ਹੋਰ ਜ਼ਿਆਦਾ ਖਤਰਨਾਕ ਹੋਵੇਗੀ ਭਵਿੱਖ ''ਚ ਹੋਣ ਵਾਲੀ ਹੈਕਿੰਗ!

04/20/2017 1:01:47 PM

ਜਲੰਧਰ- ਹੈਕਿੰਗ ਕਿਵੇਂ ਹੁੰਦੀ ਹੈ ਅਤੇ ਇਸ ਨੂੰ ਕਿਉਂ ਕੀਤਾ ਜਾਂਦਾ ਹੈ ਇਹ ਸਵਾਲ ਸਾਰਿਆਂ ਦੇ ਮਨ ''ਚ ਉੱਠਦਾ ਹੈ। ਕਿਸੇ ਦੂਜੇ ਦੇ ਕੰਪਿਊਟਰ ਨਾਲ ਛੇੜਛਾੜ ਨੂੰ ਹੈਕਿੰਗ ਕਿਹਾ ਜਾਂਦਾ ਹੈ। ਇਸ ਛੇੜਛਾੜ ਨੂੰ ਇੰਟਰਨੈੱਟ ਅਤੇ ਸਪੈਸ਼ਲ ਪਰੋਗਰਾਮ ਰਾਹੀਂ ਅੰਜ਼ਾਮ ਦਿੱਤਾ ਜਾਂਦਾ ਹੈ। ਹੈਕਿੰਗ ਰਾਹੀਂ ਹੈਕਰ ਕਿਸੇ ਦੂਜੇ ਵਿਅਕਤੀ ਦੇ ਕੰਪਿਊਟਰ ਜਾਂ ਮੋਬਾਇਲ ''ਚੋਂ ਬੇਹੱਦ ਜ਼ਰੂਰੀ ਜਾਣਕਾਰੀਆਂ ਚੋਰੀ ਕਰ ਸਕਦੇ ਹਨ। ਕਈ ਵਾਰ ਉਹ ਤੁਹਾਡੇ ਕੰਪਿਊਟਰ ਜਾਂ ਮੋਬਾਇਲ ਨੂੰ ਖਰਾਬ ਵੀ ਕਰ ਦਿੰਦੇ ਹਨ। 
ਜਾਣਕਾਰਾਂ ਦਾ ਕਹਿਣਾ ਹੈ ਕਿ ਹੈਕਿੰਗ ਤੋਂ ਬਚਣ ਲਈ ਬਾਜ਼ਾਰ ''ਚ ਤਮਾਮ ਸਾਫਟਵੇਅਰ ਮੌਜੂਦ ਹਨ ਪਰ ਇਸ ''ਤੇ ਰੋਕ ਲਗਾਉਣ ਦਾ ਕੋਈ ਤਰੀਕਾ ਅਜੇ ਤੱਕ ਨਹੀਂ ਬਣਿਆ ਹੈ। ਹੈਕਰਜ਼ ਦਾ ਮਕਸਦ ਪੈਸਾ ਕਮਾਉਣਾ ਵੀ ਹੋ ਸਕਦਾ ਹੈ। ਕਈ ਵਾਰ ਦੋ ਦੇਸ਼ਾਂ ਵਿਚਾਲੇ ਵੀ ਹੈਕਿੰਗ ਕੀਤੀ ਜਾਂਦੀ ਹੈ। ਇਹੀ ਕਾਰਨ ਹੈ ਕਿ ਹੁਣ ਦੁਨੀਆ ਦੇ ਕਈ ਦੇਸ਼ ਸਾਈਬਰ ਸੁਰੱਖਿਆ ''ਤੇ ਫੋਕਸ ਵਧਾ ਰਹੇ ਹਨ। ਪਰ ਹੈਕਰਜ਼ ਦੇ ਹੌਂਸਲੇ ਅਜੇ ਵੀ ਟਸ ਤੋਂ ਮਸ ਨਹੀਂ ਹੋਏ ਹਨ। ਆਓ ਜਾਣਦੇ ਹਾਂ ਕਿ ਆਉਣ ਵਾਲੇ ਕੁਝ ਸਾਲਾਂ ''ਚ ਹੈਕਿੰਗ ਕਿਸ ਹੱਦ ਤੱਕ ਖਤਰਨਾਕ ਹੋ ਜਾਵੇਗੀ ਅਤੇ ਇਸ ਨਾਲ ਕਿਹੜੇ-ਕਿਹੜੇ ਖੇਤਰ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣਗੇ। 
 
