ਕਿਸੇ ਵੀ ਸਮੇਂ ਹੈਕ ਹੋ ਸਕਦੈ ਤੁਹਾਡਾ ਸਮਾਰਟਫੋਨ, ਸਰਕਾਰ ਨੇ ਇਨ੍ਹਾਂ ਚਿੱਪਸੈੱਟ ਨੂੰ ਲੈ ਕੇ ਦਿੱਤੀ ਚਿਤਾਵਨੀ

03/14/2024 5:16:02 PM

ਗੈਜੇਟ ਡੈਸਕ- ਅੱਜ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਮੋਬਾਇਲ ਬਾਜ਼ਾਰ ਹੈ। ਭਾਰਤ 'ਚ ਦੁਨੀਆਂ ਦੀਆਂ ਤਮਾਮ ਕੰਪਨੀਆਂ ਦੇ ਫੋਨ ਵਿਕ ਰਹੇ ਹਨ ਅਤੇ ਕਈ ਕੰਪਨੀਆਂ ਭਾਰਤ 'ਚ ਹੀ ਆਪਣੇ ਫੋਨ ਦਾ ਨਿਰਮਾਣ ਕਰ ਰਹੀਆਂ ਹਨ। ਇੰਡੀਅਨ ਕੰਪਿਊਟਰ ਰਿਸਪਾਂਸ ਟੀਮ (CERT-In) ਨੇ ਸਾਰੇ ਸਮਾਰਟਫੋਨ ਯੂਜ਼ਰਜ਼ ਲਈ ਉੱਚ ਪੱਧਰ ਦੀ ਚਿਤਾਵਨੀ ਜਾਰੀ ਕੀਤੀ ਹੈ। ਸਰਕਾਰ ਵੱਲੋਂ ਐਂਡਰਾਇਡ ਯੂਜ਼ਰਜ਼ ਲਈ ਅਲਰਟ ਜਾਰੀ ਕੀਤਾ ਗਿਆ ਹੈ। ਅਲਰਟ 'ਚ ਕਿਹਾ ਗਿਆ ਹੈ ਕਿ ਐਂਡਰਾਇਡ ਡਿਵਾਈਸ ਦੇ ਕੁਝ ਚਿੱਪਸੈੱਟ 'ਚ ਇਕ ਵੱਡਾ ਖਾਮੀ ਹੈ ਜਿਸਦਾ ਫਾਇਦਾ ਚੁੱਕ ਕੇ ਹੈਕਰਜ਼ ਕਿਸੇ ਵੀ ਸਮੇਂ ਤੁਹਾਡੇ ਫੋਨ ਨੂੰ ਹੈਕ ਕਰ ਸਕਦੇ ਹਨ। 

ਸਾਈਬਰ ਸੁਰੱਖਿਆ ਏਜੰਸੀ ਨੇ ਐਂਡਰਾਇਡ ਮੋਬਾਈਲ ਉਪਭੋਗਤਾਵਾਂ ਨੂੰ ਉਨ੍ਹਾਂ ਖਾਮੀਆਂ ਬਾਰੇ ਚੇਤਾਵਨੀ ਦਿੱਤੀ ਹੈ ਜਿਨ੍ਹਾਂ ਲਈ ਗੂਗਲ ਅਤੇ ਕੁਆਲਕਾਮ ਵਰਗੀਆਂ ਕੰਪਨੀਆਂ ਨੇ ਹਾਲ ਹੀ ਵਿੱਚ ਸੁਰੱਖਿਆ ਪੈਚ ਜਾਰੀ ਕੀਤੇ ਸਨ। ਸੈਮਸੰਗ ਨੇ ਆਪਣੇ ਫੋਨ 'ਚ ਮੌਜੂਦ 9 ਖਾਮੀਆਂ ਨੂੰ ਲੈ ਕੇ ਸੁਰੱਖਿਆ ਪੈਚ ਵੀ ਜਾਰੀ ਕੀਤਾ ਹੈ।

CERT-In ਨੇ ਐਡਵਾਈਜ਼ਰੀ 'ਚ ਕਿਹਾ ਹੈ ਕਿ ਐਂਡਰਾਇਡ ਆਪਰੇਟਿੰਗ ਸਿਸਟਮ ਦੇ ਕਈ ਹਿੱਸਿਆਂ 'ਚ ਖਾਮੀਆਂ ਹਨ, ਜਿਨ੍ਹਾਂ 'ਚ ਫਰੇਮਵਰਕ, ਸਿਸਟਮ, AMLlogic, ਆਰਮ ਕੰਪੋਨੈਂਟ, ਮੀਡੀਆਟੈੱਕ ਕੰਪੋਨੈਂਟ, ਕੁਆਲਕਾਮ ਕੰਪੋਨੈਂਟ, ਕੁਆਲਕਾਮ ਕਲੋਜ਼ ਸੋਰਸਤ ਕੰਪੋਨੈਂਟ ਸ਼ਾਮਲ ਹਨ। ਇਨ੍ਹਾਂ ਖਾਮੀਆਂ ਨਾਲ ਐਂਡਰਾਇਡ 12, 12L, 13 ਅਤੇ 14 ਦੇ ਯੂਜ਼ਰਜ਼ ਪ੍ਰਭਾਵਿਤ ਹਨ। 

ਤੁਰੰਤ ਅਪਡੇਟ ਕਰੋ ਫੋਨ

CERT-In ਨੇ ਕਿਹਾ ਹੈ ਕਿ ਇਨ੍ਹਾਂ ਖਾਮੀਆਂ ਤੋਂ ਬਚਣ ਲਈ ਤੁਹਾਨੂੰ ਆਪਣੇ ਫੋਨ ਜਾਂ ਟੈਬ ਨੂੰ ਤੁਰੰਤ ਅਪਡੇਟ ਕਰਨਾ ਚਾਹੀਦਾ ਹੈ ਕਿਉਂਕਿ ਬ੍ਰਾਂਡਾਂ ਨੇ ਸੁਰੱਖਿਆ ਪੈਚ ਵੀ ਜਾਰੀ ਕੀਤੇ ਹਨ। ਅਜਿਹੇ 'ਚ ਡਿਵਾਈਸ ਨੂੰ ਅਪਡੇਟ ਨਾ ਕਰਨਾ ਲਾਪਰਵਾਹੀ ਹੋਵੇਗੀ ਅਤੇ ਫੋਨ ਦੀ ਸੁਰੱਖਿਆ ਖਤਰੇ 'ਚ ਹੋਵੇਗੀ।


Rakesh

Content Editor

Related News