Honda ਨੇ ਪੇਸ਼ ਕੀਤੀ ਨਵੀਂ ਕਾਰ WR-V, ਜਾਣੋ ਕੀਮਤ
Thursday, Mar 16, 2017 - 04:57 PM (IST)

ਜਲੰਧਰ: ਪ੍ਰੀਮੀਅਮ ਵਰਗ ਦੀ ਕਾਰ ਬਣਾਉਣ ਵਾਲੀ ਪ੍ਰਮੁੱਖ ਕੰਪਨੀ ਹੌਂਡਾ ਕਾਰਸ ਇੰਡਿਆ ਨੇ ਅੱਜ ਭਾਰਤੀ ਬਾਜ਼ਾਰ ''ਚ ਨਵੀਂ ਕਾਰ ਡਬਲੀਯੂ.ਆਰ ਵੀ ਪੇਸ਼ ਕੀਤੀ ਜਿਸ ਦੀ ਦਿੱਲੀ ''ਚ ਐਕਸ ਸ਼ੋ ਰੂਮ ਕੀਮਤ 9,99,900 ਰੁਪਏ ਤੱਕ ਹੈ।
ਕੰਪਨੀ ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਯੋਇਚਿਰੋ ਯੂਏਨੋ ਨੇ ਇੱਥੇ ਇਸ ਸਪੋਰਟੀ ਲਾਈਫਸਟਾਇਲ ਵਾਹਨ ਨੂੰ ਪੇਸ਼ ਕਰਦੇ ਹੋਏ ਕਿਹਾ ਕਿ ਹੌਂਡਾ ਜ਼ੈਜ਼ ਦੇ ਪਲੇਟਫਾਰਮ ''ਤੇ ਵਿਕਸਿਤ ਇਸ ਕਾਰ ਨੂੰ ਜਾਪਾਨ ''ਚ ਡਿਜ਼ਾਇਨ ਕੀਤਾ ਗਿਆ ਹੈ, ਪਰ ਕੰਪਨੀ ਦੀ ਭਾਰਤੀ ਜਾਂਚ ਅਤੇ ਵਿਕਾਸ ਕੇਂਦਰ ਨੇ ਵੀ ਇਸ ''ਤੇ ਕੰਮ ਕੀਤਾ ਹੈ।