Havells ਨੇ ਭਾਰਤ ’ਚ ਪੇਸ਼ ਕੀਤੀ ਫਰੇਸ਼ੀਆ ਏਅਰ ਪਿਊਰੀਫਾਇਰ ਦੀ ਨਵੀਂ ਰੇਂਜ
Saturday, Nov 09, 2019 - 10:32 AM (IST)

ਗੈਜੇਟ ਡੈਸਕ– ਹੈਵਲਸ ਇੰਡੀਆ ਲਿਮਟਿਡ ਨੇ ਦਿੱਲੀ-ਐੱਨ.ਸੀ.ਆਰ. ’ਚ ਵਧਦੇ ਪ੍ਰਦੂਸ਼ਣ ਦੇ ਪੱਧਰ ਨੂੰ ਦੇਖਦੇ ਹੋਏ 9 ਸਟੇਜ ਫਿਲਟਰਸ ਦੇ ਨਾਲ ਏਅਰ ਪਿਊਰੀਫਾਇਰ ਪੇਸ਼ ਕੀਤੇ ਹਨ। ਹੈਵਲਸ ਨੇ ਫਰੇਸ਼ੀਆ ਸੀਰੀਜ਼ ਤਹਿਤ 4 ਏਅਰ ਪਿਊਰੀਫਾਇਰ ਲਾਂਚ ਕੀਤੇ ਹਨ। ਆਪਣੇ ਏਅਰ ਪਿਊਰੀਫਾਇਰ ਨੂੰ ਲੈ ਕੇ ਕੰਪਨੀ ਨੇ 99.9 ਪ੍ਰਦੂਸ਼ਣ ਤੋਂ ਮੁਕਤੀ ਦਾ ਦਾਅਵਾ ਕੀਤਾ ਹੈ। ਕੰਪਨੀ ਦਾ ਦਾਅਵਾ ਹੈ ਕਿ ਫਰੇਸ਼ੀਆ ਸੀਰੀਜ਼ ਦੇ ਏਅਰ ਪਿਊਰੀਫਾਇਰ ਬੈਕਟੀਰੀਆ ਨੂੰ ਵੀ ਮਾਰਨ ’ਚ ਸਮਰੱਥ ਹਨ। ਹੈਵਲਸ ਦੇ ਇਨ੍ਹਾਂ ਏਅਰ ਪਿਊਰੀਫਾਇਰ ਦੀਆਂ ਖੂਬੀਆਂ ਦੀ ਗੱਲ ਕਰੀਏ ਤਾਂ ਇਨ੍ਹਾਂ ’ਚ ਪ੍ਰੀ ਫਿਲਟਰ, ਐਂਟੀ ਬੈਕਟੀਰੀਆ, ਐਨਾਇਨ ਪ੍ਰੋਡਿਊਸਰ, ਕੋਲਡ ਕੈਟੇਲਿਸਟ, ਐੱਚ.ਈ.ਪੀ.ਏ., ਐਕਟਿਵੇਟਿਡ ਕਾਰਬਨ, ਸਟਰਲਾਈਜ਼ਿੰਗ ਯੂਵੀ ਲਾਈਟ ਅਤੇ ਹਵ ’ਚ ਮੌਜੂਦ ਧੂੜ ਦੇ ਕਣ ਸੋਖਣ ਦੀ ਸਮਰੱਥਾ ਹੈ। ਹੈਵਲਸ ਦੇ ਇਨ੍ਹਾਂ ਏਅਰ ਪਿਊਰੀਫਾਇਰਸ ਦੀ ਕੀਮਤ 14,490 ਰੁਪਏ ਤੋਂ ਲੈ ਕੇ 43,290 ਰੁਪਏ ਤੱਕ ਹੈ।
ਇਨ੍ਹਾਂ ਏਅਰ ਪਿਊਰੀਫਾਇਰ ’ਚ ਨਾਈਟ ਮੋਡ ਵੀ ਦਿੱਤਾ ਗਿਆ ਹੈ। ਅਜਿਹੇ ’ਚ ਜਿਵੇਂ ਹੀ ਤੁਹਾਡੇ ਕਮਰੇ ਦੀ ਲਾਈਟ ਬੰਦ ਹੋਵੇਗੀ ਤਾਂ ਏਅਰ ਪਿਊਰੀਫਾਇਰ ਦੀ ਐੱਲ.ਈ.ਡੀ. ਡਿਸਪਲੇਅ ਵੀ ਬੰਦ ਹੋ ਜਾਵੇਗੀ ਤਾਂ ਜੋ ਤੁਸੀਂ ਆਰਾਮ ਨਾਲ ਸੌਂਵੋ। ਇਨ੍ਹਾਂ ਸਾਰੇ ਏਅਰ ਪਿਊਰੀਫਾਇਰਸ ’ਚ ਚਾਈਲਡ ਲੌਕ ਹੈ ਅਤੇ ਸਾਰਿਆਂ ਦੇ ਨਾਲ ਰਿਮੋਟ ਵੀ ਮਿਲੇਗਾ।