Harley-Davidson ਨੇ ਸਟਾਈਲਿਸ਼ ਲੁੱਕ ਨਾਲ ਪੇਸ਼ ਕੀਤੀ ਨਵੀਂ ਬਾਈਕ (ਤਸਵੀਰਾਂ)

Tuesday, Apr 19, 2016 - 06:28 PM (IST)

Harley-Davidson ਨੇ ਸਟਾਈਲਿਸ਼ ਲੁੱਕ ਨਾਲ ਪੇਸ਼ ਕੀਤੀ ਨਵੀਂ ਬਾਈਕ (ਤਸਵੀਰਾਂ)

ਜਲੰਧਰ— ਅਮਰੀਕਾ ਦੀ ਮੋਟਰਸਾਈਕਲ ਮੇਕਰ ਕੰਪਨੀ ਹਾਰਲੇ ਡੇਵਿਡਸਨ ਨੇ ਹਾਲ ਹੀ ''ਚ ਆਪਣੀ ਨਵੇਂ ਸਪੋਰਟਸਟਰ ਰੇਂਜ ਦੀ ਰੋਡਸਟਰ (Roadster) ਬਾਈਕ ਪੇਸ਼ ਕੀਤੀ ਹੈ ਜਿਸ ਦੀ ਸ਼ੁਰੂਆਤੀ ਕੀਮਤ 11,119 ਡਾਲਰ (ਕਰੀਬ 7,36,410 ਰੁਪਏ) ਰੱਖੀ ਗਈ ਹੈ। 
ਇਸ ਨਵੀਂ ਬਾਈਕ ''ਚ 1200 ਸੀ.ਸੀ. ਏਅਰ-ਕੂਲਡ V-ਟਵਿਨ ਇੰਜਣ ਦਿੱਤਾ ਜਾ ਰਿਹਾ ਹੈ ਜੋ 3,750rpm ''ਤੇ 103Nm ਦਾ ਟਾਰਕ ਪੈਦਾ ਕਰਦਾ ਹੈ। ਨਾਲ ਹੀ ਇਸ ਵਿਚ ਡਿਊਲ ਕ੍ਰੋਮ-ਕੋਡਿਡ ਐਕਸਹਾਸਟਸ ਸਿਸਟਮ ਵੀ ਸ਼ਾਮਲ ਹੈ। ਕੰਪਨੀ ਨੇ ਇਸ ਬਾਈਕ ''ਚ 19-ਇੰਚ ਦਾ ਫਰੰਟ ਵ੍ਹੀਲ ਅਤੇ 18-ਇੰਚ ਦਾ ਰਿਅਰ ਵ੍ਹੀਲ ਦਿੱਤਾ ਹੈ। ਟਵਿਨ ਡਿਸਕ ਬ੍ਰੇਕਸ ਦੇ ਨਾਲ ਇਸ ਵਿਚ ABS ਸਿਸਟਮ ਵੀ ਦਿੱਤਾ ਜਾ ਰਿਹਾ ਹੈ ਜੋ ਰਾਈਡਰ ਦੀ ਸੇਫਟੀ ਨੂੰ ਧਿਆਨ ''ਚ ਰੱਖ ਕੇ ਬਣਾਇਆ ਗਿਆ ਹੈ। 
ਇਸ ਬਾਈਕ ਨੂੰ ਕੰਪਨੀ ਨੇ ਤਿੰਨ ਰੰਗਾਂ ਬਲੈਕ ਡੈਨਿਮ, ਵਿਵਿਡ ਬਲੈਕ ਅਤੇ ਵੈਲੋਸਿਟੀ ਰੈੱਡ ਸੁੰਗਲੋਵ ''ਚ ਲਾਂਚ ਕੀਤਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਬਾਈਕ ਦੀ ਸਪਲਾਈ ਅਮਰੀਕਾ ''ਚ ਜੂਨ ਦੇ ਮਹੀਨੇ ਤੋਂ ਸ਼ੁਰੂ ਕੀਤੀ ਜਾਵੇਗੀ।


Related News