ਜਲਦੀ ਹੀ ਹੈਂਡਸੈੱਟ ਹੋਣਗੇ ਸਾਰੀਆਂ 22 ਭਾਰਤੀ ਭਾਸ਼ਾਵਾਂ ਦੀ ਸਪੋਰਟ ਨਾਲ ਲੈਸ

Wednesday, Oct 04, 2017 - 12:14 PM (IST)

ਜਲਦੀ ਹੀ ਹੈਂਡਸੈੱਟ ਹੋਣਗੇ ਸਾਰੀਆਂ 22 ਭਾਰਤੀ ਭਾਸ਼ਾਵਾਂ ਦੀ ਸਪੋਰਟ ਨਾਲ ਲੈਸ

ਜਲੰਧਰ- ਇਲੈਕਟ੍ਰੋਨਿਕਸ ਅਤੇ ਆਈ.ਟੀ. ਮੰਤਰਾਲੇ ਦੇ ਅਧਿਕਾਰੀਆਂ ਨਾਲ ਮੁਲਾਕਾਤ ਤੋਂ ਬਾਅਦ ਹੈਂਡਸੈੱਟ ਨਿਰਮਾਤਾ ਕੰਪਨੀਆਂ ਨੂੰ ਆਪਣੇ ਪ੍ਰੋਡਕਟਸ 'ਚ ਭਾਰਤੀ ਭਾਸ਼ਾ ਦੀ ਸਪੋਰਟ ਨੂੰ ਜੋੜਨ ਲਈ 4 ਮਹੀਨਿਆਂ ਦਾ ਹੋਰ ਸਮਾਂ ਮਿਲ ਗਿਆ ਹੈ। ਕਾਫੀ ਸਮੇਂ ਤੋਂ ਇਸ ਵਿਸ਼ੇ 'ਤੇ ਚਰਚਾ ਚੱਲ ਰਹੀ ਸੀ, ਹੁਣ ਆਖਿਰਕਾਰ ਇਸ ਲਈ ਅੰਤਿਮ ਸਮੇਂ ਦੇ ਰੂਪ 'ਚ ਜਨਵਰੀ 2018 ਨੂੰ ਤੈਅ ਕਰ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਇਸ ਤਰੀਕ ਨੂੰ ਕਈ ਵਾਰ ਅੱਗੇ ਵਧਾ ਦਿੱਤਾ ਗਿਆ ਹੈ। 
ਹਾਲਾਂਕਿ ਜਨਵਰੀ ਤੱਕ ਦਾ ਸਮਾਂ ਉਨ੍ਹਾਂ ਨੂੰ ਦਿੱਤਾ ਗਿਆ ਹੈ ਪਰ ਜੋ ਹੈੱਡਲਾਈਨ ਤੈਅ ਕੀਤੀ ਗਈ ਹੈ, ਉਹ 1 ਜਨਵਰੀ 2018 ਦੀ ਹੈ। ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਤੋਂ ਪਹਿਲਾਂ ਇਹ ਤਰੀਕ 1 ਅਕਤੂਬਰ ਸੀ, ਹਾਲਾਂਕਿ ਇਸ ਤਰੀਕ ਨੂੰ ਅਜਿਹਾ ਨਹੀਂ ਹੋ ਪਾਇਆ। ਇਸ ਤਰੀਕ ਨੂੰ ਹੁਣ ਦੂਜੀ ਵਾਰ ਅੱਗੇ ਵਧਾਇਆ ਗਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਆਖਿਰ ਜੋ ਡੈੱਡਲਾਈਨ ਤੈਅ ਕਰ ਦਿੱਤੀ ਗਈ ਹੈ ਉਸ 'ਤੇ ਅਜਿਹਾ ਹੁੰਦਾ ਹੈ ਜਾਂ ਇਸ ਤਰੀਕ ਨੂੰ ਅੱਗੇ ਵਧਾ ਦਿੱਤਾ ਜਾਵੇਗਾ। 
