ਹੈਕਰਾਂ ਦੇ ਨਿਸ਼ਾਨੇ ’ਤੇ BMW ਤੇ Hyundai, ਟ੍ਰੇਡ ਸੀਕਰੇਟ ਜਾਣਨ ਦੀ ਹੋਈ ਕੋਸ਼ਿਸ਼

12/09/2019 3:19:08 PM

ਆਟੋ ਡੈਸਕ– ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਕਾਰ ਨਿਰਮਾਤਾ ਕੰਪਨੀਆਂ BMW ਅਤੇ Hyundai ਹੈਕਿੰਗ ਦਾ ਸ਼ਿਕਾਰ ਹੋ ਗਈਆਂ ਹਨ ਪਰ ਇਹ ਜ਼ਿਆਦਾ ਸਫਲ ਨਹੀਂ ਰਿਹਾ। ਟੈਲੀਵਿਜ਼ਨ ਬ੍ਰਾਡਕਾਸਟ ਬੇਯਰੇਰਿਕਸ਼ਰ ਰੈਂਡਫੰਕ ਨੇ ਪਤਾ ਲਗਾਇਆ ਹੈ ਕਿ ਓਸ਼ਨ ਲੋਟਸ ਨਾਂ ਦੇ ਹੈਕਿੰਗ ਗਰੁੱਪ ਨੇ ਕਾਰ ਨਿਰਮਾਤਾ ਕੰਪਨੀਆਂ BMW ਅਤੇ Hyundai ਦੇ ਟ੍ਰੇਡ ਸੀਕਰੇਟਸ ਜਾਣਨ ਦੀ ਕੋਸ਼ਿਸ਼ ਕੀਤੀ ਹੈ ਅਤੇ ਇਸ ਲਈ ਕਈ ਤਰ੍ਹਾਂ ਦੀਆਂ ਹੈਕਿੰਗ ਨਾਲ ਜੁੜੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ। 

PunjabKesari

BMW ਨੂੰ ਲੱਗ ਗਿਆ ਇਸ ਅਟੈਕ ਦਾ ਪਤਾ
ਹੈਕਿੰਗ ਗਰੁੱਪ ਦੁਆਰਾ ਕੀਤੀ ਜਾ ਰਹੀ ਇਸ ਐਕਟਿਵਿਟੀ ਨੂੰ BMW ਨੇ ਪਕੜ ਲਿਆ ਅਤੇ ਇਸ ਨੂੰ ਦਸੰਬਰ ਦੇ ਸ਼ੁਰੂ ’ਚ ਹੀ ਰੋਕ ਦਿੱਤਾ ਗਿਆ ਨਹੀਂ ਤਾਂ ਹੈਕਰ ਕਈ ਮਹੀਨਿਆਂ ਤਕ ਯੂਜ਼ਰਜ਼ ਦੇ ਡਾਟਾ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਸਨ। ਉਥੇ ਹੀ ਸਕਿਓਰਿਟੀ ਮਾਹਿਰਾਂ ਦਾ ਕਹਿਣਾ ਹੈ ਕਿ ਫਿਲਹਾਲ ਕਿਸੇ ਵੀ ਤਰ੍ਹਾਂ ਦਾ ਨਿੱਜੀ ਡਾਟਾ ਬੀ.ਐੱਮ.ਡਬਲਯੂ. ਤੋਂ ਲੀਕ ਨਹੀਂ ਹੋਇਆ। 

PunjabKesari

BMW ਨੇ ਕਿਹਾ ਅਸੀਂ ਨਹੀਂ ਹੋਣ ਦੇਵਾਂਗੇ ਹੈਕਿੰਗ ਅਟੈਕ
ਆਨਲਾਈਨ ਟੈਕਨੋਲੋਜੀ ਨਿਊਜ਼ ਵੈੱਬਸਾਈਟ ਐੱਨਗੈਜੇਟ ਦੀ ਰਿਪੋਰਟ ਮੁਤਾਬਕ, ਫਿਲਹਾਲ ਬੀ.ਐੱਮ.ਡਬਲਯੂ. ਨੇ ਮਾਮਲੇ ’ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਪਰ ਇੰਨਾ ਜ਼ਰੂਰ ਕਿਹਾ ਹੈ ਕਿ ਉਨ੍ਹਾਂ ਕੋਲ ਪੂਰਾ ਸਿਸਟਮ ਹੈ ਜਿਸ ਨਾਲ ਉਹ ਐਕਸਟਰਨਲ ਹੈਕਿੰਗ ਦੀਆਂ ਕੋਸ਼ਿਸ਼ਾਂ ਨੂੰ ਰੋਕ ਸਕਦੇ ਹਨ ਪਰ ਹੁੰਡਈ ਨੇ ਇਸ ਮਾਮਲੇ ਨੂੰ ਲੈ ਕੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। 

PunjabKesari


Related News