SBI ਨਾਲ ਗੂਗਲ ਤੇਜ਼ ਦੀ ਸਾਂਝੇਦਾਰੀ ਨਾਲ ਯੂਜ਼ਰਸ ਬਣਾ ਸਕਣਗੇ @ oksbi UPI ਆਈਡੀ

Tuesday, Feb 27, 2018 - 06:29 PM (IST)

SBI ਨਾਲ ਗੂਗਲ ਤੇਜ਼ ਦੀ ਸਾਂਝੇਦਾਰੀ ਨਾਲ ਯੂਜ਼ਰਸ ਬਣਾ ਸਕਣਗੇ @ oksbi UPI ਆਈਡੀ

ਜਲੰਧਰ-ਗੂਗਲ ਨੇ ਹਾਲ ਹੀ ਸਟੇਟ ਬੈਂਕ ਆਫ ਇੰਡੀਆ (SBI) ਨਾਲ ਆਪਣੇ ਡਿਜੀਟਲ ਭੁਗਤਾਨ ਐਪ ''Tez '' ਨੂੰ ਜੋੜਨ ਦਾ ਐਲਾਨ ਕੀਤਾ ਹੈ। ਹੁਣ ਯੂਜ਼ਰਸ @ oksbi UPI ਆਈਡੀ ਬਣਾਉਣ ਦੇ ਸਮੱਰਥ ਹੋਣਗੇ ਅਤੇ ਇਸ ਦੇ ਨਾਲ SBI ਕਸਟਮਰ ਐਕਸਕਲੂਸਿਵਲੀ ਆਫਰਾਂ ਦਾ ਵੀ ਫਾਇਦਾ ਪ੍ਰਾਪਤ ਕਰ ਸਕਣਗੇ। ਪਿਛਲੇ ਸਾਲ ਸਤੰਬਰ 'ਚ ਲਾਂਚ ਹੋਏ ''Tez'' ਐਪ ਨੇ ਹੁਣ ਤੱਕ 250 ਮਿਲੀਅਨ ਤੋਂ ਜਿਆਦਾ ਟਰਾਂਜੰਕਸ਼ਨ ਅਤੇ ਪੂਰੇ ਦੇਸ਼ 'ਚ 13.5 ਮਿਲੀਅਨ ਤੋਂ ਜਿਆਦਾ ਮਹੀਨਾਵਰ ਐਕਟਿਵ ਯੂਜ਼ਰਸ ਹਨ।

 

SBI ਦੇ ਚੇਅਰਮੈਨ ਰਜਨੀਸ਼ ਕੁਮਾਰ ਦੇ ਬਿਆਨ ਮੁਤਾਬਿਕ, '' ਗੂਗਲ ਤੇਜ਼ ਨਾਲ ਇਹ ਸਾਂਝੇਦਾਰੀ ਸਾਡੇ 40 ਕਰੋੜ ਤੋਂ ਜਿਆਦਾ ਯੂਜ਼ਰਸ ਦੇ ਲਈ ਨਵੇਂ ਮੌਕੇ ਪ੍ਰਦਾਨ ਕਰੇਗੀ।

 

''ਤੇਜ਼'' ਯੂਨੀਫਾਇਡ ਪੇਮੈਂਟਸ ਇੰਟਰਫੇਸ (UPI) 'ਤੇ ਬਣਾਇਆ ਗਿਆ ਹੈ, ਜਿਸ ਤੋਂ ਯੂਜ਼ਰਸ ਨੂੰ ਆਪਣੇ ਬੈਂਕ ਅਕਾਊਂਟਸ ਨਾਲ ਦੂਜੇ ਬੈਂਕ ਅਕਾਊਂਟਸ 'ਚ 70 ਤੋਂ ਜਿਆਦਾ UPI ਸਮੱਰਥ ਬੈਂਕਾਂ ਤੋਂ ਪੇਮੈਂਟ ਕਰਨ ਦੀ ਆਗਿਆ ਮਿਲਦੀ ਹੈ। ਇਹ ਐਪ ਇੰਗਲਿਸ਼ ਤੋਂ ਇਲਾਵਾ 7 ਹੋਰ ਭਾਸ਼ਾਵਾਂ 'ਚ ਵੀ ਉਪਲੱਬਧ ਹੈ, ਜਿਸ 'ਚ ਹਿੰਦੀ, ਬੰਗਾਲੀ , ਗੁਜਰਾਤੀ , ਕੰਨੜ , ਮਰਾਠੀ , ਤਾਮਿਲ ਅਤੇ ਤੇਲਗੂ ਸ਼ਾਮਿਲ ਹਨ।


Related News