Google ਪਲੇਅ-ਸਟੋਰ ਦੀ ਗਾਈਡਲਾਈਨ ’ਚ ਜਲਦ ਕਰੇਗੀ ਬਦਲਾਅ, ਰਿਪੋਰਟ ਤੋਂ ਹੋਇਆ ਖੁਲਾਸਾ

09/26/2020 11:11:12 PM

ਗੈਜੇਟ ਡੈਸਕ—ਅਮਰੀਕਾ ਦੀ ਦਿੱਗਜ ਟੈੱਕ ਕੰਪਨੀ ਜਲਦ ਪਲੇਅ-ਸਟੋਰ ਦੀ ਇਨ-ਐਪ ਪਰਚੇਜ ਨਾਲ ਜੁੜੀ ਗਾਈਡਲਾਈਨ ’ਚ ਬਦਲਾਅ ਕਰਨ ਵਾਲੀ ਹੈ ਜਿਸ ਦਾ ਸਿੱਧਾ ਅਸਰ ਡਿਵੈੱਲਪਰਸ ’ਤੇ ਪਵੇਗਾ। ਇਨ੍ਹਾਂ ਬਦਲਾਵਾਂ ਨਾਲ ਡਿਵੈੱਲਪਰਜ਼ ਨੂੰ ਕਿਸੇ ਵੀ ਐਪ ਦੀ ਪਰਚੇਜ ’ਤੇ ਕੰਪਨੀ ਨੂੰ 30 ਫੀਸਦੀ ਕਮੀਸ਼ਨ ਦੇਣੀ ਹੋਵੇਗੀ। ਇਸ ਦੇ ਨਾਲ ਹੀ ਜ਼ਿਆਦਾਤਰ ਐਪ ਨੂੰ ਡਾਊਨਲੋਡ ਕਰਨ ਤੋਂ ਲੈ ਕੇ ਸਬਸਕਰੀਪਸ਼ਨ ਖਰੀਦਣ ਤੱਕ ਲਈ ਗੂਗਲ ਦੀ ਬਿਲਿੰਗ ਸੇਵਾ ਦਾ ਇਸਤੇਮਾਲ ਕਰਨਾ ਹੋਵੇਗਾ

ਹਾਲਾਂਕਿ ਕੰਪਨੀ ਵੱਲੋਂ ਗਾਈਡਲਾਈਨ ’ਚ ਬਦਲਾਅ ਨੂੰ ਲੈ ਕੇ ਆਧਿਕਾਰਤ ਜਾਣਕਾਰੀ ਸਾਂਝਾ ਨਹੀਂ ਕੀਤੀ ਗਈ ਹੈ।ਬਲੂਮਰਗ ਦੀ ਰਿਪੋਰਟ ਮੁਤਾਬਕ ਗੂਗਲ ਅਗਲੇ ਹਫਤੇ ਇਨ-ਐਪ ਪਰਚੇਜ ਦੀ ਗਾਈਡਲਾਈਨ ’ਚ ਬਦਲਾਅ ਕਰ ਸਕਦੀ ਹੈ। ਡਿਵੈੱਲਪਰਜ਼ ਨੂੰ ਐਪ ਦੀ ਪਰਚੇਜ਼ ’ਤੇ ਕੰਪਨੀ ਨੂੰ 30 ਫੀਸਦੀ ਕਮੀਸ਼ਨ ਦੇਣੀ ਹੋਵੇਗੀ। ਰਿਪੋਰਟ ’ਚ ਅੱਗੇ ਕਿਹਾ ਗਿਆ ਹੈ ਕਿ ਜੋ ਡਿਵੈੱਲਪਰਸ ਨਵੀਂ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਨਹੀਂ ਕਰਨਗੇ ਤਾਂ ਉਨ੍ਹਾਂ ਨੂੰ ਥੋੜਾ ਸਮਾਂ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਡਿਵੈੱਲਪਰਜ਼ ਨੂੰ ਗੂਗਲ ਦੇ ਨਵੇਂ ਬਿਲਿੰਗ ਸਿਸਟਮ ਨੂੰ ਅਪਣਾਉਣਾ ਹੋਵੇਗਾ।

