ਹੌਂਡਾ ਸਿਟੀ ''ਚ ਐਡ ਹੋਣਗੇ ਕਈ ਨਵੇਂ ਕੰਮ ਦੇ ਫੀਚਰਸ

Monday, Jun 20, 2016 - 05:44 PM (IST)

ਹੌਂਡਾ ਸਿਟੀ ''ਚ ਐਡ ਹੋਣਗੇ ਕਈ ਨਵੇਂ ਕੰਮ ਦੇ ਫੀਚਰਸ

ਜਲੰਧਰ— ਜਪਾਨ ਦੀ ਆਟੋਮੋਬਾਇਲ ਨਿਰਮਾਤਾ ਕੰਪਨੀ ਹੌਂਡਾ ਆਪਣੀ 2016 ਸਿਟੀ ਸੇਡਾਨ ਨੂੰ ਨਵੇਂ ਵੇਰੀਅੰਟ ''ਚ ਪੇਸ਼ ਕਰਨ ਜਾ ਰਹੀ ਹੈ। ਇਸ ਕਾਰ ''ਚ ਕਈ ਨਵੇਂ ਫੀਚਰਸ ਐਡ ਕੀਤੇ ਗਏ ਹਨ। ਇਸ ਦੇ ਫਰੰਟ ''ਚ ਡਿਊਲ ਏਅਰਬੈਗ ਅਤੇ ਰਿਅਰ ''ਚ ਚਾਈਲਡ ਸੀਟਸ ISOFIX ਐਂਕਰਸ ਮੌਜੂਦ ਹੋਣਗੇ ਜੋ ਰਾਈਡ ਦੌਰਾਨ ਤੁਹਾਡੇ ਬੱਚਿਆਂ ਨੂੰ ਪੂਰੀ ਸੇਫਟੀ ਦੇਣਗੇ। 
ਇਸ VX (O) BL ਵੇਰੀਅੰਟ ਨੂੰ ਪੈਟਰੋਲ ਅਤੇ ਡੀਜ਼ਲ ਦੋਵਾਂ ਆਪਸ਼ੰਸ ''ਚ ਪੇਸ਼ ਕੀਤਾ ਜਾਵੇਗਾ। ਇਸ ਵਿਚ AVN (ਆਡੀਓ ਵਿਜ਼ੁਅਲ ਨੈਵਿਗੇਸ਼ਨ) ਸਿਸਟਮ ਦੇ ਨਾਲ ਟੱਚਸਕ੍ਰੀਨ ਅਤੇ ਸਨਰੂਫ ਵੀ ਦਿੱਤੀ ਜਾਵੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਦੀ ਕੀਮਤ 8.10 ਰੁਪਏ ਤੋਂ ਸ਼ੁਰੂ ਹੋ ਕੇ 12.42 ਲੱਖ ਰੁਪਏ ਤੱਕ ਹੋਵੇਗੀ।


Related News