ਦਿੱਲੀ ਤੋਂ ਬਾਅਦ ਹੁਣ ਇਸ ਸੂਬੇ ''ਚ ਲੱਗਾ ਪੁਰਾਣੀਆਂ ਗੱਡੀਆਂ ''ਤੇ ਬੈਨ

Monday, Jul 25, 2016 - 03:04 PM (IST)

ਦਿੱਲੀ ਤੋਂ ਬਾਅਦ ਹੁਣ ਇਸ ਸੂਬੇ ''ਚ ਲੱਗਾ ਪੁਰਾਣੀਆਂ ਗੱਡੀਆਂ ''ਤੇ ਬੈਨ
ਜਲੰਧਰ- ਐੱਨ.ਜੀ.ਟੀ. ਦੇ ਹੁਕਮ ਤੋਂ ਬਾਅਦ ਹੁਣ ਹਰਿਆਣਾ ਸਰਕਾਰ ਨੇ ਵੀ ਇਕ ਅਹਿਮ ਫੈਸਲਾ ਲੈਂਦੇ ਹੋਏ 10 ਸਾਲ ਪੁਰਾਣੇ ਡੀਜ਼ਲ ਵਾਹਨਾਂ ਅਤੇ 15 ਸਾਲ ਪੁਰਾਣੇ ਪੈਟਰੋਲ ਵਾਹਨਾਂ ''ਤੇ ਪਾਬੰਦੀ ਲਗਾ ਦਿੱਤੀ ਹੈ। 
ਰਾਜ ਆਵਾਜਾਈ ਮੰਤਰੀ ਕਿਸ਼ਨ ਲਾਲ ਪਵਾਰ ਨੇ ਕਿਹਾ ਕਿ ਇਸ ਨਾਲ ਪ੍ਰਦੂਸ਼ਣ ''ਤੇ ਕੰਟਰੋਲ ਰੱਖਣ ''ਚ ਮਦਦ ਮਿਲੇਗੀ, ਨਾਲ ਹੀ ਕਿਹਾ ਗਿਆ ਕਿ ਇਹ ਫੈਸਲੈ ਗੁੜਗਾਂਓ, ਫਰੀਦਾਬਾਦ ਅਤੇ ਝੱਜਰ ''ਚ ਰਜਿਸਟਰ ਵਾਹਨਾਂ ''ਤੇ ਲਾਗੂ ਹੋਵੇਗਾ। ਇਕ ਜਾਣਕਾਰੀ ਮੁਤਾਬਕ ਗੁੜਗਾਂਓ, ਫਰੀਦਾਬਾਦ, ਸੋਨੀਪਤ ਅਤੇ ਝੱਜਰ ''ਚ 20 ਲੱਖ ਤੋਂ ਜ਼ਿਆਦਾ ਵਾਹਨ ਰਜਿਸਟਰਡ ਹਨ। ਵਰਲਡ ਹੈਲਥ ਆਰਗਨਾਈਜੇਸ਼ਨ ਦੀ ਰਿਪੋਰਟ ਮੁਤਾਬਕ ਦਿੱਲੀ ਪ੍ਰਦੂਸ਼ਣ ਦੇ ਮਾਮਲੇ ''ਚ 11ਵੇਂ ਸਥਾਨ ''ਤੇ ਹੈ। 
ਐੱਨ.ਸੀ.ਆਰ. ''ਚ ਪ੍ਰਦੂਸ਼ਣ ਲੈਵਲ ਵਧਣ ਕਾਰਨ ਇਹ ਹਾਲਾਤ ਸਾਹਮਣੇ ਆਏ ਹਨ। ਇਸੇ ਕਾਰਨ 10 ਅਤੇ 15 ਸਾਲ ਪੁਰਾਣੇ ਡੀਜ਼ਲ ਤੇ ਪੈਟਰੋਲ ਵਾਹਨਾਂ ''ਤੇ ਪਾਬੰਦੀ ਲਗਾਈ ਗਈ ਹੈ।

Related News