ਇਸ ਵਿਸ਼ੇ 'ਤੇ Indian Cellular Association ਦੇ ਪ੍ਰੈਜ਼ੀਡੈਂਟ ਪੰਕਜ ਮੋਹਿੰਦਰੂ (ਇਹ ਸੈਮਸੰਗ, ਐਪਲ, ਮਾਈਕ੍ਰੋਮੈਕਸ ਅਤੇ ਹੋਰ ਕੰਪਨੀਆਂ ਨੂੰ ਰੀਪ੍ਰੈਜੇਂਟ ਕਰ ਦੇ ਹਨ) ਨੇ ਕਿਹਾ ਹੈ ਕਿ ਇਥੇ ਇਸ ਕੰਮ 'ਚ ਅਸਾਧਾਰਣ ਵਰਣਾਂ ਦੀ ਮੌਜੂਦਗੀ ਵਰਗੀਆਂ ਕੁਝ ਸਮੱਸਿਆਵਾਂ ਹਨ, ਇਹ ਸਾਡੇ ਲਈ ਇਕ ਵੱਡੀ ਰੁਕਾਵਟ ਹੈ ਕਿਉਂਕਿ ਇਨ੍ਹਾਂ ਨੂੰ 12 ਇਨਪੁਟ ਕੀ-ਪੈਡ 'ਚ ਜੋੜਿਆ ਜਾਣਾ ਹੈ। ਇਸ ਤੋਂ ਇਲਾਵਾ ਇਨ੍ਹਾਂ ਅਣਜਾਣ ਵਰਣਾਂ ਦਾ ਇਸਤੇਮਾਲ ਇੰਟਰਨੈੱਟ 'ਤੇ ਖੋਜ ਅਤੇ ਸਟਾਰਟ ਕਰਨ ਵਾਲੀਆਂ ਸਮੱਸਿਆਵਾਂ ਵੀ ਖੜੀਆਂ ਕਰ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਮੈਂ ਇਸ ਲਈ ਮੰਤਰਾਲੇ ਪ੍ਰਸ਼ੰਸਾ ਕਰਦਾ ਹਾਂ ਕਿ ਉਨ੍ਹਾਂ ਨੇ ਨਵੇਂ ਅੱਖਰ ਸੈੱਟ ਦੇ ਨਿਰਮਾਣ 'ਤੇ ਵਿਚਾਰ ਕਰਨ ਅਤੇ ਸਮੇਂ ਸੀਮਾਂ ਦਾ ਵਿਸਤਾਰ ਕਰਨ ਦੀ ਸਾਡੀ ਅਪੀਲ 'ਤੇ ਸਮੇਂ-ਸਮੇਂ 'ਤੇ ਕੰਮ ਕੀਤਾ ਹੈ। 
ਤੁਹਾਨੂੰ ਦੱਸ ਦਈਏ ਕਿ ਹੁਣ ਜਲਦੀ ਹੀ ਸਾਰੇ ਆਉਣ ਵਾਲੇ ਫੋਨਸ 'ਚ ਜਾਂ ਅਜਿਹਾ ਵੀ ਕਹਿ ਸਕਦੇ ਹਾਂ ਕਿ ਜੋ ਫੋਨ ਬਾਜ਼ਾਰ 'ਚ ਆਏਗਾ ਉਹ 22 ਭਾਰਤੀ ਅਧਿਕਾਰਤ ਭਾਸ਼ਾਵਾਂ ਨੂੰ ਸਪੋਰਟ ਕਰੇਗਾ। ਇਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਅਜੇ ਤੱਕ ਬਹੁਤ ਸਾਰੇ ਸਮਾਰਟਫੋਨ ਬਾਜ਼ਾਰ 'ਚ ਪਹਿਲਾਂ ਹੀ ਆ ਚੁੱਕੇ ਹਨ ਜੋ ਇਸ ਸਪੋਰਟ ਦੇ ਨਾਲ ਹੀ ਲਾਂਚ ਕੀਤੇ ਗਏ ਹਨ। ਇਨ੍ਹਾਂ 'ਚ ਮਾਈਕ੍ਰੋਮੈਕਸ, ਇੰਟੈਕਸ, ਪੈਨਾਸੋਨਿਕ, ਲਾਵਾ, ਕਾਰਬਨ ਆਦਿ ਕੰਪਨੀਆਂ ਸ਼ਾਮਲ ਹਨ ਜਿਨ੍ਹਾਂ ਨੇ ਆਪਣੇ ਫੋਨਸ ਨੂੰ ਇਸ ਸਪੋਰਟ ਦੇ ਨਾਲ ਪਹਿਲਾਂ ਹੀ ਬਾਜ਼ਾਰ 'ਚ ਪੇਸ਼ ਕਰ ਦਿੱਤਾ ਹੈ।


Related News