8 ਫਰਵਰੀ ਨੂੰ ਭਾਰਤ ''ਚ ਲਾਂਚ ਹੋਵੇਗੀ Honda ਦੀ ਰੈਟਰੋ ਲੁੱਕ ਵਾਲੀ ਬਾਈਕ

01/24/2019 2:27:24 PM

ਆਟੋ ਡੈਸਕ- ਜਾਪਾਨੀ ਦੋਪਹਿਆ ਵਾਹਨ ਨਿਰਮਾਤਾ ਕੰਪਨੀ ਹੌਂਡਾ 8 ਫਰਵਰੀ ਨੂੰ ਭਾਰਤੀ ਬਾਜ਼ਾਰ 'ਚ ਆਪਣੀ ਖਾਸ ਨਿਊ ਰੈਟਰੋ ਸੈਗਮੈਂਟ ਦੀ ਬਾਈਕ Honda CB300R ਨੂੰ ਲਾਂਚ ਕਰਨ ਜਾ ਰਹੀ ਹੈ।  ਬੇਹੱਦ ਹੀ ਆਕਰਸ਼ਕ ਲੁੱਕ ਤੇ ਦਮਦਾਰ ਇੰਜਣ ਵਾਲੀ ਇਸ ਬਾਈਕ ਦੀ ਬੁਕਿੰਗ ਪਹਿਲਾਂ ਤੋਂ ਹੀ ਸ਼ੁਰੂ ਹੋ ਚੁੱਕੀ ਹੈ। ਹੌਂਡਾ ਸੀ. ਬੀ. 300 ਆਰ ਦੇ ਡਿਜਾਈਨ ਦੇ ਬਾਰੇ 'ਚ ਗੱਲ ਕਰੀਏ ਤਾਂ ਕੰਪਨੀ ਨੇ ਇਸ ਬਾਈਕ ਨੂੰ ​ਿਨਊ ਸਪੋਰਟ ਕੈਫੇ ਥੀਮ 'ਤੇ ਤਿਆਰ ਕੀਤਾ ਹੈ। ਇਸ 'ਚ ਤਕਨੀਕੀ ਤੇ ਫੀਚਰਸ ਬਿਲਕੁੱਲ ਅਤਿਆਧੁਨਿਕ ਹਨ ਤੇ ਇਸ ਦਾ ਡਿਜ਼ਾਈਨ ਤੁਹਾਨੂੰ ਰੈਟਰੋ ਲੁੱਕ ਦੀ ਯਾਦ ਕਰਾਉਂਦਾ ਹੈ। 

ਕੀਮਤ 
ਜਾਣਕਾਰੀ ਮੁਤਾਬਕ ਹੌਂਡਾ ਸੀ. ਬੀ. 300 ਆਰ ਦੀ ਬੁਕਿੰਗ ਦੇਸ਼ ਭਰ ਦੇ ਹੌਂਡਾ ਡੀਲਰਸ਼ਿਪ 'ਤੇ ਪਹਿਲਾਂ ਤੋਂ ਹੀ ਸ਼ੁਰੂ ਹੋ ਚੁੱਕੀ ਹੈ ਇਸ ਦੇ ਲਈ ਤੁਹਾਨੂੰ ਸਿਰਫ਼ 5,000 ਰੁਪਏ ਦੀ ਧਨਰਾਸ਼ੀ ਬਤੌਰ ਬੁਕਿੰਗ ਅਮਾਊਂਟ ਜਮਾਂ ਕਰਨੀ ਹੋਵੇਗੀ। ਕੰਪਨੀ ਨੇ ਇਸ ਬਾਈਕ ਨੂੰ ਲਾਂਚ ਕਰਨ ਦੀਆਂ ਤਿਆਰੀਆਂ ਪੂਰੀ ਕਰ ਲਈਆਂ ਹਨ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਇਸ ਬਾਈਕ ਨੂੰ 2.5 ਲੱਖ ਰੁਪਏ ਤੱਕ ਦੇ ਰੇਂਜ 'ਚ ਪੇਸ਼ ਕਰ ਸਕਦੀ ਹੈ।PunjabKesari

ਇੰਜਣ
ਕੰਪਨੀ ਨੇ ਇਸ ਬਾਈਕ 'ਚ 286 ਸੀ. ਸੀ ਦੀ ਸਮਰੱਥਾ ਦਾ ਲਿਕਵਿਡ ਕੂਲਡ ਸਿੰਗਲ ਸਿਲੈਂਡਰ ਇੰਜਣ ਦੀ ਵਰਤੋਂ ਕੀਤਾ ਹੈ। ਇਹ ਇੰਜਣ ਬਾਈਕ ਨੂੰ 31.4 ਬੀ. ਐੱਚ. ਪੀ ਦੀ ਪਾਵਰ ਤੇ 27.5 ਐੱਨ. ਐਮ ਦਾ ਟਾਰਕ ਪ੍ਰਦਾਨ ਕਰਦਾ ਹੈ। ਇਸ ਬਾਈਕ 'ਚ ਕੰਪਨੀ ਨੇ 6 ਸਪੀਡ ਗਿਅਰਬਾਕਸ ਦੀ ਵਰਤੋਂ ਕੀਤੀ ਹੈ। ਜੋ ਕਿ ਲਾਂਗ ਡਰਾਈਵ 'ਤੇ ਤੁਹਾਨੂੰ ਬਿਤਹਰੀਨ ਰਾਈਡਿੰਗ ਦਾ ਅਨੁਭਵ ਕਰਾਉਂਦੇ ਹਨ। 

ਡਿਜ਼ਾਈਨ
ਡਿਜਾਈਨ ਕੰਪਨੀ ਨੇ ਇਸ ਬਾਈਕ 'ਚ ਫੁੱਲ ਐੱਲ. ਈ. ਡੀ ਹੈੱਡਲੈਂਪ ਦੀ ਵਰਤੋਂ ਕੀਤੀ ਹੈ। ਇਸ ਤੋਂ ਇਲਾਵਾ ਇਸ 'ਚ ਯੂ. ਐੱਸ. ਡੀ ਫਾਰਕ, ਸ਼ਾਰਪ ਬਾਡੀ ਕਰੀਚੇਜ, ਐਕਸਪੋਸਡ ਚੈਚਿਸ ਨੂੰ ਸ਼ਾਮਲ ਕੀਤਾ ਹੈ। ਇਸ ਤੋਂ ਇਲਾਵਾ ਇਸ ਬਾਈਕ ਦੀ ਹੈੱਡਲਾਈਟ ਤੁਹਾਨੂੰ ਸਭ ਤੋਂ ਪਹਿਲਾਂ ਆਕਰਸ਼ਿਤ ਕਰਦੀ ਹੈ। ਇਸ 'ਚ ਕੰਪਨੀ ਨੇ ਰੈਟਰੋ ਲੁੱਕ ਵਾਲੇ ਰਾਊਂਡ ਸ਼ੇਪ ਦੇ ਫੱਲੀ ਐੱਲ. ਈ. ਡੀ ਹੈੱਡਲਾਈਟ ਦੀ ਵਰਤੋਂ ਕੀਤਾ ਹੈ। ਇਸ ਬਾਇਕ ਦਾ ਡਿਜਾਈਨ ਕਾਫ਼ੀ ਹੱਦ ਤੱਕ ਕੰਪਨੀ ਦੀ ਮਸ਼ਹੂਰ ਬਾਈਕ ਹੌਂਡਾ ਸੀ. ਬੀ. 1000 ਆਰ ਨਾਲ ਮਿਲਦਾ ਜੁਲਦਾ ਹੈ।PunjabKesari


Related News