Twitter ''ਤੇ ਹੋਈ ਹੈਕਿੰਗ ਤੋਂ ਬਾਅਦ ਸਰਕਾਰ ਨੇ ਮੰਗਿਆ ਭਾਰਤੀ ਯੂਜ਼ਰਸ ਦਾ ਹਿਸਾਬ
Saturday, Jul 18, 2020 - 07:04 PM (IST)
ਗੈਜੇਟ ਡੈਸਕ—ਇਕੱਠੇ 130 ਅਕਾਊਂਟ ਹੈਕ ਹੋਣ ਤੋਂ ਬਾਅਦ ਪੂਰੀ ਦੁਨੀਆ ਦੀਆਂ ਨਜ਼ਰਾਂ ਹੁਣ ਇਸ ਵੇਲੇ ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ 'ਤੇ ਟਿਕੀਆਂ ਹਨ। 15 ਜੁਲਾਈ ਨੂੰ 130 ਹਾਈ-ਪ੍ਰੋਫਾਈਲ ਟਵਿੱਟਰ ਅਕਾਊਂਟਜ਼ ਨੂੰ ਨਿਸ਼ਾਨਾ ਬਣਾਇਆ ਗਿਆ ਜਿਨ੍ਹਾਂ 'ਚ ਐਪਲ ਦਾ ਹੈਂਡਲ, ਬਿਲ ਗੇਟਸ, ਬਰਾਕ ਓਬਾਮਾ, ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ ਬਿਡੇਨ, ਉਬਰ, ਟੈਸਲਾ ਦੇ ਸੀ.ਈ.ਓ. ਏਲਨ ਮਸਕ ਵਰਗੀਆਂ ਹਸਤੀਆਂ ਦੇ ਅਕਾਊਂਟ ਸ਼ਾਮਲ ਹੈ। ਹਾਲਾਂਕਿ ਟਵਿੱਟਰ ਨੇ ਇਸ ਤੋਂ ਬਾਅਦ ਸਾਰੇ ਅਕਾਊਂਟਸ ਨੂੰ ਲਾਕ ਕਰ ਦਿੱਤਾ। ਪਰ ਇਸ ਹੈਕਿੰਗ ਨੇ ਦੁਨੀਆਭਰ 'ਚ ਟਵਿੱਟਰ ਦੀ ਸਕਿਓਰਟੀ ਅਤੇ ਪ੍ਰਾਈਵੇਸੀ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਇਸ ਹੈਕਿੰਗ ਤੋਂ ਬਾਅਦ ਭਾਰਤ ਸਰਕਾਰ ਦੀ ਸਾਈਬਰ ਸਕਿਓਰਟੀ ਏਜੰਸੀ Cert-In ਨੇ ਟਵਿੱਟਰ ਤੋਂ ਇਸ ਹੈਕਿੰਗ ਦੇ ਬਾਰੇ 'ਚ ਜਾਣਕਾਰੀ ਮੰਗੀ ਹੈ। ਏਜੰਸੀ ਨੇ ਟਵਿੱਟਰ ਨੂੰ ਕਿਹਾ ਕਿ ਇਸ ਹੈਕਿੰਗ 'ਚ ਸ਼ਿਕਾਰ ਹੋਏ ਭਾਰਤੀ ਯੂਜ਼ਰਸ ਦੇ ਬਾਰੇ 'ਚ ਉਹ ਜਾਣਕਾਰੀ ਉਪਲੱਬਧ ਕਰਵਾਵੇ। ਇਸ ਤੋਂ ਇਲਾਵਾ ਏਜੰਸੀ ਨੇ ਟਵਿੱਟਰ ਤੋਂ ਉਨ੍ਹਾਂ ਯੂਜ਼ਰਸ ਦੀ ਵੀ ਡਿਟੇਲ ਮੰਗੀ ਹੈ ਜਿਨ੍ਹਾਂ ਨੇ ਹੈਕਿੰਗ ਤੋਂ ਬਾਅਦ ਟਵੀਟ ਨਾਲ ਸ਼ੇਅਰ ਕੀਤੇ ਗਏ ਲਿੰਕ 'ਤੇ ਵਿਜ਼ਿਟ ਕੀਤਾ ਹੈ, ਹਾਲਾਂਕਿ ਟਵਿੱਟਰ ਨੇ ਅਜੇ ਤੱਕ ਇਸ ਮਾਮਲੇ 'ਤੇ ਭਾਰਤ ਸਰਕਾਰ ਨੂੰ ਕੋਈ ਜਵਾਬ ਨਹੀਂ ਦਿੱਤਾ ਹੈ।
ਦੱਸ ਦੇਈਏ ਕਿ 15 ਜੁਲਾਈ ਨੂੰ ਬਿਲ ਗੇਟਸ ਅਤੇ ਬਰਾਕ ਓਬਾਮਾ ਵਰਗੀਆਂ ਹਸਤੀਆਂ ਨੂੰ ਹੈਕਰ ਨੇ ਬਿਟਕੁਆਈਨ ਸਕੈਮ ਲਈ ਸ਼ਿਕਾਰ ਬਣਾਇਆ। ਅਜਿਹੇ 'ਚ ਟਵਿੱਟਰ ਨੇ ਹਾਲ ਹੀ 'ਚ ਇਸ ਦੇ ਬਾਰੇ 'ਚ ਸਫਾਈ ਦਿੰਦੇ ਹੋਏ ਦੱਸਿਆ ਕਿ ਇਸ ਹੈਕਿੰਗ ਲਈ ਹੈਕਰਸ ਨੇ ਸਾਡੇ ਮੁਲਾਜ਼ਮਾਂ ਦੇ ਅਕਾਊਂਟ ਅਤੇ ਪ੍ਰਾਈਵੇਸੀ ਟੂਲਸ ਦਾ ਇਸਤੇਮਾਲ ਕੀਤਾ ਹੈ।