਰਨ ’ਤੇ ਤੁਹਾਡੇ ਫੋਨ ’ਤ ਨਾਨ-ਸਟਾਪ 5 ਮਿੰਟ ਤਕ ਰਿੰਗ ਹੋਵੇਗੀ। 
6. ਜੇਕਰ ਤੁਹਾਡੇ ਫੋਨ ਦੀ ਲੋਕੇਸ਼ਨ ਕਿਸੇ ਅਣਜਾਣ ਥਾਂ ’ਤੇ ਸ਼ੋਅ ਹੋ ਰਹੀ ਹੈ ਤਾਂ ਇਕੱਲੇ ਫੋਨ ਲੱਭਣ ਦੀ ਕੋਸ਼ਿਸ਼ ਨਾ ਕਰੋ, ਅਜਿਹੀ ਹਾਲਤ ’ਚ ਹਮੇਸ਼ਾ ਪੁਲਸ ਦੀ ਮਦਦ ਲਓ। 
ਪੁਲਸ ਦੀ ਮਦਦ ਲੈਂਦੇ ਸਮੇਂ ਤੁਹਾਨੂੰ ਆਪਣੇ ਫੋਨ ਦਾ ਸੀਰੀਅਲ ਨੰਬਰ ਅਤੇ IMEI ਨੰਬਰ ਦੱਸਣਾ ਹੋਵੇਗਾ। ਇਹ ਤੁਹਾਨੂੰ https://support.google.com/store/answer/3333000?hl=en ਲਿੰਕ ’ਤੇ ਜਾਣਾ ਨਾਲ ਮਿਲ ਜਾਵੇਗਾ। 


Rakesh

Content Editor

Related News