ਇਹ ਫੋਨ ਖਰੀਦਣ ’ਤੇ ਮਿਲੇਗਾ 100GB 4ਜੀ ਡਾਟਾ

12/09/2018 1:52:49 PM

ਗੈਜੇਟ ਡੈਸਕ– ਆਨਰ 8ਸੀ ਸਮਾਰਟਫੋਨ ਦੀ ਭਾਰਤ ’ਚ ਵਿਕਰੀ 10 ਦਸੰਬਰ ਯਾਨੀ ਅੱਜ ਰਾਤ 12 ਵਜੇ ਤੋਂ ਸ਼ੁਰੂ ਹੋ ਜਾਵੇਗੀ। ਇਹ ਫੋਨ ਐਕਸਕਲੂਜ਼ਿਵ ਤੌਰ ’ਤੇ ਸਿਰਫ ਅਮੇਜ਼ਨ ’ਤੇ ਹੀ ਉਪਲੱਬਧ ਹੋਵੇਗਾ। ਹੁਵਾਵੇਈ ਦੇ ਸਬ-ਬ੍ਰਾਂਡ ਆਨਰ ਨੇ ਆਪਣੇ ਸਮਾਰਟਫੋਨ ਆਨਰ 8ਸੀ ਨੂੰ ਭਾਰਤ ’ਚ ਹਾਲ ਹੀ ’ਚ ਲਾਂਚ ਕੀਤਾ ਹੈ। ਇਸ ਫੋਨ ਦੇ 32 ਜੀ.ਬੀ. ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ 11,999 ਰੁਪਏ ਹੈ। ਜਦੋਂ ਕਿ ਇਸ ਦੇ 64 ਜੀ.ਬੀ. ਵਾਲੇ ਵੇਰੀਐਂਟ ਨੂੰ 12,999 ਰੁਪਏ ’ਚ ਖਰੀਦਿਆ ਜਾ ਸਕਦਾ ਹੈ। 

ਮਿਡਨਾਈਟ ਬਲੈਕ ਅਤੇ ਆਰੋਰਾ ਬਲਿਊ ਕਲਰ ਆਪਸ਼ਨ ’ਚ ਆਉਣ ਵਾਲੇ ਇਸ ਸਮਾਰਟਫੋਨ ’ਤੇ ਗਾਹਕਾਂ ਨੂੰ 4,450 ਰੁਪਏ ਦਾ ਜਿਓ ਬੈਨੀਫਿਟ ਵੀ ਦਿੱਤਾ ਜਾਵੇਗਾ ਜਿਸ ਵਿਚ 100 ਜੀ.ਬੀ. ਕੰਪਲੀਮੈਂਟਰੀ 4ਜੀ ਡਾਟਾ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਸ਼ਾਮਲ ਹੈ। 

ਫੀਚਰਜ਼
ਇਸ ਫੋਨ 'ਚ 6.26 ਇੰਚ ਦੀ HD ਪਲਸ ਨੌਚ ਡਿਸਪਲੇਅ ਹੈ ਜਿਸ ਦੀ ਸਕਰੀਨ ਰੈਜ਼ੋਲਿਊਸ਼ਨ 1520x720 ਪਿਕਸਲਸ ਹੈ। ਇਸ ਦਾ ਸਕ੍ਰੀਨ-ਟੂ-ਬਾਡੀ ਰੇਸ਼ਿਓ 80.4 ਫ਼ੀਸਦੀ ਅਤੇ ਅਸਪੈਕਟ ਰੇਸ਼ਿਓ 19:9 ਹੈ। ਇਸ ਦੇ ਨਾਲ ਹੀ ਇਸ 'ਚ ਕੁਆਲਕਾਮ ਸਨੈਪਡ੍ਰੈਗਨ 626 ਪ੍ਰੋਸੈਸਰ, ਐਡਰਿਨੋ 506GPU, 4GB ਰੈਮ ਤੇ 32GB/64GB ਦੀ ਇੰਟਰਨਲ ਸਟੋਰੇਜ ਸਮਰੱਥਾ ਵਾਲੇ ਦੋ ਵੇਰੀਐਂਟਸ ਹਨ।

ਫੋਨ ’ਚ ਡਿਊਲ ਰਿਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ ਜਿਸ 'ਚ ਕਿ 13 ਮੈਗਾਪਿਕਸਲ ਦਾ ਸੇਂਸਰ, f/1.8 ਅਰਪਚਰ ਤੇ LED ਫਲੈਸ਼ ਦੇ ਨਾਲ ਹੈ। ਉਥੇ ਹੀ ਸਕੈਂਡਰੀ ਸੈਂਸਰ 2 ਮੈਗਾਪਿਕਸਲ ਦਾ ਹੈ ਜੋ ਕਿ f/2.4 ਅਪਰਚਰ ਦੇ ਨਾਲ ਹੈ। ਉਥੇ ਹੀ ਫਰੰਟ ਲਈ ਇਸ 'ਚ 8 ਮੈਗਾਪਿਕਸਲ ਦਾ ਸੈਂਸਰ f/2.0 ਅਪਰਚਰ ਤੇ LED ਫਲੈਸ਼ ਦੇ ਨਾਲ ਹੈ। ਇਸ ਦਾ ਫਰੰਟ ਕੈਮਰਾ AI ਫੇਸ ਅਨਲਾਕ ਸਪੋਰਟ ਦੇ ਨਾਲ ਹੈ।

ਇਸ ਤੋਂ ਇਲਾਵਾ ਇਸ 'ਚ ਫਿੰਗਰਪ੍ਰਿੰਟ ਸੈਂਸਰ ਫੋਨ ਦੇ ਬੈਕ ਸਾਈਡ 'ਤੇ ਦਿੱਤਾ ਗਿਆ ਹੈ। ਇਹ ਐਂਡ੍ਰਾਇਡ 8.1 ਓਰੀਓ ਆਪਰੇਟਿੰਗ ਸਿਸਟਮ ਦੇ ਨਾਲ EMUI 8.2 'ਤੇ ਅਧਾਰਿਤ ਹੈ। ਇਸ 'ਚ 4, 000mAh ਸਮਰੱਥਾ ਵਾਲੀ ਬੈਟਰੀ ਹੈ ਜੋ ਕਿ 5V/21 ਚਾਰਜਰ ਸਪੋਰਟ ਦੇ ਨਾਲ ਹੈ।

ਕੁਨੈੱਕਟੀਵਿਟੀ ਲਈ ਇਸ 'ਚ 4G VoLTE  ਡਿਊਲ ਸਿਮ ਸਪੋਰਟ, ਬਲੂਟੁੱਥ 4.2, ਵਾਈ-ਫਾਈ  802.11 b/g/n ਤੇ GPS +GLONASS ਆਦਿ ਹਨ। ਇਸ ਦਾ ਕੁਲ ਮਾਪ 158.72 x 75.94 x 7.98 ਮਿ.ਮੀ. ਤੇ ਭਾਰ ਲਗਭਗ 167.2 ਗ੍ਰਾਮ ਹੈ।


Related News