11 ਅਕਤੂਬਰ ਨੂੰ ਲਾਂਚ ਹੋਵੇਗਾ Honor 7X ਸਮਾਰਟਫੋਨ

Wednesday, Sep 27, 2017 - 05:14 PM (IST)

11 ਅਕਤੂਬਰ ਨੂੰ ਲਾਂਚ ਹੋਵੇਗਾ Honor 7X ਸਮਾਰਟਫੋਨ

ਜਲੰਧਰ- ਹੁਆਵੇਈ ਆਪਣੇ ਮਸ਼ਹੂਰ ਸਮਾਰਟਫੋਨ ਆਨਰ 6X ਦੇ ਸਕਸੈਂਸਰ ਵਰਜ਼ਨ ਨੂੰ ਜਲਦ ਹੀ ਪੇਸ਼ ਕਰਨ ਵਾਲੀ ਹੈ, ਜੋ ਕਿ ਆਨਰ 7X ਦੇ ਨਾਂ ਤੋਂ ਲਾਂਚ ਕੀਤਾ ਜਾਵੇਗਾ। ਹੁਆਵੇਈ ਨੇ ਆਉਣ ਵਾਲੇ ਨਵੇਂ ਸਮਾਰਟਫੋਨ ਦਾ ਇਕ ਟੀਜ਼ਰ ਜਾਰੀ ਕੀਤਾ ਹੈ। ਇਸ ਟੀਜ਼ਰ ਇਮੇਜ਼ ਨਾਲ ਇਕ ਟੈਗਲਾਈਨ ਵੀ ਦਿੱਤੀ ਗਈ ਹੈ, ਜਿਸ 'ਚ ਲਿਖਿਆ ਹੈ ਕਿ 'Want to see farther than ordinary people? Higher? Wider? Everywhere is your world' ਜਿਸ ਦਾ ਮਤਲਬ ਤਾਂ ਇਹ ਹੀ ਲੱਗਦਾ ਹੈ ਕਿ ਕੰਪਨੀ ਇਸ ਨੂੰ 18:9 ਦੇ ਅਸਪੈਕਟ ਰੇਸ਼ਿਓ ਵਾਲੇ ਇੰਟਰਵਿਊ ਡਿਸਪਲੇਅ ਨਾਲ ਪੇਸ਼ ਕਰ ਸਕਦੀ ਹੈE
ਫੀਚਰ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ 'ਚ 5.5 ਇੰਚ ਦੀ ਫੁੱਲ ਐੱਚ. ਡੀ. ਡਿਸਪਲੇਅ ਨਾਲ ਆਵੇਗਾ, ਜਿਸ ਦਾ ਰੈਜ਼ੋਲਿਊਸ਼ਨ 1920x1080 ਪਿਕਸਲਸ ਹੈ। ਇਸ ਨਾਲ ਹੀ ਔਕਟਾ-ਕੋਰ ਕਿਰਿਨ 670 ਚਿੱਪਸੈੱਟ, 4 ਜੀ. ਬੀ. ਰੈਮ ਅਤੇ 32 ਜੀ. ਬੀ. ਅਤੇ 64 ਜੀ. ਬੀ. ਦੀ ਇੰਟਰਨਲ ਸਟੋਰੇਜ ਸਮਰੱਥਾ ਨਾਲ ਦੋ ਵੇਰੀਐਂਟ ਹੈ। ਇਹ ਐਂਡ੍ਰਾਇਡ 7.1 ਨੂਗਟ ਆਪਰੇਟਿੰਗ ਸਿਸਟਮ ਨਾਲ  EMUI 5.1 'ਤੇ ਆਧਾਰਿਤ ਹੈ। 
ਫੋਟੋਗ੍ਰਾਫੀ ਲਈ ਇਸ 'ਚ 12 ਮੈਗਾਪਿਕਸਲ ਦਾ ਡਿਊਲ ਰਿਅਰ ਕੈਮਰਾ ਸੈੱਟਅਪ ਅਤੇ 4,000 ਐੱਮ. ਏ. ਐੱਚ. ਦੀ ਬੈਟਰੀ ਹੈ। ਇਸ 'ਚ ਫਿੰਗਰਪ੍ਰਿੰਟ ਸਕੈਨਰ ਫੋਨ ਦੇ ਪਿਛਲੇ ਭਾਗ 'ਤੇ ਹੋ ਸਕਦਾ ਹੈ। ਫੁੱਲ ਮੈਟੇਲਿਕ ਬਾਡੀ ਨਾਲ ਇਸ 'ਚ ਕਨੈਕਟੀਵਿਟੀ ਲਈ USB ਟਾਈਪ-ਸੀ ਪੋਰਟ ਹੈ। ਇਸ ਦਾ 32 ਜੀ. ਬੀ. ਵੇਰੀਐਂਟ 1499 ਯੂਆਨ ਮਤਲਬ ਲਗਭਗ 14,784 ਰੁਪਏ ਅਤੇ 64 ਜੀ. ਬੀ. ਵੇਰੀਐਂਟ 1799 ਯੂਆਨ ਲਗਭਗ 17,742 ਰੁਪਏ ਦੀ ਕੀਮਤ ਨਾਲ ਹੋ ਸਕਦਾ ਹੈ।


Related News