ਲਾਕਡਾਊਨ ਦੇ ਚੱਲਦੇ ਹੈਵੇਲਸ ਨੇ ਜਾਰੀ ਕੀਤਾ ਕਸਟਮਰ ਕੇਅਰ ਵਟਸਐਪ ਨੰਬਰ

Friday, May 08, 2020 - 08:46 PM (IST)

ਲਾਕਡਾਊਨ ਦੇ ਚੱਲਦੇ ਹੈਵੇਲਸ ਨੇ ਜਾਰੀ ਕੀਤਾ ਕਸਟਮਰ ਕੇਅਰ ਵਟਸਐਪ ਨੰਬਰ

ਗੈਜੇਟ ਡੈਸਕ—ਲਾਕਡਾਊਨ ਦੇ ਚੱਲਦੇ ਹੈਵੇਲਸ ਇੰਡੀਆ ਲਿਮਟਿਡ ਨੇ ਆਪਣੇ ਪ੍ਰੋਡਕਟਸ ਦੀ ਵਾਰੰਟੀ ਨੂੰ ਵਧਾਉਣ ਦਾ ਫੈਸਲਾ ਲਿਆ ਹੈ। ਕੰਪਨੀ ਨੇ ਆਪਣੇ ਬਿਆਨ 'ਚ ਕਿਹਾ ਕਿ ਜਿਨ੍ਹਾਂ ਪ੍ਰੋਡਕਟਸ ਦੀ ਵਾਰੰਟੀ 22 ਮਾਰਚ ਤੋਂ 31 ਮਈ 2020 ਦੌਰਾਨ ਖਤਮ ਹੋਣ ਵਾਲੀ ਸੀ ਉਨ੍ਹਾਂ ਦੀ ਵਾਰੰਟੀ ਨੂੰ ਹੁਣ 30 ਜੂਨ ਤਕ ਵਧਾ ਦਿੱਤਾ ਗਿਆ ਹੈ। ਲਾਕਡਾਊਨ ਦੇ ਕਾਰਣ ਉਪਭੋਗਤਾਵਾਂ ਦੇ ਘਰਾਂ ਤੱਕ ਜਾ ਕੇ ਫੀਲਡ ਸਰਵਿਸ ਇੰਜੀਨੀਅਰ ਜ਼ਰੂਰੀ ਸੇਵਾਵਾਂ ਨਹੀਂ ਦੇ ਰਹਾ ਹੇ ਹਨ। ਇਸ ਗੱਲ 'ਤੇ ਧਿਆਨ ਦਿੰਦੇ ਹੋਏ ਹੈਵੇਲਸ ਨੇ ਇਕ ਵਟਸਐਪ ਨੰਬ 9711773333 ਵੀ ਜਾਰੀ ਕੀਤਾ ਹੈ।

ਗਾਹਕ ਸਰਵਿਸ ਰਿਕਵੈਸਟ ਰਜਿਸਟ੍ਰੇਸ਼ਨ ਇਸ ਨੰਬਰ 'ਤੇ ਕਰਵਾ ਸਕਦੇ ਹਨ ਅਤੇ ਕਸਟਮਰ ਕੇਅਰ ਐਗਜੀਕਿਊਟੀਵ ਨਾਲ ਚੈਟ ਵੀ ਕਰ ਸਕਦੇ ਹਨ। ਉੱਥੇ ਗਾਹਕ ਕਸਟਮਰ ਕੇਅਰ ਸੇਵਾ ਲਈ ਯੂਜ਼ਰਸ ਹੈਵੇਲਸ ਕੰਜ਼ਿਊਮਰ ਕਨੈਕਟ/ਮਾਇਲ ਲਾਇਡ ਐਪ ਦੀ ਵੀ ਮਦਦ ਲੈ ਸਕਦੇ ਹਨ। ਇਸ ਤੋਂ ਇਲਾਵਾ ਉਪਭੋਗਤਾ ਆਪਣੇ ਪਿਨ ਕੋਡ ਦੇ ਨਾਲ 9212110303 ਨੰਬਰ 'ਤੇ SMS ਭੇਜ ਵੀ ਸਰਵਿਸ ਰਿਕਵੈਸਟ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।


author

Karan Kumar

Content Editor

Related News