12 MP ਦੇ ਡਿਊਲ ਰਿਅਰ ਕੈਮਰੇ ਨਾਲ ਲਾਂਚ ਹੋਇਆ ਇਹ ਸਮਾਰਟਫੋਨ

Wednesday, May 11, 2016 - 01:09 PM (IST)

12 MP ਦੇ ਡਿਊਲ ਰਿਅਰ ਕੈਮਰੇ ਨਾਲ ਲਾਂਚ ਹੋਇਆ ਇਹ ਸਮਾਰਟਫੋਨ
ਜਲੰਧਰ— ਹੁਵਾਵੇ ਟਰਮਿਨਲ ਦੇ ਹਾਨਰ ਬ੍ਰਾਂਡ ਨੇ ਚੀਨ ''ਚ ਵੀ8 ਸਮਾਰਟਫੋਨ ਲਾਂਚ ਕੀਤਾ ਹੈ। ਇਹ ਸਮਾਰਟਫੋਨ ਸਥਾਨਕ ਮਾਰਟੀਕ ''ਚ ਪ੍ਰੀ-ਆਰਡਰ ਬੁਕਿੰਗ ਲਈ ਉਪਲੱਬਧ ਹੈ। ਹਾਨਰ ਵੀ8 ਲਈ ਪਹਿਲੀ ਫਲੈਸ਼ ਸੇਲ 17 ਮਈ ਨੂੰ ਆਯੋਜਿਤ ਕੀਤੀ ਜਾਵੇਗੀ। ਹੈਂਡਸੈੱਟ ਦੇ ਕਈ ਵੇਰੀਅੰਟ ਹਨ ਅਤੇ ਉਨ੍ਹਾਂ ਦੀ ਕੀਮਤ ਵੀ ਵੱਖ-ਵੱਖ ਹੈ। 4ਜੀ.ਬੀ. ਰੈਮ ਅਤੇ 32ਜੀ.ਬੀ. ਸਟੋਰੇਜ਼ ਵਾਲਾ ਵੇਰੀਅੰਟ 2,299 ਚੀਨੀ ਯੁਆਨ (ਕਰੀਬ 23,500 ਰੁਪਏ), ਕਵਾਡ-ਐੱਚ.ਡੀ. ਡਿਸਪਲੇ ਨਾਲ ਲੈਸ 4ਜੀ.ਬੀ. ਰੈਮ ਅਤੇ 64ਜੀ.ਬੀ. ਸਟੋਰੇਜ਼ ਵਾਲਾ ਵੇਰੀਅੰਟ 2,799 ਚੀਨੀ ਯੁਆਨ (ਕਰੀਬ 28,600 ਰੁਪਏ) ''ਚ ਮਿਲੇਗਾ। ਫਿਲਹਾਲ ਇਸ ਹੈਂਡਸੈੱਟ ਨੂੰ ਭਾਰਤ ''ਚ ਲਾਂਚ ਕੀਤੇ ਜਾਣ ਦੇ ਸੰਬੰਧ ''ਚ ਕੁਝ ਨਹੀਂ ਦੱਸਿਆ ਗਿਆ ਹੈ। 
ਹਾਨਰ ਵੀ8 ਦੀ ਸਭ ਤੋਂ ਅਹਿਮ ਖਾਸੀਅਤ ਇਸ ਦਾ ਡਿਊਲ ਰਿਅਰ ਕੈਮਰਾ ਸੈੱਟਅਪ ਹੈ। ਫੋਨ ''ਚ 12 ਮੈਗਾਪਿਕਸਲ ਦੇ ਦੋ ਰਿਅਰ ਕੈਮਰੇ ਮੌਜੂਦ ਹਨ। ਕੈਮਰਾ ਡਿਊਲ-ਟੋਨ ਐੱਲ.ਈ.ਡੀ ਫਲੈਸ਼, ਲੇਜ਼ਰ ਆਟੋਫੋਕਸ ਅਤੇ ਐਫ/2.2 ਅਪਰਚਰ ਨਾਲ ਲੈਸ ਹੈ। 
