CES 2019: Harley-Davidson ਨੇ ਚੁੱਕਿਆ ਇਲੈਕਟ੍ਰਿਕ ਕੰਸੈਪਟ ਬਾਈਕ ਤੋਂ ਪਰਦਾ

Wednesday, Jan 09, 2019 - 01:05 PM (IST)

ਆਟੋ ਡੈਸਕ- ਹਾਰਲੇ ਡੇਵਿਡਸਨ ਨੇ ਲਾਸ ਵੇਗਸ 'ਚ ਚੱਲ ਰਹੇ ਕਸਟਮਰ ਇਲੈਕਟ੍ਰਾਨਿਕਸ ਸ਼ੋਅ 2019 'ਚ ਇਲੈਕਟ੍ਰਿਕ ਸਕੂਟਰ ਤੇ ਇਲੈਕਟ੍ਰਿਕ ਮੋਪੇਡ ਕੰਸੈਪਟ ਦਾ ਪਹਿਲਾ ਮਾਡਲ ਪੇਸ਼ ਕੀਤਾ ਹੈ। ਹਾਲਾਂਕਿ ਇਹ ਹੁਣ ਤੱਕ ਤੈਅ ਨਹੀਂ ਹੈ ਕਿ ਜੇਕਰ ਇਸ ਕੰਸੈਪਟ ਨੂੰ ਬਾਜ਼ਾਰ 'ਚ ਲਾਂਚ ਕੀਤਾ ਗਿਆ ਤਾਂ ਪ੍ਰੋਡਕਸ਼ਨ ਮਾਡਲ ਨੂੰ ਕਿਸ ਆਕਾਰ 'ਚ ਉਤਾਰਿਆ ਜਾਵੇਗਾ। ਇਨ੍ਹਾਂ ਦੋ ਕੰਸੈਪਟ ਵਾਹਨਾਂ 'ਚ ਹਾਰਲੇ ਡੇਵਿਡਸਨ ਦੀ ਇਲੈਕਟ੍ਰਿਕ ਸਕੂਟਰ ਹੈ ਤੇ ਇਸ ਦੇ ਨਾਲ ਹੀ ਦੂਜੀ ਇਲੈਕਟ੍ਰਿਕ ਟੂ-ਵ੍ਹੀਲਰ ਹੈ ਜੋ ਸੰਭਵਤ: ਇਲੈਕਟ੍ਰਿਕ ਮੋਪੇਡ ਹੋਵੇਗੀ ਜੋ ਆਫ-ਰੋਡ ਸਮਰੱਥਾ ਵਾਲੀ ਹੋਵੇਗੀ।PunjabKesari
ਪਿਛਲੇ ਸਾਲ ਜਾਰੀ ਕੀਤੇ ਹਾਰਲੇ-ਡੇਵਿਡਸਨ ਇਲੈਕਟ੍ਰਿਕ ਟੂ-ਵ੍ਹੀਲਰਸ ਦੇ ਸਕੇਚ ਤੋਂ ਇਹ ਦੋਨਾਂ ਕਾਂਸੈਪਟ ਮਿਲਦੇ-ਜੁਲਦੇ ਹਨ ਤੇ ਦੋਨਾਂ ਇਲੈਕਟ੍ਰਿਕ ਮੋਟਰ ਦੇ ਨਾਲ ਆਉਂਦੇ ਹਨ। ਕੰਪਨੀ ਨੇ ਫਿਲਹਾਲ ਇਨ੍ਹਾਂ ਵਾਹਨਾਂ ਦੀ ਜ਼ਿਆਦਾ ਜਾਣਕਾਰੀ ਉਪਲੱਬਧ ਨਹੀਂ ਕਰਾਈ ਹੈ। ਇਹ ਰਨਿੰਗ ਬੋਰਡ 'ਤੇ ਬਣਾਈ ਗਈ ਸਕੂਟਰ ਸੀ ਲੱਗਦੀ ਹੈ ਜਿਸ ਦੀ ਸਿੰਗਲ  ਪੀਸ ਸੀਟ ਬੈਟਰੀ ਨਾਲ ਕਾਫ਼ੀ ਹਾਈਟ 'ਤੇ ਲਗਾਈ ਗਈ ਹੈ ਤੇ ਸਕੂਟਰ ਦੀ ਬੈਟਰੀ ਦੇ ਨਾਲ ਬਿਹਤਰ ਸਟੋਰੇਜ ਸਮਰੱਥਾ ਦਿੱਤੀ ਗਈ ਹੈ।PunjabKesari
ਇਸ ਨੂੰ ਸਭ ਤੋਂ ਪਹਿਲਾਂ ”S ਦੇ ਬਾਜ਼ਾਰ 'ਚ ਲਾਂਚ ਕੀਤਾ ਜਾਵੇਗਾ, ਹਾਲਾਂਕਿ ਇਹ ਇਲੈਕਟ੍ਰਿਕ ਮੋਬਿਲਿਟੀ ਦੇ ਵੱਲ ਚੰਗਾ ਕਦਮ ਹੈ ਤਾਂ ਸਾਊਥ ਈਸਟ ਏਸ਼ੀਆ 'ਚ ਵੀ ਇਹ ਕਾਫ਼ੀ ਕਾਰਗਰ ਸਾਬਿਤ ਹੋ ਸਕਦੀ ਹੈ। ਹਾਰਲੇ-ਡੇਵਿਡਸਨ ਨੇ ਇਨ੍ਹਾਂ ਦੋਵਾਂ ਕੰਸੈਪਟ ਨੂੰ ਇਲੈਕਟ੍ਰਿਕ ਮੋਟਰਸਾਈਕਲ ਦੇ ਰੂਪ 'ਚ ਪੇਸ਼ ਕੀਤਾ ਹੈ, ਅਜਿਹੇ 'ਚ ਇਨ੍ਹਾਂ ਦੀ ਡਿਜ਼ਾਈਨ,  ਆਕਾਰ ਤੇ ਜਾਣਕਾਰੀ ਨੂੰ ਵੇਖਦੇ ਹੋਏ ਇਸ ਮਾਡਲਸ ਨੂੰ ਮੁਸ਼ਕਿਲ ਨਾਲ ਮੋਟਰਸਾਈਕਲ ਮੰਨਿਆ ਜਾਵੇਗਾ। ਫਿਲਹਾਲ ਕੰਪਨੀ ਨੇ ਇਸ ਦੋਵਾਂ ਕੰਸੈਪਟ ਇਲੈਕਟ੍ਰਿਕ ਵਾਹਨਾਂ ਨੂੰ ਕੋਈ ਨਾਂ ਨਹੀਂ ਦਿੱਤਾ ਹੈ।PunjabKesari


Related News