ਹੋਂਡ ਨੇ ਭਾਰਤ ’ਚ ਸ਼ੁਰੂ ਕੀਤੀ Benly e ਇਲੈਕਟ੍ਰਿਕ ਸਕੂਟਰ ਦੀ ਟੈਸਟਿੰਗ, ਜਲਦ ਹੋ ਸਕਦੈ ਲਾਂਚ

07/04/2022 6:30:48 PM

ਆਟੋ ਡੈਸਕ– ਭਾਰਤ ’ਚ ਦੋ-ਪਹੀਆ ਇਲੈਕਟ੍ਰਿਕ ਵਾਹਨਾਂ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ। ਹੁਣ ਹੋਂਡਾ ਵੀ ਦੋ-ਪਹੀਆ ਇਲੈਟ੍ਰਿਕ ਵਾਹਨ ’ਚ ਸ਼ਾਮਲ ਹੋਣ ਦੀ ਤਿਆਰੀ ਕਰ ਰਹੀ ਹੈ। ਕੰਪਨੀ ਨੇ ਇਲੈਕਟ੍ਰਿਕ ਸਕੂਟਰ ਦੀ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ। ਹਾਲ ਹੀ ’ਚ ਟੈਸਟਿੰਗ ਦੌਰਾਨ ਕਰਨਾਟਕ ਦੇ ਬੈਂਗਲੁਰੂ ਸ਼ਹਿਰ ’ਚ ਹੋਂਡਾ Benly e ਇਲੈਕਟ੍ਰਿਕ ਸਕੂਟਰ ਨੂੰ ਵੇਖਿਆ ਗਿਆ ਹੈ, ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। 

PunjabKesari

ਤਸਵੀਰਾਂ ’ਚ Benly e ਚਿੱਟੇ ਰੰਗ ’ਚ ਨਜ਼ਰ ਆ ਰਿਹਾ ਹੈ। ਇਸ ਦੇ ਸਾਹਮਣੇ ਸਾਮਾਨ ਰੱਖਣ ਲਈ ਇਕ ਵੱਡਾ ਕੈਰੀਅਰ ਲਗਾਇਆ ਹੋਇਆ ਹੈ। ਇਹ ਇਕ ਸਿੰਗਲ ਸੀਟਰ ਈ-ਸਕੂਟਰ ਹੈ ਅਤੇ ਇਸ ਦੇ ਪਿਛਲੀ ਸੀਟ ਦੀ ਥਾਂ ਵੀ ਸਾਮਾਨ ਰੱਖਣ ਲਈ ਕੈਰੀਅਰ ਦਿੱਤਾ ਗਿਆ ਹੈ। ਪਿਛਲੇ ਕੈਰੀਅਰ ’ਤੇ ਇਕ ਵੱਡਾ ਲਗੇਜ ਬਾਕਸ ਜਾਂ ਬੈਗ ਰੱਖਿਆ ਜਾ ਸਕਦਾ ਹੈ। 

PunjabKesari

ਵੇਰੀਐਂਟ
ਹੋਂਡਾ Benly e ਪੂਰੀ ਤਰ੍ਹਾਂ ਇਲੈਕਟ੍ਰਿਕ ਸਕੂਟਰ ਹੈ। ਇਸ ਨੂੰ 4 ਵੇਰੀਐਂਟਸ ’ਚ ਪੇਸ਼ਕੀਤਾ ਗਿਆ ਹੈ, ਜਿਸ ਵਿਚ Benly e: I, Benly e: I Pro, Benly e: II, ਅਤੇ Benly e: II Pro ਸ਼ਾਮਲ ਹਨ। ਬੇਸ ਮਾਡਲ ’ਚ 2.8 ਕਿਲੋਵਾਟ ਦੀ ਇਲੈਕਟਰਿਕ ਮੋਟਰ ਮਿਲਦੀ ਹੈ ਜਦਕਿ ਜ਼ਿਆਦਾ ਪਾਵਰਫੁਲ ਮਾਡਲਾਂ ’ਚ 4.2 ਕਿਲੋਵਾਟ ਇਲੈਕਟ੍ਰਿਕ ਮੋਟਰ ਮਿਲਦੀ ਹੈ। ਸਾਰੇ ਵੇਰੀਐਂਟਸ ’ਚ ਦੋ ਸਵੈਪੇਬਲ 48V ਬੈਟਰੀਆਂ ਹਨ। ਰਿਪੋਰਟਾਂ ਮੁਤਾਬਕ, Benly e 60 ਕਿਲੋਗ੍ਰਾਮ ਦਾ ਸਾਮਾਨ ਚੁੱਕ ਸਕਦੀ ਹੈ। ਫਿਲਹਾਲ ਇਸ ਦੀ ਰੇਂਜ, ਬੈਟਰੀ ਅਤੇ ਫੀਚਰਜ਼ ਦਾ ਖੁਲਾਸਾ ਨਹੀਂ ਕੀਤਾ ਗਿਆ। 

ਦੱਸ ਦੇਈਏ ਕਿ ਹੋਂਡਾ ਦਾ Benly e ਸਕੂਟਰ ਪਹਿਲਾਂ ਤੋਂ ਹੀ ਜਾਪਾਨ ਸਮੇਤ ਏਸ਼ੀਆ ਦੇ ਕਈ ਦੱਖਣ-ਪੂਰਬੀ ਦੇਸ਼ਾਂ ’ਚ ਵੇਚਿਆ ਜਾ ਰਿਹਾ ਹੈ। ਇਸ ਸਕੂਟਰ ਦਾ ਇਸਤੇਮਾਲ ਡਿਲਿਵਰੀ ਅਤੇ ਕੂਰੀਅਰ ਲਈ ਕੀਤਾ ਜਾ ਸਕਦਾ ਹੈ।


Rakesh

Content Editor

Related News