ਭਾਰਤੀ ਬਾਜ਼ਾਰ ’ਚ ਅਨਵ੍ਹੀਲ ਹੋਈ ਮਿਡ-ਸਾਈਜ਼ SUV ਐਲੀਵੇਟ, ਜੁਲਾਈ ਤੋਂ ਸ਼ੁਰੂ ਹੋਵੇਗੀ ਬੁਕਿੰਗ

06/07/2023 12:52:35 PM

ਆਟੋ ਡੈਸਕ– ਹੌਂਡਾ ਨੇ ਆਪਣੀ ਮਿਡ-ਸਾਈਜ਼ ਐੱਸ. ਯੂ. ਵੀ. ਐਲੀਵੇਟ ਤੋਂ ਪਰਦਾ ਉਠਾ ਦਿੱਤਾ ਹੈ। ਫਿਲਹਾਲ ਕੰਪਨੀ ਨੇ ਇਸ ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਹੈ। ਇਸ ਦੀ ਬੁਕਿੰਗ ਜੁਲਾਈ 2023 ਤੋਂ ਸ਼ੁਰੂ ਹੋਵੇਗੀ ਅਤੇ ਫੈਸਟਿਵ ਸੀਜ਼ਨ ਵਿਚ ਇਸ ਨੂੰ ਲਾਂਚ ਕੀਤਾ ਜਾਏਗਾ। ਲਾਂਚ ਤੋਂ ਬਾਅਦ ਇਹ ਗੱਡੀ ਇੰਡੀਅਨ ਮਾਰਕੀਟ ’ਚ ਮੌਜੂਦ ਕ੍ਰੇਟਾ ਅਤੇ ਸੇਲਟਾਸ ਨੂੰ ਟੱਕਰ ਦੇਣ ਵਾਲੀ ਹੈ।

ਐਲੀਵੇਟ ਨੂੰ ਬੋਲਡ ਅਤੇ ਮੈਸਕੁਲਿਨ ਐਕਸਟੀਰੀਅਰ ਡਿਜ਼ਾਈਨ ’ਚ ਪੇਸ਼ ਕੀਤਾ ਹੈ। ਇਸ ਦੇ ਫਰੰਟ ’ਚ ਸਿਗਨੇਚਰ ਗ੍ਰਿਲ, ਸਲੀਕ ਐੱਲ. ਈ. ਡੀ. ਹੈੱਡਲਾਈਟਸ, ਸਾਈਡ ਪ੍ਰੋਫਾਈਲ ’ਚ ਸਪੋਰਟੀ ਕਰੈਕਟਰ ਦਿੱਤਾ ਗਿਆ ਹੈ। ਉੱਥੇ ਹੀ ਇਸ ਦਾ ਕੈਬਿਨ 10.25 ਇੰਟ ਟੱਚਸਕ੍ਰੀਨ ਇੰਫੋਟੇਨਮੈਂਟ, 7 ਇੰਚ ਦਾ ਸੈਮੀ-ਡਿਜ਼ੀਟਲ ਇੰਸਟਰੂਮੈਂਟ ਕਲਸਟਰ, ਲੇਨ-ਵਾਚ ਕੈਮਰਾ, ਵਾਇਰਲੈੱਸ ਚਾਰਜਿੰਗ, ਵਾਇਰਲੈੱਸ ਸਮਾਰਟਫੋਨ ਇੰਟੀਗ੍ਰੇਸ਼ਨ ਐਂਡ੍ਰਾਇਡ ਆਟੋ ਅਤੇ ਐਪਲ ਕਾਰਪਲੇ, ਬਲੂਟੁਥ ਅਤੇ ਯੂ. ਐੱਸ. ਬੀ. ਨਾਲ ਲੈਸ ਹੈ। ਸੇਫਟੀ ਲਈ 6 ਏਅਰਬੈਗ ਸਿਸਮ, ਈ. ਬੀ. ਡੀ. ਨਾਲ ਏ. ਬੀ. ਐੱਸ. ਅਤੇ ਬਰੇਕ ਅਸਿਸਟ, ਹਿੱਲ ਅਸਿਸਟ, ਮਲਟੀ ਐਂਗਲ ਰੀਅਰ ਕੈਮਰਾ, ਵ੍ਹੀਕਲ ਸਟੇਬਿਲੀ ਅਸਿਸਟ ਦਿੱਤੇ ਗਏ ਹਨ।

ਐਲੀਵੇਟ ਦੀ ਲੰਬਾਈ 4,312 ਮਿ. ਮੀ., ਚੌੜਾਈ 1790 ਮਿ. ਮੀ., ਉਚਾਈ 1650 ਮਿ. ਮੀ. ਅਤੇ ਵ੍ਹੀਲਬੇਸ 2650 ਮਿ. ਮੀ. ਦਾ ਹੈ। ਇਸ ’ਚ 220 ਮਿ. ਮੀ. ਦਾ ਗਰਾਊਂਡ ਕਲੀਅਰੈਂਸ ਮਿਲਦਾ ਹੈ। ਇਸ ’ਚ 458 ਲਿਟਰ ਦਾ ਬੂਟ ਸਪੇਸ ਮਿਲੇਗਾ।

ਹੌਂਡਾ ਐਲੀਵੇਟ ਵਿਚ 1.5 ਲਿਟਰ ਆਈ. ਟੀ. ਟੀ. ਈ. ਸੀ. ਡੀ. ਓ. ਐੱਚ. ਐੱਸ. ਪੈਟਰੋਲ ਇੰਜਣ ਦਿੱਤਾ ਹੈ। ਇਹ ਇੰਜਣ 89 ਕਿਲੋਵਾਟ (121 ਬੀ. ਐੱਚ. ਪੀ.) ਅਤੇ 145 ਐੱਨ. ਐੱਮ. ਦਾ ਟਾਰਕ ਜਨਰੇਟ ਕਰਦਾ ਹੈ।


Rakesh

Content Editor

Related News