ਗੂਗਲ ਕ੍ਰੋਮ ਨੂੰ ਲੈ ਕੇ ਸਰਕਾਰ ਨੇ ਜਾਰੀ ਕੀਤੀ ਚਿਤਾਵਨੀ, ਤੁਰੰਤ ਕਰੋ ਅਪਡੇਟ

Tuesday, May 03, 2022 - 05:13 PM (IST)

ਗੈਜੇਟ ਡੈਸਕ– ਜੇਕਰ ਤੁਸੀਂ ਵੀ ਗੂਗਲ ਕ੍ਰੋਮ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਲਈ ਵੱਡੀ ਖ਼ਬਰ ਹੈ। ਸਰਕਾਰ ਦੀ ਸਾਈਬਰ ਸਕਿਓਰਿਟੀ ਏਜੰਸੀ ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (CERT-In) ਨੇ ਗੂਗਲ ਕ੍ਰੋਮ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ ਅਤੇ ਕਿਹਾ ਹੈ ਕਿ ਯੂਜ਼ਰਸ ਤੁਰੰਤ ਆਪਣੇ ਕ੍ਰੋਮ ਬ੍ਰਾਊਜ਼ਰ ਨੂੰ ਅਪਡੇਚ ਕਰਨ।

ਇਹ ਵੀ ਪੜ੍ਹੋ– ਵਟਸਐਪ ਨੇ 18 ਲੱਖ ਤੋਂ ਵਧ ਭਾਰਤੀ ਖਾਤਿਆਂ ਨੂੰ ਕੀਤਾ ਬੈਨ, ਜਾਣੋ ਵਜ੍ਹਾ

ਦਰਅਸਲ, ਗੂਗਲ ਕ੍ਰੋਮ ’ਚ ਇਕ ਬਗ ਹੈ ਜਿਸਦਾ ਫਾਇਦਾ ਚੁੱਕ ਕੇ ਹੈਕਰ ਲੋਕਾਂ ਨੂੰ ਚੂਨਾ ਲਗਾ ਸਕਦੇ ਹਨ। ਚਿਤਾਵਨੀ ’ਚ ਕਿਹਾ ਗਿਆ ਹੈ ਕਿ ਇਸ ਬਗ ਕਾਰਨ ਹੈਕਰ ਯੂਜ਼ਰਸ ਦੀ ਨਿੱਜੀ ਜਾਣਕਾਰੀ ਚੋਰੀ ਕਰ ਸਕਦੇ ਹਨ। CERT-In ਮੁਤਾਬਕ, ਗੂਗਲ ਕ੍ਰੋਮ ਦੇ ਵਰਜ਼ਨ 100 ’ਚ ਬੇਹੱਦ ਹੀ ਖਤਰਨਾਕ ਸਕਿਓਰਿਟੀ ਬਗ ਹੈ। ਗੂਗਲ ਨੇ 101 ਵਰਜ਼ਨ ਵੀ ਜਾਰੀ ਕੀਤਾ ਹੈ। 

ਅਲਰਟ ਮੁਤਾਬਕ, ਗੂਗਲ ਕ੍ਰੋਮ ਦੇ ਇਸ ਬਗ ਨਾਲ ਵਿੰਡੋਜ਼ ਤੋਂ ਇਲਾਵਾ Linux ਅਤੇ MacOS ਦੇ ਯੂਜ਼ਰਸ ਸਭ ਤੋਂ ਜ਼ਿਆਦਾ ਪ੍ਰਭਾਵਿਤ ਸਨ। ਇਸ ਬਗ ਕਾਰਨ ਹੈਕਰ ਤੁਹਾਡੇ ਸਿਸਟਮ ਨੂੰ ਸਕਿਓਰਿਟੀ ਨੂੰ ਸਕਿੰਟਾਂ ’ਚ ਖ਼ਤਮ ਕਰ ਸਕਦੇ ਸਨ।

ਇਹ ਵੀ ਪੜ੍ਹੋ– ਐਪਲ ਦਾ ਵੱਡਾ ਐਲਾਨ: ਐਪ ਸਟੋਰ ਤੋਂ ਅਜਿਹੇ ਐਪਸ ਦੀ ਹੋਵੇਗੀ ਛੁੱਟੀ

ਇੰਝ ਅਪਡੇਟ ਕਰੋ ਗੂਗਲ ਕ੍ਰੋਮ ਬ੍ਰਾਊਜ਼ਰ

- ਸਭ ਤੋਂ ਪਹਿਲਾਂ ਆਪਣੇ ਕੰਪਿਊਟਰ ਜਾਂ ਲੈਪਟਾਪ ’ਚ ਗੂਗਲ ਕ੍ਰੋਮ ਨੂੰ ਓਪਨ ਕਰੋ।
- ਹੁਣ ਸਭ ਤੋਂ ਉਪਰ ਸੱਜੇ ਪਾਸੇ ਦਿਸ ਰਹੇ ਤਿੰਨ ਡਾਟ ’ਤੇ ਕਲਿੱਕ ਕਰੋ।
- ਹੁਣ ਹੇਠਾਂ ਸਕ੍ਰੋਲ ਕਰਕੇ ਹੈਲਪ ਬਟਨ ’ਤੇ ਕਲਿੱਕ ਕਰੋ।
- ਹੁਣ ਅਬਾਊਟ ਗੂਗਲ ਕ੍ਰੋਮ ’ਤੇ ਕਲਿੱਕ ਕਰੋ।
- ਇਸਤੋਂ ਬਾਅਦ ਤੁਹਾਨੂੰ ਆਪਣੇ ਕ੍ਰੋਮ ਦਾ ਵਰਜ਼ਨ ਦਿਸੇਗਾ ਅਤੇ ਨਾਲ ਹੀ ਤੁਹਾਨੂੰ ਅਪਡੇਟ ਦਾ ਵੀ ਆਪਸ਼ਨ ਦਿਸੇਗਾ।
- ਅਪਡੇਟ ਕਰਨ ਤੋਂ ਬਾਅਦ ਆਪਣੇ ਕ੍ਰੋਮ ਨੂੰ ਰੀ-ਸਟਾਰਟ ਕਰੋ।

ਇਹ ਵੀ ਪੜ੍ਹੋ– ਜੀਓ ਦਾ ਧਮਾਕਾ, ਰੀਚਾਰਜ ਕਰਨ ’ਤੇ ਮੁਫ਼ਤ ਦੇ ਰਿਹਾ ਫੋਨ


Rakesh

Content Editor

Related News