ਹਾਨਰ ਵੀ8 ''ਚ ਡਿਸਪਲੇ ਦੇ ਦੋ ਵਿਕਲਪ ਮੌਜੂਦ ਹਨ। 32ਜੀ.ਬੀ. ਸਟੋਰੇਜ਼ ਵਾਲਾ ਮਾਡਲ 5.7-ਇੰਚ ਦੀ ਫੁੱਲ-ਐੱਚ.ਡੀ. ਡਿਸਪਲੇ (1080x1920 ਪਿਕਸਲ) ਨਾਲ ਆਏਗਾ ਅਤੇ 64ਜੀ.ਬੀ. ਸਟੋਰੇਜ਼ ਵਾਲੇ ਵੇਰੀਅੰਟ ''ਚ 5.7-ਇੰਚ ਦੀ ਕਵਾਡ-ਐੱਚ.ਡੀ. (1440x2560 ਪਿਕਸਲ) ਡਿਸਪਲੇ ਦਿੱਤੀ ਗਈ ਹੈ। ਇਹ ਸਮਾਰਟਫੋਨ ਐਂਡ੍ਰਾਇਡ 6.0 ਮਾਰਸ਼ਮੈਲੋ ''ਤੇ ਚੱਲੇਗਾ ਅਤੇ ਇਸ ਵਿਚ 1.8 ਗੀਗਾਹਰਟਜ਼ ਆਕਟਾ-ਕੋਰ ਕਿਰਿਨ 950 ਪ੍ਰੋਸੈਸਰ ਦੀ ਵਰਤੋਂ ਕੀਤੀ ਗਈ ਹੈ। ਕੁਨੈਕਟੀਵਿਟੀ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ 4ਜੀ ਐੱਲ.ਟੀ.ਈ., ਵਾਈ-ਫਾਈ 802.11 ਏ.ਸੀ., ਬਲੂਟੁਥ 4.2, ਐੱਨ.ਐੱਫ.ਸੀ., ਜੀ.ਪੀ.ਐੱਸ./ਏ-ਜੀ.ਪੀ.ਐੱਸ., ਯੂ.ਐੱਸ.ਬੀ. ਟਾਈਪ-ਸੀ ਪੋਰਟ, 3.5 ਐੱਮ.ਐੱਮ. ਹੈੱਡਫੋਨ ਜੈੱਕ ਅਤੇ ਇੰਫ੍ਰਾਰੈੱਡ ਐਮਿਟਰ ਮੌਜੂਦ ਹਨ। ਹੈਂਡਸੈੱਟ ਦਾ ਭਾਰ 170 ਗ੍ਰਾਮ ਹੈ ਅਤੇ ਇਸ ਦਾ ਡਾਈਮੈਂਸ਼ਨ 157x77.6x7.75 ਮਿਲੀਮੀਟਰ। 
ਵੀ8 ''ਚ ਮੌਜੂਦ 3500 ਐੱਮ.ਏ.ਐੱਚ, ਦੀ ਬੈਟਰੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਗ੍ਰੇਵਿਟੀ ਸੈਂਸਰ, ਐਂਬਿਅੰਟ ਲਾਈਟ ਸੈਂਸਰ, ਪ੍ਰਾਕਸਿਮਿਟੀ ਸੈਂਸਰ, ਜਾਇਰੋਸਕੋਪ ਅਤੇ ਮੈਗਨੇਟੋਮੀਟਰ ਵਰਗੇ ਸੈਂਸਰ ਇਸ ਹੈਂਡਸੈੱਟ ਦਾ ਹਿੱਸਾ ਹਨ। ਰਿਅਪ ਪੈਨਲ ''ਤੇ ਫਿੰਗਰਪ੍ਰਿੰਟ ਸੈਂਸਰ ਵੀ ਮੌਜੂਦ ਹੈ।
 

Related News