ਆ ਗਿਆ ਦੇਸ਼ ਦਾ ਪਹਿਲਾ ਫੋਲਡੇਬਲ ਕੂਲਰ, ਆਵਾਜ਼ ਨਾਲ ਵੀ ਕਰ ਸਕੋਗੇ ਕੰਟਰੋਲ

03/09/2021 6:04:04 PM

ਗੈਜੇਟ ਡੈਸਕ– ਹਿੰਦਵੇਅਰ ਨੇ ਭਾਰਤੀ ਬਾਜ਼ਾਰ ’ਚ ਦੇਸ਼ ਦਾ ਪਹਿਲਾ ਫੋਲਡੇਬਲ ਏਅਰ ਕੂਲਰ ‘i-Fold’ ਲਾਂਚ ਕੀਤਾ ਹੈ। ਇਸ ਤੋਂ ਇਲਾਵਾ ਕੰਪਨੀ ਨੇ ਦੋ ਇੰਟਰਨੈੱਟ ਆਫ ਥਿੰਗਸ (IoT) ਇਨੇਬਲ ਏਅਰ ਕੂਲਰ ਵੀ ਪੇਸ਼ ਕੀਤੇ ਹਨ। ਦੋਵਾਂ ਕੂਲਰਾਂ ਨੂੰ ਐਮਾਜ਼ੋਨ ਇੰਡੀਆ, ਫਲਿਪਕਾਰਟ ਅਤੇ ਹਿੰਦਵੇਅਰ ਦੀ ਵੈੱਬਸਾਈਟ www.evok.in ਤੋਂ ਖ਼ਰੀਦਿਆ ਜਾ ਸਕਦਾ ਹੈ। 

ਇਹ ਵੀ ਪੜ੍ਹੋ– Truecaller ਦਾ ਨਵਾਂ ਐਪ ਲੀਕ ਕਰ ਰਿਹਾ ਸੀ ਲਾਈਵ ਲੋਕੇਸ਼ਨ, ਭਾਰਤੀ ਹੈਕਰ ਨੇ ਕੀਤਾ ਖੁਲਾਸਾ

i-Fold ਕੂਲਰ ਨੂੰ ਖ਼ਾਸਤੌਰ ’ਤੇ ਅਜਿਹੇ ਘਰਾਂ ਲਈ ਡਿਜ਼ਾਇਨ ਕੀਤਾ ਗਿਆ ਹੈ ਜਿਥੇ ਜਗ੍ਹਾ ਦੀ ਕਮੀ ਹੈ। ਇਸ ਕੂਲਰ ਨੂੰ ਸਿਰਫ਼ ਪੰਜ ਮਿੰਟਾਂ ’ਚ ਫੋਲਡ ਕਰਕੇ ਓਪਨ ਕੀਤਾ ਜਾ ਸਕਦਾ ਹੈ। i-Fold ’ਚ ਪਾਵਰਫੁਲ ਮੋਟਰ ਵੀ ਦਿੱਤੀ ਗਈ ਹੈ। ਇਸ ਵਿਚ ਡਸਟ ਫਿਲਟਰ ਵੀ ਹੈ। ਇਸ ਤੋਂ ਇਲਾਵਾ ਇਸ ਕੂਲਰ ਦਾ ਡਿਜ਼ਾਇਨ ਵੀ ਫੈਸ਼ਨੇਬਲ ਹੈ। i-Fold ਦੀ ਕੀਮਤ 19,990 ਰੁਪਏ ਹੈ। 

ਇਹ ਵੀ ਪੜ੍ਹੋ– ਮੋਟੋਰੋਲਾ ਨੇ ਭਾਰਤ ’ਚ ਲਾਂਚ ਕੀਤੇ 2 ਨਵੇਂ ਸਮਾਰਟਫੋਨ, ਸ਼ੁਰੂਆਤੀ ਕੀਮਤ 9,999 ਰੁਪਏ​​​​​​​

ਹੁਣ ਦੋਵਾਂ IoT ਇਨੇਬਲ ਕੂਲਰਾਂ ਦੀ ਗੱਲ ਕਰੀਏ ਤਾਂ ਇਸ ਸੀਰੀਜ਼ ਤਹਿਤ ਦੋ ਕੂਲਰ ਲਾਂਚ ਹੋਏ ਹਨ ਜਿਨ੍ਹਾਂ ’ਚ Spectra i-Pro 36L ਅਤੇ Acura i-Pro 70L ਸ਼ਾਮਲ ਹਨ। ਇਨ੍ਹਾਂ ਦੋਵਾਂ ਕੂਲਰਾਂ ’ਚ ਐਮਾਜ਼ੋਨ ਅਲੈਕਸਾ ਦੀ ਸੁਪੋਰਟ ਦਿੱਤੀ ਗਈ ਹੈ ਯਾਨੀ ਤੁਸੀਂ ਬੋਲ ਕੇ ਵੀ ਇਨ੍ਹਾਂ ਨੂੰ ਕੰਟਰੋਲ ਕਰ ਸਕਦੇ ਹੋ। ਅਲੈਕਸਾ ਤੋਂ ਇਲਾਵਾ ਇਨ੍ਹਾਂ ਨੂੰ ਕੰਪਨੀ ਦੇ ਐਪ ਨਾਲ ਵੀ ਕੁਨੈਕਟ ਕੀਤਾ ਜਾ ਸਕੇਗਾ। 

ਇਹ ਵੀ ਪੜ੍ਹੋ– ਤੁਹਾਨੂੰ ਨੁਕਸਾਨ ਪਹੁੰਚਾ ਸਕਦੇ ਹਨ ਇਹ ਐਪਸ, ਫੋਨ ’ਚੋਂ ਤੁਰੰਤ ਕਰੋ ਡਿਲੀਟ​​​​​​​

ਐਪ ਰਾਹੀਂ ਕੂਲਰ ਨੂੰ ਆਨ ਅਤੇ ਆਫ ਕੀਤਾ ਜਾ ਸਕੇਗਾ। ਇਸ ਤੋਂ ਇਲਾਵਾ ਐਪ ਨਾਲ ਕੂਲਰ ਦੀ ਸਪੀਡ, ਟਾਈਮਰ, ਕੂਲਿੰਗ ਮੋਡ ਅਤੇ ਸਵਿੰਗ ਨੂੰ ਕੰਟਰੋਲ ਕੀਤਾ ਜਾ ਸਕੇਗਾ। ਇਸ ਤੋਂ ਇਲਾਵਾ ਦੋਵਾਂ ਕੂਲਰਾਂ ’ਚ ਗੈਸਚਰ ਕੰਟਰੋਲ ਵੀ ਦਿੱਤਾ ਗਿਆ ਹੈ। ਦੋਵਾਂ ਏਅਰ ਕੂਲਰਾਂ ’ਚ ਜੀਓ ਫੈਨਜ਼ ਤਕਨੀਕ ਦਿੱਤੀ ਗਈ ਹੈ। ਇਨ੍ਹਾਂ ’ਚੋਂ Spectra i-Pro 36L ਦੀ ਕੀਮਤ 15,990 ਰੁਪਏ ਅਤੇ Acura i-Pro 70L ਦੀ ਕੀਮਤ 17,490 ਰੁਪਏ ਹੈ। 


Rakesh

Content Editor

Related News