Honda ਨੇ ਸ਼ੁਰੂ ਕੀਤੀ ਅਫਰੀਕਾ ਟਵਿਨ ਐਡਵੈਂਚਰ ਸਪੋਰਟਸ ਦੀ ਸਪੁਰਦਗੀ
Tuesday, Feb 09, 2021 - 04:55 PM (IST)
ਨਵੀਂ ਦਿੱਲੀ (ਵਾਰਤਾ) - ਦੋਪਹੀਆ ਵਾਹਨ ਨਿਰਮਾਤਾ ਹੌਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ ਨੇ ਆਪਣੀ ਪ੍ਰੀਮੀਅਮ ਸਪੋਰਟਸ ਮੋਟਰਸਾਈਕਲ 2021 ਅਫਰੀਕਾ ਟਵਿਨ ਐਡਵੈਂਚਰ ਸਪੋਰਟਸ ਦੀ ਭਾਰਤੀ ਬਾਜ਼ਾਰ ਵਿਚ ਸਪੁਰਦਗੀ ਸ਼ੁਰੂ ਕਰ ਦਿੱਤੀ ਹੈ। ਕੰਪਨੀ ਨੇ ਮੰਗਲਵਾਰ ਨੂੰ ਇਥੇ ਕਿਹਾ ਕਿ ਆਲ-ਇੰਡੀਆ ਪੱਧਰ 'ਤੇ, ਇਸ ਨਵੀਂ ਮੋਟਰਸਾਈਕਲ ਦੇ ਮੈਨੂਅਲ ਟਰਾਂਸਮਿਸ਼ਨ ਵਰਜ਼ਨ ਦੀ ਐਕਸ-ਸ਼ੋਅਰੂਮ ਕੀਮਤ ਲਗਭਗ 16 ਲੱਖ ਰੁਪਏ ਹੈ ਅਤੇ ਡਿਊਏਲ ਕਲਚ ਟਰਾਂਸਮਿਸ਼ਨ ਵਰਜ਼ਨ ਦੀ ਕੀਮਤ 17 ਲੱਖ 50 ਹਜ਼ਾਰ 500 ਰੁਪਏ ਹੈ। ਕੰਪਨੀ ਨੇ ਕਿਹਾ ਕਿ ਫਿਲਹਾਲ ਇਸ ਦੀ ਸਪੁਰਦਗੀ ਮੁੰਬਈ ਅਤੇ ਬੰਗਲੁਰੂ ਵਿਚ ਕੀਤੀ ਜਾ ਰਹੀ ਹੈ। ਇਸ ਪ੍ਰੀਮੀਅਮ ਮੋਟਰਸਾਈਕਲ 'ਚ 1084 ਸੀਸੀ ਦਾ ਇੰਜਨ ਲਗਾਇਆ ਗਿਆ ਹੈ।
ਬਾਈਕ ਦੇ ਪਹਿਲੇ ਖਰੀਦਦਾਰ ਨੂੰ ਇਸ ਦੀ ਡਿਲਵਿਰੀ ਹੌਂਡਾ ਦੇ ਐਕਸਕਲੂਸਿਵ ਪ੍ਰੀਮੀਅਮ ਡੀਲਰਸ਼ਿਪ ਮੁੰਬਈ ਦੇ ਅੰਧੇਰੀ ਅਤੇ ਬੰਗਲੌਰ ਵਿਚ ਲਵਾਲ ਰੋਡ 'ਚ ਪ੍ਰਦਾਨ ਕੀਤੀ ਗਈ ਹੈ।
ਇੰਜਣ
ਨਵੀਂ 2021 ਅਫਰੀਕਾ ਟਵਿਨ ਐਡਵੈਂਚਰ ਸਪੋਰਟਸ ਵਿਚ ਕੰਪੈਕਟ ਅਤੇ ਸ਼ਕਤੀਸ਼ਾਲੀ 1084 ਸੀਸੀ ਦਾ ਪੈਰਲਲ ਟਵਿੱਨ ਇੰਜਣ ਦਿੱਤਾ ਗਿਆ ਹੈ ਜਿਹੜਾ ਰਾਈਡਿੰਗ ਦੇ ਜੋਸ਼ ਨੂੰ ਵਧਾਉਂਦਾ ਹੈ। ਇਹ ਇੰਜਨ 73Kw ਦੀ ਪਾਵਰ ਅਤੇ 103 Nm ਦਾ ਟਾਰਕ ਜਨਰੇਟ ਕਰਦਾ ਹੈ। ਬਾਈਕ ਦੇ ਟਰਾਂਸਮਿਸ਼ਨ ਵਿਕਲਪਾਂ ਵਿਚ ਇੱਕ ਛੇ ਸਪੀਡ ਮੈਨੁਅਲ ਦੇ ਨਾਲ ਨਾਲ ਇੱਕ ਡਿਊਲ ਕਲਚ ਟ੍ਰਾਂਸਮਿਸ਼ਨ (ਡੀਸੀਟੀ) ਯੂਨਿਟ ਸ਼ਾਮਲ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।