ਐਪਲ ਅਤੇ ਗੂਗਲ ਦੋਵੇਂ ਹੀ ਕੰਪਨੀਆਂ ਇਨ-ਐਪ ਪਰਚੇਜ਼ ਰਾਹੀਂ ਅਰਬਾਂ ਡਾਲਰਜ਼ ਕਮਾਉਂਦੀਆਂ ਹਨ ਪਰ ਐਪਲ ਦੀ ਨੀਤੀ ਗੂਗਲ ਦੀ ਤੁਲਨਾ ’ਚ ਜ਼ਿਆਦਾ ਸਖਤ ਹੈ। ਐਪਲ ਡਿਵੈੱਲਪਰਜ਼ ਨੂੰ ਬਾਹਰੀ ਵੈੱਬਸਾਈਟ ਰਾਹੀਂ ਮੋਬਾਇਲ ਐਪ ਦੀ ਸਬਸਕਰੀਪਸ਼ਨ ਵੇਚਣ ਦੀ ਇਜਾਜ਼ਤ ਨਹੀਂ ਦਿੰਦਾ ਹੈ।
ਇਸ ਦੇ ਨਾਲ ਹੀ ਦੱਸ ਦੇਈਏ ਕਿ ਗੂਗਲ ਮੈਪ ਨੇ ਹਾਲ ਹੀ ’ਚ ਆਪਣੇ ਯੂਜ਼ਰਸ ਦੀ ਸੁਵਿਧਾ ਲਈ ਬੇਹੱਦ ਖਾਸ ਫੀਚਰ ਪੇਸ਼ ਕੀਤਾ ਹੈ।

ਜਿਸ ਦੀ ਮਦਦ ਨਾਲ ਇਹ ਪਤਾ ਚੱਲੇਗਾ ਕਿ ਆਪਣੇ ਖੇਤਰ ’ਚ ਕਿੰਨੇ ਕੋਰੋਨਾ ਮਰੀਜ਼ ਹਨ। ‘ਕੋਵਿਡ-ਲੇਅਰ’ ਨਾਂ ਨਾਲ ਪੇਸ਼ ਕੀਤਾ ਗਿਆ ਇਹ ਫੀਚਰ ਐਂਡ੍ਰਾਇਡ ਪਲੇਟਫਾਰਮਜ਼ ’ਤੇ ਉਪਲੱਬਧ ਹੋਵੇਗਾ। ਇਸ ਦੀ ਜਾਣਕਾਰੀ ਗੂਗਲ ਮੈਪ ਨੇ ਆਪਣੇ ਆਧਿਕਾਰਿਤ ਟਵਿੱਟਰ ਅਕਾਊਂਟ ’ਤੇ ਸ਼ੇਅਰ ਕੀਤੀ ਹੈ। ਟਵੀਟ ’ਚ ਕਿਹਾ ਗਿਆ ਹੈ ਕਿ ਮੈਪਜ਼ ’ਚ ਨਵਾਂ ਲੇਅਰ ਫੀਚਰ ਐਡ ਕੀਤਾ ਗਿਆ ਹੈ ਜੋ ਕਿ ਤੁਹਾਡੇ ਖੇਤਰ ’ਚ ਆਉਣ ਵਾਲੇ ਨਵੇਂ ਕੋਵਿਡ-19 ਕੇਸ ਅਤੇ ਮਰੀਜ਼ਾਂ ਦੀ ਗਿਣਤੀ ਨਾਲ ਜੁੜੀ ਅਪਡੇਟ ਪ੍ਰਦਾਨ ਕਰੇਗਾ।


Karan Kumar

Content Editor

Related News