Honor 5 ਦਸੰਬਰ ਨੂੰ ਨਵਾਂ ਬੇਜਲ ਲੈੱਸ ਸਮਾਰਟਫੋਨ ਕਰੇਗਾ ਲਾਂਚ

Thursday, Oct 12, 2017 - 01:15 PM (IST)

Honor 5 ਦਸੰਬਰ ਨੂੰ ਨਵਾਂ ਬੇਜਲ ਲੈੱਸ ਸਮਾਰਟਫੋਨ ਕਰੇਗਾ ਲਾਂਚ

ਜਲੰਧਰ-ਹੁਵਾਵੇ ਦੀ ਸਭ ਬ੍ਰਾਂਡ ਕੰਪਨੀ ਆਨਰ ਨੇ ਆਪਣਾ ਨਵਾਂ ਬੇਜ਼ਲ ਲੈੱਸ ਸਮਾਰਟਫੋਨ 5 ਦਸੰਬਰ ਨੂੰ ਲਾਂਚ ਕਰਨ ਲਈ ਤਿਆਰ ਹੈ। ਕੰਪਨੀ ਨੇ ਲਾਂਚ ਈਵੈਂਟ ਲਈ ਮੀਡੀਆ ਇਨਵਾਈਟ ਵੀ ਭੇਜਣੇ ਸ਼ੁਰੂ ਕਰ ਚੁੱਕੀ ਹੈ , ਜੋ ਕਿ ਲੰਦਨ 'ਚ ਹੋਵੇਗਾ। ਕੰਪਨੀ ਨੇ ਇਨਵਾਈਟ 'ਚ ਦੋ ਸਮਾਰਟਫੋਨਜ਼ ਦੇ ਫੋਟੋ ਨਾਲ ਟੈਗਲਾਈਨ  "Max your view" ਦੀ ਵਰਤੋਂ ਕੀਤੀ ਗਈ ਹੈ, ਜੋ ਕਿ ਇਸ਼ਾਰਾ ਕਰਦਾ ਹੈ ਕਿ ਕੰਪਨੀ ਜਲਦ ਹੀ ਆਗਾਮੀ ਈਵੈਂਟ 'ਚ ਦੋ ਬੇਜ਼ਲ ਲੈਸ ਸਮਾਰਟਫੋਨਜ਼ ਨੂੰ ਪੇਸ਼ ਕਰੇਗੀ। ਟੈਗਲਾਈਨ ਦੇ ਅਨੁਸਾਰ ਆਨਰ ਦਾ ਇਹ ਸਮਾਰਟਫੋਨ ਸਕਰੀਨ ਅਸਪੈਕਟ ਰੇਸ਼ੀਓ 18:9 ਨਾਲ ਹੋ ਸਕਦਾ ਹੈ।

ਆਨਰ ਦੇ ਆਗਾਮੀ ਇਹ ਸਮਾਰਟਫੋਨਜ਼ ਡਿਊਲ ਰਿਅਰ ਕੈਮਰੇ ਸੈੱਟਅਪ ਨਾਲ ਹੋਣਗੇ। ਇਸ ਤੋਂ ਇਲਾਵਾ ਇਨ੍ਹਾਂ ਸਮਾਰਟਫੋਨਜ਼ 'ਚ ਹਾਲ ਹੀ ਦੌਰਾਨ ਹੁਵਾਵੇ ਨੇ ਪੇਸ਼ ਕੀਤਾ ਕਿਰਿਨ 970 ਚਿਪਸੈੱਟ ਪ੍ਰੋਸੈਸਰ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਪਰ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ ਆਗਾਮੀ ਈਵੈਂਟ 'ਚ ਕਿਸ ਡਿਵਾਈਸ ਨੂੰ ਪੇਸ਼ ਕੀਤਾ ਜਾਵੇਗਾ। ਪਰ ਮੰਨਿਆ ਜਾ ਰਿਹਾ ਹੈ ਕਿ ਪਿਛਲੇ ਸਾਲ ਸਤੰਬਰ 'ਚ ਲਾਂਚ ਹੋਏ ਆਨਰ ਨੋਟ 8 ਦਾ ਸਕਸੈਸਰ ਵਰਜਨ ਆਨਰ ਨੋਟ 9 ਹੋ ਸਕਦਾ ਹੈ।

ਇਸੇ ਦੌਰਾਨ ਆਨਰ ਨੇ ਚੀਨ 'ਚ ਸਕਰੀਨ ਅਸਪੈਕਟ ਰੇਸ਼ੀਓ 18:9 ਨਾਲ ਆਨਰ 7X ਨਾਂ ਨਾਲ ਨਵਾਂ ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਸਮਾਰਟਫੋਨ ਨੂੰ ਤਿੰਨ ਸਟੋਰੇਜ ਵੇਰੀਐਂਟਸ ਨਾਲ ਪੇਸ਼ ਕੀਤਾ ਹੈ, ਜਿਸ 'ਚ 4 ਜੀ. ਬੀ. ਰੈਮ ਅਤੇ 32 ਜੀ. ਬੀ. ਇੰਟਰਨਲ ਸਟੋਰੇਜ ਵਾਲੇ ਦੀ ਕੀਮਤ 1,299 ਯੂਆਨ , 4 ਜੀ. ਬੀ. ਰੈਮ ਅਤੇ 64 ਜੀ. ਬੀ. ਇੰਟਰਨਲ ਸਟੋਰੇਜ ਦੀ ਕੀਮਤ 1,699 ਯੂਆਨ ਹੈ , ਪਰ 4 ਜੀ. ਬੀ. ਰੈਮ ਅਤੇ 128 ਜੀ. ਬੀ. ਇੰਟਰਨਲ ਸਟੋਰੇਜ ਦੀ ਕੀਮਤ 1,999 ਯੂਆਨ ਹੈ।


Related News