ਭਾਰਤ ''ਚ ਜਲਦ ਲਾਂਚ ਹੋ ਸਕਦੈ Honor Pad 9, ਮਿਲਣਗੇ ਇਹ ਸ਼ਾਨਦਾਰ ਫੀਚਰਜ਼

02/07/2024 6:11:58 PM

ਗੈਜੇਟ ਡੈਸਕ- ਆਨਰ ਨੇ ਪਿਛਲੇ ਸਾਲ ਦਸੰਬਰ 'ਚ ਪੈਡ 9 ਨੂੰ ਚੀਨ 'ਚ ਲਾਂਚ ਕੀਤਾ ਸੀ। ਹੁਣ ਕੰਪਨੀ ਇਨ੍ਹਾਂ ਜਲਦ ਹੀ ਭਾਰਤ 'ਚ ਵੀ ਲਾਂਚ ਕਰਨ ਜਾ ਰਹੀ ਹੈ। ਇਸਨੂੰ ਹਾਲ ਹੀ 'ਚ ਕਈ ਸਰਟੀਫਿਕੇਸ਼ਨ ਸਾਈਟਾਂ 'ਤੇ ਦੇਖਿਆ ਗਿਆ ਹੈ, ਜਿਸ ਤੋਂ ਪਤਾ ਚਲਦਾ ਹੈ ਕਿ Honor Pad 9 ਦੀ ਲਾਂਚ ਤਾਰੀਖ ਨੇੜੇ ਆ ਰਹੀ ਹੈ। ਇਸਦੇ ਫੀਚਰਜ਼ ਦੀ ਜਾਣਕਾਰੀ ਵੀ ਸਾਹਮਣੇ ਆਈ ਹੈ। 

ਅਪਕਮਿੰਗ ਪੈਡ HEY2-W09 ਮਾਡਲ ਦੇ ਨੰਬਰ ਦੇ ਨਾਲ ਸਿੰਗਾਪੁਰ ਦੀ ਸਾਈਟ 'ਤੇ ਦੇਖਿਆ ਗਿਆ ਸੀ ਅਤੇ ਹੁਣ ਇਸਨੂੰ BIS ਸਰਟੀਫਿਕੇਸ਼ਨ 'ਤੇ ਦੇਖਿਆ ਗਿਆ ਹੈ। ਅਪਕਮਿੰਗ ਮਹੀਨਿਆਂ 'ਚ ਇਸਦੀ ਐਂਟਰੀ ਹੋ ਸਕਦੀ ਹੈ। ਭਾਰਤ 'ਚ ਇਸਤੋਂ ਇਲਾਵਾ ਆਪਣੇ Honor X9b ਅਤੇ Choice Earbuds X5 ਨੂੰ ਲੰਬੇ ਸਮੇਂ ਤੋਂ ਟੀਜ਼ ਕਰ ਰਹੀ ਹੈ। 

ਫੀਚਰਜ਼

Honor Pad 9 ਚੀਨੀ ਆਜ਼ਾਰ 'ਚ ਮੌਜੂਦ ਹੈ ਤਾਂ ਉਮੀਦ ਕੀਤੀ ਜਾ ਰਹੀ ਹੈ ਕਿ ਇਸਨੂੰ ਉਨ੍ਹਾਂ ਫੀਚਰਜ਼ ਦੇ ਨਾਲ ਹੀ ਭਾਰਤ 'ਚ ਵੀ ਲਾਂਚ ਕੀਤਾ ਜਾ ਸਕਦਾ ਹੈ। ਇਸ ਵਿਚ 12.1 ਇੰਚ ਦੀ ਸਿਮੈਟ੍ਰਿਕਲਸ ਬੇਜ਼ਲ ਵਾਲੀ ਡਿਸਪਲੇਅ ਨਾਲ ਲੈਸ ਕੀਤਾ ਗਿਆ ਹੈ। ਇਸਦਾ ਰੈਜ਼ੋਲਿਊਸ਼ਨ 2,560 x 1,600 ਪਿਕਸਲ ਦਾ ਹੈ। ਇਹ 120 ਹਰਟਜ਼ ਦੇ ਰਿਫ੍ਰੈਸ਼ ਰੇਟ ਅਤੇ 550 ਨਿਟਸ ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ। 

ਟੈਬ 'ਚ ਗੋਲਾਕਾਰ ਮਾਡਿਊਲ ਦਿੱਤਾ ਗਿਆ ਹੈ, ਜਿਸ ਵਿਚ 13 ਮੈਗਾਪਿਸਲ ਦਾ ਸੈਂਸਰ ਮਿਲਦਾ ਹੈ ਅਤੇ ਸੈਲਫੀ ਲਈ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। 

ਟੈਬ ਨੂੰ ਪਾਵਰ ਦੇਣ ਲਈ 35 ਵਾਟ ਦੀ ਫਾਸਟ ਚਾਰਜਿੰਗ ਦੇ ਨਾਲ 8300mAh ਦੀ ਬੈਟਰੀ ਦਿੱਤੀ ਗਈ ਹੈ। ਉਮੀਦ ਹੈ ਕਿ ਭਾਰਤੀ ਵੇਰੀਐਂਟ 'ਚ 12 ਜੀ.ਬੀ. ਰੈਮ ਅਤੇ 512 ਜੀ.ਬੀ. ਸਟੋਰੇਜ ਦੇਖਣ ਨੂੰ ਮਿਲੇਗੀ। 

ਆਉਣ ਵਾਲੇ ਟੈਬ 'ਚ ਸਨੈਪਡ੍ਰੈਗਨ 8 ਜਨਰੇਸ਼ਨ 1 ਪ੍ਰੋਸੈਸਰ ਦਿੱਤਾ ਜਾਵੇਗਾ। ਇਹ ਮੈਜਿਕ ਓ.ਐੱਸ. 7.2 'ਤੇ ਆਧਾਰਿਤ ਐਂਡਰਾਇਡ 12 'ਤੇ ਚੱਲੇਗਾ। 

ਚੀਨ 'ਚ ਇਹ ਟੈਬਲੇਟ ਤਿੰਨ ਰੰਗਾਂ- Azure, White ਅਤੇ Gray 'ਚ ਮੌਜੂਦ ਹੈ ਅਤੇ ਇਥੇ ਹੀ ਇਨ੍ਹਾਂ ਹੀ ਰੰਗਾਂ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ।


Rakesh

Content Editor

Related News