ਜਨਾਨੀਆਂ ਲਈ ਹੀਰੋ ਲਿਆਈ ਪਲੇਜ਼ਰ ਪਲੱਸ ਦਾ ਪਲੈਟਿਨਮ ਐਡੀਸ਼ਨ,ਜਾਣੋ ਕੀਮਤ

10/16/2020 1:07:29 PM

ਆਟੋ ਡੈਸਕ– ਹੀਰੋ ਮੋਟੋਕਾਰਪ ਨੇ ਖ਼ਾਸ ਤੌਰ ’ਤੇ ਜਨਾਨੀਆਂ ਲਈ ਆਪਣੇ ਪਲੇਜ਼ਰ ਪਲੱਸ ਸਕੂਟਰ ਦੇ ਪਲੈਟਿਨਮ ਐਡੀਸ਼ਨ ਨੂੰ ਲਾਂਚ ਕਰ ਦਿੱਤਾ ਹੈ। ਇਸ ਤਿਉਹਾਰੀ ਸੀਜ਼ਨ ’ਤੇ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਕੰਪਨੀ ਨੇ ਇਸ ਸਕੂਟਰ ਨੂੰ 60,950 ਰੁਪਏ (ਐਕਸ-ਸ਼ੋਅਰੂਮ) ਦੀ ਕੀਮਤ ’ਤੇ ਭਾਰਤੀ ਬਾਜ਼ਾਰ ’ਚ ਉਤਾਰਿਆ ਹੈ। 

ਬਦਲਾਅ ਦੀ ਗੱਲ ਕਰੀਏ ਤਾਂ ਇਸ ਸਕੂਟਰ ਦੇ ਫਰੰਟ ਐਪਰਨ ’ਚ ਦੋਵੇਂ ਇੰਡੀਕੇਟਰਾਂ ’ਚ ਕ੍ਰੋਮ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹੈੱਡਲਾਈਟ ਹਾਊਸਿੰਗ, ਸਾਈਡ ਪੈਨਲ ਅਤੇ ਰੀਅਰ ਵਿਊ ਮਿਰਰ ’ਚ ਵੀ ਕ੍ਰੋਮ ਦਾ ਇਸਤੇਮਾਲ ਹੋਇਆ ਹੈ ਜੋ ਇਸ ਦੀ ਲੁੱਕ ਨੂੰ ਹੋਰ ਵੀ ਨਿਖਾਰ ਦਿੰਦਾ ਹੈ। ਇਸ ਐਡੀਸ਼ਨ ’ਚ ਬ੍ਰਾਊਨ-ਬਲੈਕ ਡਿਊਲ ਟੋਨ ਸੀਟ ਕਵਰ ਦੇ ਨਾਲ ਪਿਲੀਅਨ ਰਾਈਡਰ ਲਈ ਬੈਕ ਰੈਸਟ ਵੀ ਦਿੱਤੀ ਗਈ ਹੈ। ਸਕੂਟਰ ਦੇ ਸਾਈਲੈਂਸਰ ’ਚ ਕ੍ਰੋਮ ਮਫਲਰ ਲੱਗਾ ਹੈ, ਉਥੇ ਹੀ ਇਸ ਵਿਚ 3ਡੀ ਲੋਗੋ ਵੇਖਣ ਨੂੰ ਮਿਲਿਆ ਹੈ। 

ਸਕੂਟਰ ’ਚ ਦਿੱਤੇ ਗਏ ਪ੍ਰੀਮੀਅਮ ਫੀਚਰਜ਼
ਇਸ ਨੂੰ ਕੁਝ ਪ੍ਰੀਮੀਅਮ ਫੀਚਰਜ਼ ਨਾਲ ਲਿਆਇਆ ਗਿਆ ਹੈ। ਪਲੇਜ਼ਰ ਪਲੱਸ ਪਲੈਟਿਨਮ ਐਡੀਸ਼ਨ ’ਚ ਐੱਲ.ਈ.ਡੀ. ਹੈੱਡਲਾਈਟ, ਟਿਊਬਲੈੱਸ ਫਰੰਟ ਅਤੇ ਰੀਅਰ ਟਾਇਰ, ਐੱਲ.ਈ.ਡੀ. ਬੂਟ ਲੈਂਪ, ਅਲੌਏ ਵ੍ਹੀਲਜ਼, ਸਾਈਡ ਸਟੈਂਡ ਇੰਡੀਕੇਟਰ, ਇੰਟੀਗ੍ਰੇਟਿਡ ਬ੍ਰੇਕਿੰਗ ਸਿਸਟਮ, ਐੱਲ.ਈ.ਡੀ. ਫਿਊਲ ਇੰਡੀਕੇਟਰ, ਮੋਬਾਇਲ ਚਾਰਜਰ ਅਤੇ ਯੂਟੀਲਿਟੀ ਬਾਕਸ ਦਿੱਤਾ ਗਿਆ ਹੈ। 

ਇੰਜਣ
ਪਰਫਾਰਮੈਂਸ ਦੀ ਗੱਲ ਕਰੀਏ ਤਾਂ ਇਸ ਵਿਚ ਕੰਪਨੀ ਨੇ ਕੋਈ ਬਦਲਾਅ ਨਹੀਂ ਕੀਤਾ। ਪਲੇਜ਼ਰ ਪਲੈਟਿਨਮ ਬਲੈਕ ਐਡੀਸ਼ਨ ’ਚ 110 ਸੀਸੀ ਦਾ ਸਿੰਗਲ ਸਿਲੰਡਰ ਇੰਜਣ ਲੱਗਾ ਹੈ ਜੋ 8 ਬੀ.ਐੱਚ.ਪੀ. ਦੀ ਪਾਵਰ ਅਤੇ 8.7 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। 

ਜ਼ਿਆਦਾ ਮਾਈਲੇਜ
ਹੀਰੋ ਨੇ ਦਾਅਵਾ ਕੀਤਾ ਹੈ ਕਿ ਪਲੈਟਿਨਮ ਐਡੀਸ਼ਨ 10 ਫੀਸਦੀ ਜ਼ਿਆਦਾ ਮਾਈਲੇਜ ਅਤੇ 10 ਫੀਸਦੀ ਜ਼ਿਆਦਾ ਟਾਰਕ ਜਨਰੇਟ ਕਰੇਗਾ। ਪਲੇਜ਼ਰ ਪਲੱਸ ਦੇ ਮੌਜੂਦਾ ਮਾਡਲਾਂ ਨੂੰ 7 ਰੰਗਾਂ- ਮੈਟ ਰੈੱਡ, ਮੈਟ ਗਰੀਨ, ਮੈਟ ਐਕਸਿਸ ਗ੍ਰੇਅ, ਗਲਾਸੀ ਬਲੈਕ, ਗਲਾਸੀ ਬਲਿਊ, ਗਲਾਸੀ ਵ੍ਹਾਈਟ ਅਤੇ ਗਲਾਸੀ ਰੈੱਡ ’ਚ ਉਪਲੱਬਧ ਕੀਤਾ ਗਿਆ ਹੈ। 


Rakesh

Content Editor

Related News