ਸਮਰਾਟਫੋਨ ਤੇ ਕੰਪਿਊਟਰ ਲਈ ਮੁਫਤ ਐਂਟੀਵਾਇਰਸ ਦੇਵੇਗੀ ਸਰਕਾਰ

Wednesday, Feb 22, 2017 - 12:03 PM (IST)

ਸਮਰਾਟਫੋਨ ਤੇ ਕੰਪਿਊਟਰ ਲਈ ਮੁਫਤ ਐਂਟੀਵਾਇਰਸ ਦੇਵੇਗੀ ਸਰਕਾਰ
ਜਲੰਧਰ- ਭਾਰਤ ''ਚ ਸਾਈਬਰ ਸੁਰੱਖਿਆ ਨੂੰ ਹੋਰ ਬਿਹਤਰ ਬਣਾਉਣ ਲਈ ਕੇਂਦਰ ਸਰਕਾਰ ਨੇ ਇਕ ਸਾਈਬਰ ਸਵੱਛਤਾ ਕੇਂਦਰ ਦੀ ਸ਼ੁਰੂਆਤ ਕੀਤੀ ਹੈ। ਇਹ ਕੇਂਦਰ ਕੰਪਿਊਟਰ ਅਤੇ ਮੋਬਾਇਲ ਫੋਨ ਨੂੰ ਵਾਇਰਸ ਅਤੇ ਨੁਕਸਾਨ ਪਹੁੰਚਾਉਣ ਵਾਲੇ ਸਾਫਟਵੇਅਰਾਂ ਤੋਂ ਬਚਾਉਣ ਦਾ ਕੰਮ ਕਰੇਗਾ। ਇਸ ਰਾਹੀਂ ਆਮ ਲੋਕਾਂ ਦੇ ਪਰਸਨਲ ਕੰਪਿਊਟਰ ਅਤੇ ਸਮਾਰਟਫੋਨ ਨੂੰ ਫਰੀ ਐਂਟੀਵਾਇਰਸ ਸੁਵਿਧਾ ਦਿੱਤੀ ਜਾਵੇਗੀ। 
ਸੂਚਨਾ ਤਕਨੀਕੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਮੰਗਲਵਾਰ ਨੂੰ ਇਸ 90 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਬੋਟਨੈੱਟ ਕਲੀਨਿੰਗ ਐਂਡ ਮਾਲਵੇਅਰ ਐਨਾਲਿਸਿਸ ਸੈਂਟਰ ਦਾ ਉਦਘਾਟਣ ਕੀਤਾ ਹੈ। ਇਸ ਮੌਕੇ ''ਤੇ ਪ੍ਰਸਾਦ ਨੇ ਕਿਹਾ ਕਿ ਸਾਰੀਆਂ ਇੰਟਰਨੈੱਟ ਪ੍ਰੋਵਾਈਡਰ ਕੰਪਨੀਆਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਗਾਹਕਾਂ ਨੂੰ ਇਸ ਸਾਈਬਰ ਸਵੱਛਤਾ ਕੇਂਦਰ ਦੇ ਮੰਚ ''ਤੇ ਆਉਣ ਲਈ ਪ੍ਰੇਰਿਤ ਕਰਨ। 
ਇਸ ਕੇਂਦਰ ਰਾਹੀਂ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (ਸੀ.ਈ.ਆਰ.ਟੀ.-ਇਨ) ਵਾਇਰਸ ਵਾਲੇ ਸਿਸਟਮ ਤੋਂ ਸਾਰੀ ਜਾਣਕਾਰੀ ਲੈ ਕੇ ਇੰਟਰਨੈੱਟ ਸੇਵਾ-ਪ੍ਰਦਾਤਾ ਕੰਪਨੀਆਂ ਅਤੇ ਬੈਂਕਾਂ ਨੂੰ ਉਪਲੱਬਧ ਕਰਾਏਗੀ। ਇਸ ਤੋਂ ਬਾਅਦ ਇੰਟਰਨੈੱਟ ਸੇਵਾ-ਪ੍ਰਦਾਤਾ ਕੰਪਨੀਆਂ ਅਤੇ ਬੈਂਕ ਆਪਣੇ ਗਾਹਕਾਂ ਨੂੰ ਉਨ੍ਹਾਂ ਦੇ ਪੀ.ਸੀ. ਜਾਂ ਮੋਬਾਇਲ ''ਚ ਗੜਬੜੀ ਬਾਰੇ ਸੂਚੇਤ ਕਰਨਗੇ ਅਤੇ ਉਸ ਮਾਲਵੇਅਰ ਤੋਂ ਦੂਰ ਕਰਨ ਲਈ ਬੋਟਨੈੱਟ ਦੀ ਵੈੱਬਸਾਈਟਟ ਤੋਂ ਸਾਫਟਵੇਅਰ ਡਾਊਨਲੋਡ ਕਰਨ ਦੀ ਸਿਫਾਰਸ਼ ਕਰਨਗੇ। ਗਾਹਕ ਇਥੋਂ ਮੁਫਤ ''ਚ ਸਾਫਟਵੇਅਰ ਡਾਊਨਲੋਡ ਕਰ ਸਕਣਗੇ। ਜ਼ਿਕਰਯੋਗ ਹੈ ਕਿ ਹੁਣ ਤੱਕ 58 ਇੰਟਰਨੈੱਟ ਸੇਵਾ-ਪ੍ਰਦਾਤਾ ਕੰਪਨੀਆਂ ਅਤੇ 13 ਬੈਂਕ ਇਸ ਕੇਂਦਰ ਦੇ ਨਾਲ ਜੁੜ ਚੁੱਕੇ ਹਨ।

Related News