ਫਰਜ਼ੀ ਲੋਨ ਐਪਸ 'ਤੇ ਸਰਕਾਰ ਦਾ ਸ਼ਿੰਕਜਾ! ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਦਿੱਤਾ ਇਹ ਨਿਰਦੇਸ਼
Wednesday, Dec 27, 2023 - 06:45 PM (IST)

ਗੈਜੇਟ ਡੈਸਕ- ਕੇਂਦਰੀ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਬੁੱਧਵਾਰ ਨੂੰ ਕਿਹਾ ਕਿ ਸਰਕਾਰ ਨੇ ਸੋਸ਼ਲ ਮੀਡੀਆ ਅਤੇ ਆਨਲਾਈਨ ਪਲੇਟਫਾਰਮਾਂ ਨੂੰ ਇਹ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਹਨ ਕਿ ਉਹ ਆਪਣੇ ਪਲੇਟਫਾਰਮ ’ਤੇ ਕਰਜ਼ੇ ਦੇਣ ਵਾਲੇ ਧੋਖਾਧੜੀ ਵਾਲੇ ਐਪ ਦੇ ਇਸ਼ਤਿਹਾਰ ਨਾ ਲਗਾਉਣ।
ਇਹ ਵੀ ਪੜ੍ਹੋ- WhatsApp 'ਚ ਆ ਰਿਹੈ ਨਵਾਂ ਫੀਚਰ, ਜਲਦ ਹੀ ਡੈਸਕਟਾਪ ਤੋਂ ਵੀ ਅਪਡੇਟ ਕਰ ਸਕੋਗੇ ਸਟੇਟਸ
ਚੰਦਰਸ਼ੇਖਰ ਨੇ ਕਿਹਾ ਕਿ ਆਈ. ਟੀ. ਮੰਤਰਾਲਾ ਨੇ ਪਲੇਟਫਾਰਮਾਂ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਧੋਖਾਦੇਹੀ ਵਾਲੇ ਲੋਨ ਐਪਸ ਦਾ ਇਸ਼ਤਿਹਾਰ ਨਹੀਂ ਦੇ ਸਕਦੇ ਕਿਉਂਕਿ ਇਹ ਇਸ਼ਤਿਹਾਰ ਗੁੰਮਰਾਹਕੁੰਨ ਹੁੰਦੇ ਹਨ ਅਤੇ ਇੰਟਰਨੈੱਟ ਖਪਤਕਾਰਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ।
ਇਹ ਵੀ ਪੜ੍ਹੋ- Jio ਦਾ ਸ਼ਾਨਦਾਰ ਆਫਰ, 31 ਦਸੰਬਰ ਤੋਂ ਪਹਿਲਾਂ ਕਰੋ ਰੀਚਾਰਜ, ਪਾਓ 1000 ਰੁਪਏ ਤਕ ਦਾ ਕੈਸ਼ਬੈਕ