Holi offer : ਇਸ ਸਮਾਰਟਫੋਨ ''ਤੇ ਮਿਲ ਰਿਹੈ ਸ਼ਾਨਦਾਰ ਆਫਰਸ

Sunday, Mar 12, 2017 - 04:38 PM (IST)

Holi offer : ਇਸ ਸਮਾਰਟਫੋਨ ''ਤੇ ਮਿਲ ਰਿਹੈ ਸ਼ਾਨਦਾਰ ਆਫਰਸ

ਜਲੰਧਰ : ਹੋਲੀ ਦੇ ਤਿਉਹਾਰ ਨੂੰ ਅਤੇ ਖੁਸ਼ਨੁਮਾ ਬਣਾਉਣ ਲਈ ਸਮਾਰਟਫੋਨ ਨਿਰਮਾਤਾ ਕੰਪਨੀ ਲੇਈਕੋ ਆਪਣੇ ਲੋਕਪ੍ਰਿਅ ਸਮਾਰਟਫੋਨ Le2 ''ਤੇ ਸ਼ਾਨਦਾਰ ਆਫਰਸ ਦੇ ਨਾਲ ਉਪਲੱਬਧ ਕਰਾਇਆ ਹੈ। ਲੇਈਕੋ ਲੇ2 ''ਤੇ ਮਿਲਣ ਵਾਲੇ ਆਫਰਸ ਦਾ ਫਾਈਦਾ ਈ-ਕਾਮਰਸ ਸਾਈਟ ਸਨੈਪਡੀਲ ''ਤੇ 13 ਮਾਰਚ ਤੱਕ ਚੁਕਿਆ ਜਾ ਸਕਦਾ ਹੈ। ਇਹ ਆਫਰ ਲੇਈਕੋ ਲੈ2 ਦੇ 32ਜੀ. ਬੀ ਅਤੇ 64ਜੀ. ਬੀ ਵੇਰਿਅੰਟ ''ਤੇ ਉਪਲੱਬਧ ਹੋਵੇਗਾ।

 

ਲੇਈਕੋ ਲੇ2 ਦੇ ਦੋਨੋਂ ਵੇਰਿਅੰਟਸ ''ਤੇ 750 ਰੁਪਏ ਦਾ ਡਿਸਕਾਉਂਟ ਉਪਲੱਬਧ ਹੋਵੇਗਾ। ਪਰ ਇਹ ਡਿਸਕਾਉਂਟ ਸਿਰਫ ਐੱਚ. ਡੀ. ਐੱਫ. ਸੀ ਕ੍ਰੈਡਿਟ ਕਾਰਡ ''ਤੇ ਹੀ ਉਪਲੱਬਧ ਹੋਵੇਗਾ। ਇਸ ਤੋਂ ਇਲਾਵਾ 13 ਮਾਰਚ ਤੱਕ ਐੱਚ. ਡੀ. ਐੱਫ. ਸੀ ਕ੍ਰੈਡਿਟ ਕਾਰਡ ਤੋਂ ਇਸ ਸਮਾਰਟਫੋਨ ਦੀ ਖਰੀਦਾਰੀ ''ਤੇ 300 ਰੁਪਏ ਦਾ ਡਿਸਕਾਉਂਟ ਪਾਇਆ ਜਾ ਸਕਦਾ ਹੈ। ਹਾਲਾਂਕਿ ਬਾਜ਼ਾਰ ''ਚ ਇਸ ਦੇ 3GB ਰੈਮ ਅਤੇ 32GB ਇੰਟਰਨਲ ਮੈਮਰੀ ਵਾਲੇ ਦੀ 11 ,999 ਰੁਪਏ ਹੈ। ਜਦ ਕਿ 3GB ਰੈਮ ਅਤੇ 64GB ਸਟੋਰੇਜ ਮੈਮਰੀ ਵੇਰਿਅੰਟ ਦੀ ਕੀਮਤ 13,999 ਰੁਪਏ ਹੈ।

ਲੇਈਕੋ ਲੇ 2 ''ਚ 5.5-ਇੰਚ ਦੀ ਫੁੱਲ ਐੱਚ. ਡੀ ਸਕ੍ਰੀਨ, ਕਵਾਲਕਾਮ ਸਨੈਪਡਰੈਗਨ 652 ਚਿਪਸੈੱਟ, 1.8ਗੀਗਾਹਰਟਜ ਦਾ ਆਕਟਾਕੋਰ ਪ੍ਰੋਸੈਸਰ ਹੈ। ਫੋਨ ''ਚ 3ਜੀ. ਬੀ ਰੈਮ ਮੈਮਰੀ ਅਤੇ 64ਜੀ. ਬੀ ਦੀ ਇੰਟਰਨਲ ਮੈਮਰੀ ਹੈ। ਐਂਡ੍ਰਾਇਡ ਆਪ੍ਰੇਟਿੰਗ ਸਿਸਟਮ 6.0 ਮਾਰਸ਼ਮੈਲੋ ਆਧਾਰਿਤ ਇਸ ਲੇਈਕੋ ਲੇ 2 ''ਚ ਫੋਟੋਗ੍ਰਾਫੀ ਲਈ 16MP ਦਾ ਰਿਅਰ ਕੈਮਰਾ ਅਤੇ ਸੈਲਫੀ ਕੈਮਰਾ 8MP ਦਾ ਹੈ। ਕੈਮਰੇ ਦੇ ਹੇਠਾਂ ਹੀ ਫੋਨ ''ਚ ਫਿੰਗਰਪ੍ਰਿੰਟ ਸੈਂਸਰ ਦੇਖਣ ਨੂੰ​ ਮਿਲੇਗਾ। ਪਾਵਰ ਲਈ ਇਸ ਸਮਾਰਟਫੋਨ ''ਚ 3,000 mAh ਦੀ ਬੈਟਰੀ ਦਿੱਤੀ ਗਈ ਹੈ।


Related News