ਹੀਰੋ ਲਿਆਈ ਨਵਾਂ ਸਪਲੈਂਡਰ ਪਲੱਸ, ਪਹਿਲਾਂ ਨਾਲੋਂ ਹੋਇਆ ਹੋਰ ਵੀ ਸ਼ਾਨਦਾਰ

10/21/2020 1:38:07 PM

ਆਟੋ ਡੈਸਕ– ਹੀਰੋ ਮੋਟੋਕਾਰਪ ਨੇ ਦੇਸ਼ ’ਚ ਸਭ ਤੋਂ ਜ਼ਿਆਦਾ ਵਿਕਣ ਵਾਲੇ ਆਪਣੇ ਸਪਲੈਂਡਰ ਪਲੱਸ ਮੋਟਰਸਾਈਕਲ ਦਾ ਬਲੈਕ ਐਡੀਸ਼ਨ ਲਾਂਚ ਕਰ ਦਿੱਤਾ ਹੈ। ਗਾਹਕਾਂ ਦੀ ਮੰਗ ’ਤੇ ਇਸ ਮੋਟਰਸਾਈਕਲ ਨੂੰ ਪੂਰੀ ਤਰ੍ਹਾਂ ਬਲੈਕ ਅਵਤਾਰ ’ਚ ਲਿਆਇਾ ਗਿਆ ਹੈ। ਮੋਟਰਸਾਈਕਲ ’ਚ ਇੰਜਣ, ਟਾਇਰ, ਅਲੌਏ ਵ੍ਹੀਲ ਅਤੇ ਚੇਨ ਕਵਰ ਦਾ ਰੰਗ ਇਸ ਵਾਰ ਕਾਲਾ ਰੱਖਿਆ ਗਿਆ ਹੈ। 
ਇਸ ਬਲੈਕ ਕਲਰ ਵਾਲੇ ਸਪਲੈਂਡਰ ਪਲੱਸ ਨੂੰ ਖ਼ਰੀਦਣ ਲਈ ਗਾਹਕਾਂ ਨੂੰ ਸਾਧਾਰਣ ਮਾਡਲ ਨਾਲੋਂ 899 ਰੁਪਏ ਵਾਧ ਖ਼ਰਚ ਕਰਨੇ ਪੈਣਗੇ। ਉਥੇ ਹੀ 3ਡੀ ਲੋਗੋ, ਗ੍ਰਾਫਿਕਸ ਸਟਿਕਰ ਅਤੇ ਰਿਮ ਟੇਪ ਨਾਲ ਪੂਰੇ ਐਕਸੈਂਟ ਕਿੱਟ ਵਾਲੇ ਐਡੀਸ਼ਨ ਨੂੰ ਖ਼ਰੀਦਣ ਲਈ 1,399 ਰੁਪਏ ਵਾਧੂ ਲਏ ਜਾਣਗੇ। 

ਸਪਲੈਂਡਰ ਪਲੱਸ ਬਲੈਕ ਐਡੀਸ਼ਨ ਨੂੰ 64,470 ਰੁਪਏ (ਐਕਸ-ਸ਼ੋਅਰੂਮ, ਦਿੱਲੀ) ਦੀ ਕੀਮਤ ’ਤੇ ਉਤਾਰਿਆ ਗਿਆ ਹੈ। ਕੰਪਨੀ ਨੇ ਦੱਸਿਆ ਹੈ ਕਿ ਬਲੈਕ ਐਡੀਸ਼ਨ ਨੂੰ ਸਾਰੇ ਅਧਿਕਾਰਤ ਸ਼ੋਅਰੂਮਾਂ ’ਚ ਉਪਲੱਬਧ ਕੀਤਾ ਜਾ ਰਿਹਾ ਹੈ। ਗਾਹਕ ਹੀਰੋ ਸਪਲੈਂਡਰ ਪਲੱਸ ਬਲੈਕ ਐਡੀਸ਼ਨ ਨੂੰ ਫਾਇਰਫਲਾਈ ਗੋਲਡਨ, ਬੀਟਲ ਰੈੱਡ ਅਤੇ ਬੰਬਲ ਬੀ ਯੈਲੋ ਰੰਗ ’ਚ ਖ਼ਰੀਦ ਸਕਦੇ ਹਨ, ਜਿਸ ਵਿਚ ਉਨ੍ਹਾਂ ਨੂੰ ਮੋਟਰਸਾਈਕਲ ਸਿਰਫ ਲੋਗੋ ਨਾਲ ਹੀ ਦੇ ਦਿੱਤਾ ਜਾਵੇਗਾ। 

