ਹੀਰੋ ਦਾ ਦੀਵਾਲੀ ਆਫਰ, ਸਿਰਫ਼ 4,999 ਰੁਪਏ ਦੇ ਘਰ ਲੈ ਜਾਓ ਟੂ-ਵ੍ਹੀਲਰ

Monday, Nov 02, 2020 - 11:09 AM (IST)

ਹੀਰੋ ਦਾ ਦੀਵਾਲੀ ਆਫਰ, ਸਿਰਫ਼ 4,999 ਰੁਪਏ ਦੇ ਘਰ ਲੈ ਜਾਓ ਟੂ-ਵ੍ਹੀਲਰ

ਗੈਜੇਟ ਡੈਸਕ– ਹੀਰੋ ਮੋਟੋਕਾਰਪ ਨੇ ਆਪਣੇ ਮੋਟਰਸਾਈਕਲਾਂ ਅਤੇ ਸਕੂਟਰਾਂ ’ਤੇ ਦੀਵਾਲੀ ਫੈਸਟਿਵ ਡਿਸਕਾਊਂਟ ਦਾ ਐਲਾਨ ਕਰ ਦਿੱਤਾ ਹੈ। ਇਸ ਖ਼ਾਸ ਆਫਰ ਤਹਿਤ ਕੰਪਨੀ ਦਾ 125 ਸੀਸੀ ਮੋਟਰਸਾਈਕਲ ਖ਼ਰੀਦਣ ’ਤੇ ਤੁਹਾਨੂੰ 3100 ਰੁਪਏ ਤਕ ਦਾ ਕੈਸ਼ ਬੈਨਿਫਿਟ ਮਿਲੇਗਾ। ਇਸ ਤੋਂ ਇਲਾਵਾ ਹੁਣ ਤੁਸੀਂ ਕੰਪਨੀ ਦੇ ਮੋਟਰਸਾਈਕਲ ਨੂੰ ਸਿਰਫ਼ 4,999 ਰੁਪਏ ਦੀ ਡਾਊਨ ਪੇਮੈਂਟ ਦੇ ਕੇ ਵੀ ਖ਼ਰੀਦ ਸਕਦੇ ਹੋ। ਇਨ੍ਹੀ ਦਿਨੀਂ ਫਾਈਨੈਂਸ’ਤੇ 6,99 ਫ਼ੀਸਦੀ ਦੀ ਘੱਟੋ-ਘੱਟ ਵਿਆਜ ਦਰ ਲਾਗੂ ਕੀਤੀ ਗਈ ਹੈ। 

ਹੋਂਡਾ ਦਾ ਧਮਾਕੇਦਾਰ ਆਫਰ, ਇਹ ਮੋਟਰਸਾਈਕਲ ਖ਼ਰੀਦਣ ’ਤੇ ਹੋਵੇਗੀ 43,000 ਰੁਪਏ ਤਕ ਦੀ ਬਚਤ

PunjabKesari

Hero ਲਿਆਈ ਸ਼ਾਨਦਾਰ ਦੀਵਾਲੀ ਆਫਰ, ਇਸ ਬਾਈਕ ਦੀ ਖ਼ਰੀਦ ’ਤੇ ਹੋਵੇਗੀ ਬੰਪਰ ਬਚਤ

ਐਡੀਸ਼ਨਲ ਫਾਇਦਿਆਂ ਦੀ ਗੱਲ ਕਰੀਏ ਤਾਂ ਹੀਰੋ ਗੁਡਲਾਈਫ ’ਚ ਪੰਜੀਕਰਣ ਕਰਵਾਉਣ ਵਾਲੇ ਗਾਹਕਾਂ ਨੂੰ 5,500 ਰੁਪਏ ਦੇ ਰਿਵਾਰਡਸ ਅਤੇ 499 ਰੁਪਏ ਵਾਲੇ ਪਲਾਨ ’ਚ ਸਰਵਿਸ ਬੈਨਿਫਿਟ ਮਿਲੇਗਾ। ਕੰਪਨੀ ਨੇ ਆਨਲਾਈਨ ਬੁਕਿੰਗ ’ਤੇ ਵੀ ਆਫਰਸ ਦੀ ਪੇਸ਼ਕਸ਼ ਕੀਤੀ ਹੈ। ਪੇਟੀਐੱਮ ਰਾਹੀਂ ਮੋਟਰਸਾਈਕਲ ਅਤੇ ਸਕੂਟਰ ਦੀ ਬੁਕਿੰਗ ਕਰਨ ’ਤੇ 7,500 ਰੁਪਏ ਦੇ ਫਾਇਦੇ ਮਿਲਣਗੇ। ਇਹ ਆਫਰ ਸਪਲੈਂਡਰ ਆਈ ਸਮਾਰਟ, ਐੱਚ.ਐੱਫ. ਡੀਲਕਸ ਅਤੇ ਪੈਸ਼ਨ ਪ੍ਰੋ ਲਈ ਲਾਗੂ ਕੀਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ ICICI ਬੈਂਕ ਦੇ ਡੈਬਿਟ ਅਤੇ ਕ੍ਰੈਡਿਟ ਕਾਰਡ ਰਾਹੀਂ ਖ਼ਰੀਦਾਰੀ ਕਰਨ ’ਤੇ 5,000 ਰੁਪਏ ਤਕ ਦਾ ਕੈਸ਼ਬੈਕ ਵੀ ਤੁਹਾਨੂੰ ਮਿਲ ਸਕਦਾ ਹੈ। 

ਦੇਸ਼ ਦੇ ਸਭ ਤੋਂ ਸਸਤੇ ਮੋਟਰਸਾਈਕਲ ਦਾ ਨਵਾਂ ਮਾਡਲ ਲਾਂਚ, ਦਿੰਦਾ ਹੈ 90kmpl ਦੀ ਮਾਈਲੇਜ

PunjabKesari

ਹੀਰੋ ਦੇ ਸਕੂਟਰਾਂ ਦੀ ਖ਼ਰੀਦ ’ਤੇ 6,100 ਰੁਪਏ ਤਕ ਦੇ ਕੈਸ਼ ਦਾ ਲਾਭ ਲਿਆ ਜਾ ਸਕਦਾ ਹੈ। ਹੀਰੋ ਮੈਸਟਰੋ ਐੱਜ 110, ਡੈਸਟਿਨੀ 125 ਅਤੇ ਮੈਸਟਰੋ ਐੱਡ 125 ਸਕੂਟਰਾਂ ਦੀ ਆਨਲਾਈਨ ਬੁਕਿੰਗ ਅਤੇ ਕਾਰਡ ਪੇਮੈਂਟ ’ਤੇ ਵੀ ਡਿਸਕਾਊਂਟ ਅਤੇ ਆਫਰ ਦਿੱਤੇ ਜਾ ਰਹੇ ਹਨ। 


author

Rakesh

Content Editor

Related News