ਉਦਯੋਗਿ ਸੁਰੱਖਿਆ-
ਕਿਸੇ ਵੀ ਉਦਯੋਗਿਕ ਸੈੱਟਅਪ ''ਚ ਕੁਝ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ ਜੋ ਕਾਫੀ ਜ਼ਿਆਦਾ ਸੰਵੇਦਨਸ਼ੀਲ ਹੁੰਦੀਆਂ ਹਨ। ਜਿਵੇਂ, ਕੁਦਰਤੀ ਗੈਸ ਦੀ ਸਪਲਾਈ, ਪਾਣੀ ਦੇ ਪਾਈਪ, ਪਾਵਰ ਲਾਈਨਜ਼, ਨਿਊਕਲੀਅਰ ਪਾਵਰ ਸਟੇਸ਼ਨ। ਅਜਕਲ ਦੇ ਸੈੱਟਅਪ ''ਚ ਇਨ੍ਹਾਂ ਨੂੰ ਕੰਪਿਊਟਰ ਨੈੱਟਵਰਕ ਰਾਹੀਂ ਕੰਟਰੋਲ ਅਤੇ ਮਾਨੀਟਰ ਕੀਤਾ ਜਾਂਦਾ ਹੈ। ਜੇਕਰ ਹੈਂਕਰਜ਼ ਇਸ ਨੂੰ ਹੈਕ ਕਰਨ ''ਚ ਸਫਲ ਹੋ ਜਾਣਗੇ ਤਾਂ ਕਿਸੇ ਬਹੁਤ ਵੱਡੀ ਘਟਨਾ ਨੂੰ ਅੰਜ਼ਾਮ ਦੇ ਸਕਦੇ ਹਨ। 
 
ਕਰੂਜ਼ ਕੰਟਰੋਲ-
ਹੈਕਰਜ਼ ਕਿਸੇ ਵੀ ਕਾਰ ਦੇ ਕੰਪਿਊਟਰ ਨੂੰ ਹੈਕ ਕਰਕੇ ਉਸ ਦੇ ਕੰਟਰੋਲ ਸਿਸਟਮ ''ਤੇ ਕੰਟਰੋਲ ਹਾਸਲ ਕਰ ਸਕਦੇ ਹਨ। ਇਸ ਤੋਂ ਬਾਅਦ ਕਾਰ ''ਚ ਭਲੇ ਹੀ ਤੁਸੀਂ ਬੈਠੇ ਹੋਵੋ ਪਰ ਉਸ ਦਾ ਕੰਟਰੋਲ ਹੈਕਰ ਕੋਲ ਰਹੇਗਾ। 
 
ਪੇਸਮੇਕਰ-
ਆਧੁਨਿਕ ਪੇਸਮੇਕਰਜ਼ ਨੂੰ ਕੰਪਿਊਟਰ ਨਾਲ ਕੁਨੈੱਕਟ ਕਰਕੇ ਉਸ ਦੀ ਮਾਨੀਟਰਿੰਗ ਕੀਤੀ ਜਾਂਦੀ ਹੈ। ਇਸ ਲਈ ਵਾਈ-ਫਾਈ ਸਿਗਨਲਜ਼ ਦੀ ਵਰਤੋਂ ਕੀਤੀ ਜਾਂਦੀ ਹੈ। ਹੈਕਰਜ਼ ਇਸ ਨੂੰ ਵੀ ਹੈਕ ਕਰ ਸਕਦੇ ਹਨ। 
 
