ਆਨਰ 9 ਲਾਈਟ ਨੂੰ ਨਵੀਂ ਅਪਡੇਟ 'ਚ ਮਿਲਿਆ GPU ਟਰਬੋ ਫੀਚਰ
Wednesday, Sep 26, 2018 - 02:38 PM (IST)

ਜਲੰਧਰ- ਹੁਵਾਵੇ ਦੇ ਸਭ ਬਰਾਂਡ ਆਨਰ ਨੇ ਆਪਣੇ ਬਜਟ ਸਮਾਰਟਫੋਨ ਆਨਰ 9 ਲਾਈਟ Honor 9 Lite ਲਈ ਇਕ ਨਵੇਂ ਸਾਫਟਵੇਅਰ ਅਪਡੇਟ ਦਾ ਰੋਲਆਊਟ ਸ਼ੁਰੂ ਕਰ ਦਿੱਤਾ ਹੈ। ਇਹ ਨਵੀਂ ਅਪਡੇਟ ਫ਼ੋਨ 'ਚ ਜੀ. ਪੀ. ਯੂ ਟਰਬੋ ਤਕਨੀਕ ਨੂੰ ਸ਼ਾਮਿਲ ਕਰਦਾ ਹੈ ਤੇ ਕਾਲ ਰਿਕਾਰਡਿੰਗ ਤੋਂ ਸਬੰਧਿਤ ਬਗ ਨੂੰ ਠੀਕ ਕਰਦਾ ਹੈ। ਵੇਖਿਆ ਜਾਵੇ ਤਾਂ ਇਸ ਅਪਡੇਟ ਨਾਲ ਡਿਵਾਈਸ ਦੇ ਗੇਮਿੰਗ ਅਨੁਭਵ 'ਚ ਸੁਧਾਰ ਹੋਣ ਦੀ ਉਮੀਦ ਹੈ।
Honor 9 Lite ਸਾਫਟਵੇਯਰ ਅਪਡੇਟ : ਜੀ. ਪੀ. ਯੂ ਟਰਬੋ, ਕਾਲ ਰਿਕਾਰਡਿੰਗ ਫਿਕਸ
Honor 9 Lite ਦੇ ਨਵੇਂ ਸਾਫਟਵੇਯਰ ਅਪਡੇਟ ਦਾ ਵਰਜਨ ਨੰਬਰ 8.0.0.177 ਹੈ। ਅਜੀਬ ਗੱਲ ਇਹ ਹੈ ਕਿ ਸਮਾਰਟਫੋਨ ਦੇ ਪਿਛਲੀ ਅਪਡੇਟ ਦਾ ਵਰਜਨ 8.0.0.187 ਸੀ। ਚੇਂਜਲਾਗ ਦੇ ਮੁਤਾਬਕ ਇਹ ਅਪਡੇਟ ਫ਼ੋਨ 'ਚ ਜੀ. ਪੀ. ਯੂ. ਟਰਬੋ ਫੀਚਰ ਨੂੰ ਇਨੇਬਲ ਕਰਦਾ ਹੈ। ਅਜਿਹਾ ਸਮਾਨ ਅਪਡੇਟ ਪਿਛਲੇ ਕੁਝ ਹਫਤਿਆਂ 'ਚ ਹੁਵਾਵੇ ਤੇ ਆਨਰ ਦੇ ਕਈ ਸਮਾਰਟਫੋਨਸ ਲਈ ਰਿਲੀਜ਼ ਕੀਤਾ ਗਿਆ ਹੈ। ਨਵੀਂ ਅਪਡੇਟ ਨੂੰ Honor 9 Lite 'ਤੇ ਇਨਸਟਾਲ ਕਰਨ 'ਤੇ ਤੁਹਾਨੂੰ ਫ਼ੋਨ ਦੀ ਗੇਮਿੰਗ ਪਰਫਾਰਮੇਂਸ 'ਚ ਚੰਗਾ ਸੁਧਾਰ ਦੇਖਣ ਨੂੰ ਮਿਲ ਸਕਦਾ ਹੈ। ਇਸ ਨਵੇਂ ਫੀਚਰ ਤੋਂ ਇਲਾਵਾ ਇਹ ਕਾਲ ਰਿਕਾਰਡਿੰਗ ਦੇ ਬਗ ਨੂੰ ਠੀਕ ਕਰਦਾ ਹੈ ਜੋ OK Google ਨੂੰ ਇਨੇਬਲ ਕਰਨ 'ਤੇ ਦਿਸਦਾ ਹੈ।
ਇਸ ਤੋਂ ਇਲਾਵਾ, ਅਪਡੇਟ ਲੇਟੈਸਟ ਐਂਡ੍ਰਾਇਡ ਸਕਿਓਰਿਟੀ ਪੈਚ ਦੇ ਨਾਲ ਆਉਂਦਾ ਹੈ। ਇਹ ਇਕ ਓ. ਟੀ. ਏ ਅਪਡੇਟ ਹੈ ਜਿਸ ਦਾ ਸਾਈਜ 577 ਐੱਮ. ਬੀ ਹੈ। ਇਕ ਓ. ਟੀ. ਏ ਅਪਡੇਟ ਹੋਣ ਦੇ ਕਾਰਨ ਇਸ ਨੂੰ ਤੁਹਾਡੇ Honor 9 Lite 'ਤੇ ਉਪਲੱਬਧ ਹੋਣ 'ਚ ਕੁਝ ਦਿਨ ਦਾ ਸਮਾਂ ਲੱਗ ਸਕਦਾ ਹੈ। ਤੁਸੀਂ ਅਪਡੇਟ ਨੂੰ Settings>System Updates ਦੇ ਰਾਹੀਂ ਮੈਨੂਅਲੀ ਵੀ ਚੈੱਕ ਕਰ ਸਕਦੇ ਹੋ।