ਹੋਂਡਾ ਹਾਈਨੇਸ ਸੀ.ਬੀ. 350 ’ਚ ਆਈ ਖ਼ਰਾਬੀ, ਕੰਪਨੀ ਨੇ ਵਾਪਸ ਮੰਗਾਏ ਮੋਟਰਸਾਈਕਲ

03/13/2021 6:12:36 PM

ਆਟੋ ਡੈਸਕ– ਹੋਂਡਾ ਟੂ-ਵ੍ਹੀਲਰਜ਼ ਨੇ ਹਾਲ ਹੀ ’ਚ ਲਾਂਚ ਕੀਤੇ ਗਏ ਹਾਈਨੇਸ ਸੀ.ਬੀ. 350 ਮੋਟਰਸਾਈਕਲ ਨੂੰ ਰੀਕਾਲ ਕਰਨ ਦਾ ਐਲਾਨ ਕਰ ਦਿੱਤਾ ਹੈ। ਰਿਪੋਰਟ ’ਚ ਦੱਸਿਆ ਗਿਆ ਹੈ ਕਿ 25 ਨਵੰਰ 2020 ਤੋਂ 12 ਦਸੰਬਰ 2020 ਤਕ ਬਣਾਏ ਗਏ ਹਾਈਨੇਸ ਸੀ.ਬੀ. 350 ਮਾਡਲਾਂ ਨੂੰ ਕੰਪਨੀ ਵਾਪਸ ਮੰਗਵਾ ਰਹੀ ਹੈ ਕਿਉਂਕਿ ਇਨ੍ਹਾਂ ਮੋਟਰਸਾਈਕਲਾਂ ਦੇ ਚੌਥੇ ਗਿਅਰ ’ਚ ਖ਼ਰਾਬੀ ਆ ਰਹੀ ਹੈ। ਕੰਪਨੀ ਸਾਵਧਾਨੀ ਦੇ ਤੌਰ ’ਤੇ ਇਸ ਸਮੱਸਿਆ ਨੂੰ ਦੂਰ ਕਰਨਾ ਚਾਹੁੰਦੀ ਹੈ। ਹੋਂਡਾ ਦਾ ਕਹਿਣਾ ਹੈ ਕਿ ਰੀਕਾਲ ਕੀਤੇ ਜਾਣ ਵਾਲੀਆਂ ਇਕਾਈਆਂ ਨੂੰ ਛੇਤੀ ਤੋਂ ਛੇਤੀ ਠੀਕ ਕਰਕੇ ਗਾਹਕਾਂ ਨੂੰ ਸੌਂਪਿਆਂ ਜਾਵੇਗਾ। 

ਹੋਂਡਾ ਨੇ ਦੱਸਿਆ ਹੈ ਕਿ ਹੋਂਡਾ ਬਿਗਵਿੰਗ ਦੀ ਵੈੱਬਸਾਈਟ www.hondabigwing.in/CB350/checkVinNo ’ਤੇ ਗਾਹਕ ਆਪਣੇ ਹਾਈਨੇਸ ਸੀ.ਬੀ. 350 ਮੋਟਰਸਾਈਕਲ ਦਾ ਵ੍ਹੀਕਲ ਆਈਡੈਂਟੀਫਿਕੇਸ਼ਨ ਨੰਬਰ (VID) ਪਾ ਕੇ ਜਾਣ ਸਕਦੇ ਹਨ ਕਿ ਉਨ੍ਹਾਂ ਦਾ ਮੋਟਰਸਾਈਕਲ ਰੀਕਾਲ ਕੀਤੀ ਗਈ ਲਿਸਟ ’ਚ ਹੈ ਜਾਂ ਨਹੀਂ। 


Rakesh

Content Editor

Related News