ਨਿਊਕਲੀਅਰ ਖਤਰਾ-
ਅਜਕਲ ਸਾਰੇ ਰਣਨੀਤਕ ਕੇਂਦਰਾਂ ਅਤੇ ਹਥਿਆਰਾਂ ਨੂੰ ਕੰਪਿਊਟਰ ਨਾਲ ਕੰਟਰੋਲ ਕੀਤਾ ਜਾਂਦਾ ਹੈ। ਅਜਿਹੇ ''ਚ ਜੇਕਰ ਹੈਕਰਜ਼ ਦੀ ਪਹੁੰਚ ਇਥੇ ਤੱਕ ਹੋ ਜਾਏ ਤਾਂ ਪ੍ਰਮਾਣੂ ਜੰਗ ਸ਼ੁਰੂ ਹੋ ਸਕਦੀ ਹੈ। 
 
ਹਵਾਈ ਯਾਤਰਾ-
ਹਵਾਈ ਯਾਤਰਾ ਕਰਨ ਵਾਲਿਆਂ ''ਤੇ ਵੀ ਹੈਕਰਜ਼ ਦਾ ਖਤਰਾ ਮੰਡਰਾਉਂਦਾ ਰਹਿੰਦਾ ਹੈ। ਜੇਕਰ ਏਅਰ ਟਰਾਂਜਿਟ ਸਿਸਟਮ ਨੂੰ ਕਿਸੇ ਹੈਕਰਜ਼ ਨੇ ਹੈਕ ਕਰ ਲਿਆ ਤਾਂ ਪਾਇਲਟ ਅਤੇ ਗਰਾਊਂਡ ਕੰਟਰੋਲ ਟੀਮ ਕੁਝ ਨਹੀਂ ਕਰ ਸਕੇਗੀ। ਹਾਲ ਹੀ ''ਚ ਪੋਲੈਂਡ ਦੇ ਪੋਲਿਸ਼ ਏਅਰਲਾਈਨਜ਼ ਦੇ ਇਕ ਜਹਾਜ਼ ਦੇ ਕੰਪਿਊਟਰਜ਼ ਨੂੰ ਹੈਕਰਜ਼ ਨੇ ਹੈਕ ਕਰ ਲਿਆ ਸੀ। ਜਹਾਜ਼ ''ਚ 1400 ਯਾਤਰੀ ਸਵਾਰ ਸਨ ਅਤੇ ਉਸ ਨੂੰ ਚੋਪਿਨ ਏਅਰਪੋਰਟ ''ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ ਸੀ। 
 
ਸ਼ੇਅਰ ਬਾਜ਼ਰ-
2010 ''ਚ ਸ਼ੇਅਰ ਬਾਜ਼ਾਰ ''ਚ ਦਰਜ ਕੀਤੀ ਗਈ ਗਿਰਾਵਟ ਕਾਰਨ ਕੰਪਿਊਟਰ ਪ੍ਰੋਗਰਾਮ ''ਚ ਗੜਬੜੀ ਨੂੰ ਮੰਨਿਆ ਗਿਆ ਸੀ। ਪਰ ਇਸ ਨਾਲ ਇਹ ਵੀ ਤੈਅ ਹੋ ਗਿਆ ਸੀ ਕਿ ਜੇਕਰ ਕਦੇ ਕਿਸੇ ਹੈਕਰ ਨੇ ਸ਼ੇਅਰ ਮਾਰਕੀਟ ਨੂੰ ਹੈਕ ਕਰਨ ''ਚ ਸਫਲਤਾ ਹਾਸਲ ਕਰ ਲਈ ਤਾਂ ਉਹ ਦੇਸ਼ ਦੀ ਅਰਥਵਿਵਸਥਾ ਨੂੰ ਲੰਬਾ ਨੁਕਸਾਨ ਪਹੁੰਚ ਸਕਦਾ ਹੈ।

Related News