ਹੋਂਡਾ ਦੀ ਕਾਰ ਖ਼ਰੀਦਣ ਦਾ ਸੁਨਹਿਰੀ ਮੌਕਾ, ਇਨ੍ਹਾਂ ਮਾਡਲਾਂ ’ਤੇ ਮਿਲ ਰਿਹਾ ਬੰਪਰ ਡਿਸਕਾਊਂਟ
Saturday, Feb 04, 2023 - 01:00 PM (IST)
ਆਟੋ ਡੈਸਕ– ਜਾਪਾਮੀ ਕਾਰ ਕੰਪਨੀ ਹੋਂਡਾ ਦੀਆਂ ਕਾਰਾਂ ਨੂੰ ਭਾਰਤ ’ਚ ਕਾਫੀ ਪਸੰਦ ਕੀਤਾ ਜਾਂਦਾ ਹੈ। ਕੰਪਨੀ ਫਰਵਰੀ ਮਹੀਨੇ ’ਚ ਆਪਣੀਆਂ ਕੁਝ ਚੁਣੀਆਂ ਹੋਈਆਂ ਕਾਰਾਂ ’ਤ ਬੰਪਰ ਡਿਸਕਾਊਂਟ ਦੇ ਰਹੀ ਹੈ। ਇਸ ਵਿਚ ਗਾਹਕਾਂ ਨੂੰ 72,000 ਰੁਪਏ ਤਕ ਬਚਤ ਹੋਵੇਗੀ।
Honda City 5th Gen
Honda City 5th Gen ’ਤੇ 72,493 ਰੁਪਏ ਤਕ ਦੀ ਛੋਟ ਮਿਲ ਰਹੀ ਹੈ। 30,000 ਰੁਪਏ ਤਕ ਦਾ ਕੈਸ਼ ਡਿਸਕਾਊਂਟ 32,493 ਰੁਪਏ ਦੀ FOC ਅਸੈਸਰੀਜ਼, 5,000 ਰੁਪਏ ਤਕ ਦਾ ਲੌਇਲਟੀ ਬੋਨਸ ਅਤੇ ਕਾਰ ਐਕਸਚੇਂਜ ’ਤੇ 7,000 ਰੁਪਏ ਤਕ ਦਾ ਆਫਰ ਸ਼ਾਮਲ ਹੈ। ਕਾਰਪੋਰੇਟ ਡਿਸਕਾਊਂਟ ਲਈ 8,000 ਰੁਪਏ ਤਕ ਦੀ ਛੋਟ ਹੈ। ਇਸਦੇ CVT ਵਰਜ਼ਨ ’ਤੇ ਵੀ 61,643 ਰੁਪਏ ਤਕ ਦੀ ਛੋਟ ਦਿੱਤੀ ਜਾ ਰਹੀ ਹੈ।
ਇਹ ਵੀ ਪੜ੍ਹੋ– WhatsApp ਨੇ ਬੰਦ ਕੀਤੇ 36 ਲੱਖ ਤੋਂ ਵੱਧ ਭਾਰਤੀ ਅਕਾਊਂਟ, ਕਿਤੇ ਤੁਸੀਂ ਵੀ ਤਾਂ ਨਹੀਂ ਤੋੜ ਰਹੇ ਨਿਯਮ
Honda WR-V
Honda WR-V ਖ਼ਰੀਦਣ ’ਤੇ 72,039 ਰੁਪਏ ਬਚਾ ਸਕਦੇ ਹੋ। ਇਸ ਵਿਚ 30,000 ਰੁਪਏ ਦਾ ਕੈਸ਼ ਡਿਸਕਾਊਂਟ ਜਾਂ ਫ੍ਰੀ ਅਸੈਸਰੀਜ਼ ਲਈ 35,039 ਰੁਪਏ ਦਿੱਤੇ ਜਾ ਰਹੇ ਹਨ। ਐਕਸਚੇਂਜ ਬੋਨਸ ’ਤੇ 20,000 ਰੁਪਏ ਅਤੇ ਲੌਇਲਟੀ ਬੋਨਸ ਲਈ 5,000 ਰੁਪਏ ਦਾ ਆਫਰ ਹੈ। ਐਕਸਚੇਂਜ ’ਤੇ 7,000 ਰੁਪਏ ਅਤੇ 5,000 ਰੁਪਏ ਦਾ ਕਾਰਪੋਰੇਟ ਡਿਸਕਾਊਂਟ ਆਫਰ ਵੀ ਹੈ।
Honda Amaze
Honda Amaze ’ਤੇ ਕੁੱਲ 33,296 ਰੁਪਏ ਬਚਾਏ ਜਾ ਸਕਦੇ ਹਨ। ਇਸ ਵਿਚ 10,000 ਰੁਪਏ ਦਾ ਕੈਸ਼ ਡਿਸਕਾਊਂਟ, 12,296 ਰੁਪਏ ਦੀ ਵਿਸ਼ੇਸ਼ ਛੋਟ, 5,000 ਰੁਪਏ ਦਾ ਲੌਇਲਟੀ ਬੋਨਸ ਅਤੇ 6,000 ਰੁਪਏ ਦਾ ਕਾਰਪੋਰੇਟ ਡਿਸਕਾਊਂਟ ਮਿਲ ਰਿਹਾ ਹੈ। ਉੱਥੇ ਹੀ ਕਾਰ ਦੇ ਐਕਸਚੇਂਜ ’ਤੇ ਕੋਈ ਆਪਰ ਨਹੀਂ ਹੈ।
ਇਹ ਵੀ ਪੜ੍ਹੋ– ਭਾਰਤ ’ਚ ਲਾਂਚ ਹੋਏ ਰੈਨੋ Kiger, Triber ਅਤੇ Kwid ਦੇ ਅਪਡੇਟਿਡ ਮਾਡਲ
Honda City 4th Gen
Honda City 4th Gen ’ਤੇ 5,000 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ, ਜੋ ਲੌਇਲਟੀ ਬੋਨਸ ਦੇ ਰੂਪ ’ਚ ਮਿਲ ਰਿਹਾ ਹੈ।
Honda Jazz
Honda Jazz ’ਤੇ 15 ਹਜ਼ਾਰ ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਕਾਰ ਐਕਸਚੇਂਜ ’ਤੇ 7 ਹਜ਼ਾਰ ਰੁਪਏ ਕੈਸ਼ ਡਿਸਕਾਊਂਟ 5 ਹਜ਼ਾਰ ਰੁਪਏ ਅਤੇ ਕਾਰਪੋਰੇਟ ਡਿਸਕਾਊਂਟ 3 ਹਜ਼ਾਰ ਰੁਪਏ ਦੀ ਛੋਟ ਦਿੱਤੀ ਜਾ ਰਹੀ ਹੈ।
ਇਹ ਵੀ ਪੜ੍ਹੋ– ਮਹਿੰਦਰਾ ਇਸ ਦਿਨ ਭਾਰਤ ’ਚ ਪੇਸ਼ ਕਰੇਗੀ ਇਲੈਕਟ੍ਰਿਕ ਕਾਰਾਂ, ਟਵੀਟ ਕਰਕੇ ਦਿੱਤੀ ਜਾਣਕਾਰੀ