Auto Expo 2020: ਟ੍ਰੈਫਿਕ ’ਚ ਫਸਣ ਤੋਂ ਬਚਾਏਗਾ ਹੀਰੋ ਦਾ ਫੋਲਡੇਬਲ ਇਲੈਕਟ੍ਰਿਕ ਸਾਈਕਲ ‘ਈਜ਼ੀ ਸਟੈੱਪ’

02/07/2020 3:16:53 PM

ਕੰਪਨੀ ਨੇ ਕੁਲ 3 ਇਲੈਕਟ੍ਰਿਕ ਸਾਈਕਲ ਕੀਤੇ ਇੰਟਰੋਡਿਊਸ
ਆਟੋ ਡੈਸਕ– ਹੀਰੋ ਸਾਈਕਲ ਨੇ ਆਟੋ ਐਕਸਪੋ ਵਿਚ ਇਲੈਕਟ੍ਰਿਕ ਫੋਲਡਿੰਗ ਸਾਈਕਲ ‘ਈਜ਼ੀ ਸਟੈੱਪ’ ਨੂੰ ਇੰਟਰੋਡਿਊਸ ਕੀਤਾ। ਇਸ ਤੋਂ ਇਲਾਵਾ ਕੰਪਨੀ ਨੇ ਸਟ੍ਰੈਫੇਂਜਰ ਅਤੇ ਏਸੈਂਟੀਆ ਨਾਂ ਦੇ 2 ਇਲੈਕਟ੍ਰਿਕ ਸਾਈਕਲ ਵੀ ਪੇਸ਼ ਕੀਤੇ। 7-ਸਪੀਡ ਗੇਅਰ ਵਾਲਾ ਈਜ਼ੀ ਸਟੈੱਪ ਫੋਲਡੇਬਲ ਸਾਈਕਲ ਹੈ। ਇਸ ਨੂੰ 30 ਸੈਕਿੰਡ ਤੋਂ ਵੀ ਘੱਟ ਸਮੇਂ ਵਿਚ ਫੋਲਡ ਕੀਤਾ ਜਾ ਸਕਦਾ ਹੈ। ਇਸ ਈ-ਸਾਈਕਲ ਨੂੰ ਸ਼ਹਿਰੀ ਗਾਹਕਾਂ ਨੂੰ ਧਿਆਨ ਵਿਚ ਰੱਖ ਕੇ ਬਣਾਇਆ ਗਿਆ ਹੈ। ਸਟ੍ਰੈਫੇਂਜਰ ਦੀ ਗੱਲ ਕਰਦੇ ਹੋਏ ਹੀਰੋ ਮੋਟਰ ਕੰਪਨੀ ਦੇ ਚੇਅਰਮੈਨ ਪੰਕਜ ਮੁੰਜਾਲ ਨੇ ਦੱਸਿਆ ਕਿ ਇਸ ਸਾਈਕਲ ਦੀ ਚਾਰਜਿੰਗ ਖਤਮ ਹੋਣ ਤੋਂ ਬਾਅਦ ਇਸ ਨੂੰ ਪੈਡਲ ਮਾਰ ਕੇ ਚਾਰਜ ਕੀਤਾ ਜਾ ਸਕਦਾ ਹੈ। ਉਥੇ ਹੀ ਏਸੈਂਟੀਆ ਕੁਨੈਕਟ ਵਿਚ 250 ਵਾਟ ਦੀ ਰੀਅਰ ਹੱਬ ਮੋਟਰ ਕਾਰਣ ਇਸ ਨੂੰ 25 ਕਿਲੋਮੀਟਰ/ਘੰਟੇ ਦੀ ਰਫਤਾਰ ਨਾਲ ਚਲਾਇਆ ਜਾ ਸਕਦਾ ਹੈ।


Related News