Suzuki ਨੇ ਸ਼ੁਰੂ ਕੀਤੀ ਭਾਰਤ ਵਿਚ ਲੋਕਲ ਅਸੈਂਬਲਡ Hayabusa ਦੀ ਡਲਿਵਰੀ

Monday, Oct 31, 2016 - 07:32 PM (IST)

Suzuki ਨੇ ਸ਼ੁਰੂ ਕੀਤੀ ਭਾਰਤ ਵਿਚ ਲੋਕਲ ਅਸੈਂਬਲਡ Hayabusa ਦੀ ਡਲਿਵਰੀ

ਜਲੰਧਰ - ਜਾਪਾਨ ਦੀ ਵਾਹਨ ਨਿਰਮਾਤਾ ਕੰਪਨੀ Suzuki ਨੇ ਭਾਰਤ ਵਿਚ ਨਿਰਮਿਤ ਸੁਪਰ ਬਾਇਕ Hayabusa ਦੀ ਡਲਿਵਰੀ ਦਿੱਲੀ ਵਿਚ ਸ਼ੁਰੂ ਕਰ ਦਿੱਤੀ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਬਾਇਕ ਨੂੰ ਭਾਰਤ ਵਿਚ ਲੋਕਲ ਅਸੈਂਬਲਡ ਕਰਨ ਨਾਲ ਇਸ ਦੀ ਕੀਮਤ ਵਿਚ 2 ਲੱਖ ਰੁਪਏ ਦੀ ਕਟੌਤੀ ਹੋਈ ਹੈ। ਜਾਣਕਾਰੀ ਦੇ ਮੁਤਾਬਕ Suzuki Hayabusa  ਦੇ 2017 ਮਾਡਲ ਦੀ ਮੌਜੂਦਾ ਕੀਮਤ 13,57,135 (ਐਕਸ-ਸ਼ੋਅ ਰੂਮ, ਦਿੱਲੀ) ਰੱਖੀ ਗਈ ਹੈ।

ਇਸ 300 km/h ਦੀ ਟਾਪ ਸਪੀਡ ਦੇਣ ਵਾਲੀ ਬਾਇਕ ਵਿਚ 1,340 cc4-ਸਿਲੰਡਰ ਲਿਕਵਡ-ਕੂਲਡ DOHC ਇੰਜਣ ਲੱਗਾ ਹੈ ਜੋ 197 PS ਦੀ ਪਾਵਰ ਅਤੇ 154 Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨੂੰ 6 ਸਪੀਡ ਗਿਅਰ ਬਾਕਸ ਨਾਲ ਲੈਸ ਕੀਤਾ ਗਿਆ ਹੈ। ਇਸ ਬਾਇਕ ਦੇ ਫ੍ਰੰਟ ਵਿਚ ਟਵਿਨ ਡਿਸਕ ਬ੍ਰੇਕਸ ਅਤੇ ਰਿਅਰ ਵਿਚ ਸਿੰਗਲ ਡਿਸਕ ਬ੍ਰੇਕ ਲੱਗੀ ਹੈ ਜੋ ਬਾਇਕ ਦੀ ਤੇਜ਼ ਸਪੀਡ ''ਤੇ ਹੋਣ ''ਤੇ ਵੀ ਬਿਨਾਂ ਬੈਲੇਂਸ ਗਵਾਏ ਉਸ ਨੂੰ ਰੋਕਣ ਵਿਚ ਮਦਦ ਕਰਦੀ ਹੈ। ਸੁਜ਼ੁਕੀ ਮੋਟਰਸਾਈਕਲ ਇੰਡਿਆ ਦਾ ਕਹਿਣਾ ਹੈ ਕਿ ਭਾਰਤ ਵਿਚ ਨਿਰਮਿਤ Hayabusa ਨੂੰ ਉਪਲੱਬਧ ਕਰਨ ਦੇ ਬਾਅਦ ਕੰਪਨੀ ਆਪਣੀਆਂ ਹੋਰ ਸੁਪਰਬਿਕਸ ਨੂੰ ਵੀ ਲੋਕਲ ਅਸੈਂਬਲ ਕਰੇਗੀ।


Related News