PunjabKesari

ਇੰਜਣ
ਨਵੇਂ ਸਪਲੈਂਡਰ ਪਲੱਸ ’ਚ ਫਿਊਲ ਇੰਜੈਕਸ਼ਨ ਤਕਨੀਕ ਦੇ ਨਾਲ ਕੰਪਨੀ ਨੇ ‘ਐਕਸਸੈਂਸ’ ਤਕਨੀਕ ਨੂੰ ਸ਼ਾਮਲ ਕੀਤਾ ਹੈ। ਸਪਲੈਂਡਰ ਬਾਈਕ ’ਚ 97.2 ਸੀਸੀ ਦਾ ਇੰਜਣ ਲੱਗਾ ਹੈ ਜੋ 7.91 ਬੀ.ਐੱਚ.ਪੀ. ਦੀ ਪਾਵਰ ਅਤੇ 8.05 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। 

PunjabKesari

ਰੋਡ ਸਾਈਡ ਅਸਿਸਟੈਂਸ ਪ੍ਰੋਗਰਾਮ
ਹੀਰੋ ਨੇ ਆਪਣੇ ਗਾਹਕਾਂ ਦੀ ਸੁਵਿਧਾ ਲਈ ਹਾਲ ਹੀ ’ਚ ਰੋਡ ਸਾਈਡ ਅਸਿਸਟੈਂਸ ਪ੍ਰੋਗਰਾਮ ਦੀ ਵੀ ਸ਼ੁਰੂਆਤ ਕਰ ਦਿੱਤੀ ਹੈ। ਇਸ ਪ੍ਰੋਗਰਾਮ ਤਹਿਤ ਗਾਹਕਾਂ ਕੋਲੋਂ 350 ਰੁਪਏ ਇਕ ਸਾਲ ਲਈ ਕੰਪਨੀ ਲਵੇਗੀ ਜਿਸ ਵਿਚ 24x7 ਸੇਵਾ ਪ੍ਰਦਾਨ ਕੀਤੀ ਜਾਵੇਗੀ। ਕੰਪਨੀ ਦਾ ਦਾਅਵਾ ਹੈ ਕਿ ਇਸ ਪ੍ਰੋਗਰਾਮ ਨੂੰ ਸਬਸਕ੍ਰਾਈਬ ਕਰਨ ਵਾਲੇ ਗਾਹਕਾਂ ਨੂੰ ਦੇਸ਼ ਭਰ ’ਚ ਕਿਤੇ ਵੀ ਬਾਈਕ ਖ਼ਰਾਬ ਹੋਣ ’ਤੇ ਕੋਈ ਪਰੇਸ਼ਾਨੀ ਨਹੀਂ ਹੋਵੇਗੀ। ਬਾਈਕ ਖ਼ਰਾਬ ਹੋਣ ਦੀ ਹਾਲਤ ’ਚ ਗਾਹਕ ਨੂੰ ਸਿਰਫ ਇਕ ਟੋਲ-ਫ੍ਰੀ ਨੰਬਰ ’ਤੇ ਕਾਲ ਕਰਨੀ ਹੋਵੇਗੀ ਜਿਸ ਤੋਂ ਬਾਅਦ ਕੰਪਨੀ ਦਾ ਸਰਵਿਸ ਏਜੰਟ ਦੱਸੀ ਗਈ ਲੋਕੇਸ਼ਨ ’ਤੇ ਆ ਕੇ ਮੋਟਰਸਾਈਕਲ ਨੂੰ ਠੀਕ ਕਰੇਗੀ। ਜੇਕਰ ਮੋਟਰਾਸਈਕਲ ਠੀਕ ਨਹੀਂ ਹੋਇਆ ਤਾਂ ਉਸ ਨੂੰ ਨਜ਼ਦੀਕੀ ਸਰਵਿਸ ਸੈਂਟਰ ’ਤੇ ਲੈ ਕੇ ਜਾਣ ਦੀ ਜ਼ਿੰਮੇਵਾਰੀ ਵੀ ਕੰਪਨੀ ਦੀ ਹੀ ਹੋਵੇਗੀ। 

PunjabKesari

ਰੋਡ ਸਾਈਡ ਅਸਿਸਟੈਂਸ ’ਚ ਗਾਹਕਾਂ ਨੂੰ ਕੁਝ ਖ਼ਾਸ ਸੇਵਾਵਾਂ ਦਿੱਤੀਆਂ ਜਾਣਗੀਆਂ ਜਿਨ੍ਹਾਂ ’ਚ ਆਨ-ਕਾਲ ਸੁਪੋਰਟ, ਰਿਪੇਅਰ ਆਨ-ਸਪਾਟ, ਬਾਈਕ ਟੋਇੰਗ, ਫਿਊਲ ਡਿਲਿਵਰੀ, ਟਾਇਰ ਡੈਮੇਜ ਸੁਪੋਰਟ, ਬੈਟਰੀ ਸੁਪੋਰਟ, ਆਨ-ਡਿਮਾਂਡ ਐਕਸੀਡੈਂਟਲ ਅਸਿਸਟੈਂਸ ਅਤੇ ਕੀ-ਰਿਟ੍ਰੀਵਲ ਸੁਪੋਰਟ ਆਦਿ ਸੇਵਾਵਾਂ ਸ਼ਾਮਲ ਹਨ। 


Rakesh

Content Editor

Related News