ਗੂਗਲ ਬਣੇਗਾ ਤੁਹਾਡਾ ਫੈਸ਼ਨ ਸਟਾਈਲ ਐਕਸਪਰਟ, ਲਿਆਇਆ ਨਵਾਂ ਫੀਚਰ

10/04/2019 11:14:16 AM

ਗੈਜੇਟ ਡੈਸਕ– ਆਪਣੇ ਲਈ ਕਪੜੇ ਪਸੰਦ ਕਰਨ ਤੋਂ ਲੈ ਕੇ ਲੇਟੈਸਟ ਸਟਾਈਲ ਫਾਲੋ ਕਰਨ ’ਚ ਜੇਕਰ ਤੁਹਾਨੂੰ ਪਰੇਸ਼ਾਨ ਹੋਣਾ ਪੈਂਦਾ ਹੈ ਤਾਂ ਗੂਗਲ ਤੁਹਾਡੇ ਲਈ ਇਕ ਹੱਲ ਲੈ ਕੇ ਆਇਆ ਹੈ। ਗੂਗਲ ਲੈੱਨਜ਼ ਪਹਿਲਾਂ ਹੀ ਯੂਜ਼ਰਜ਼ ਨੂੰ ਢੇਰਾਂ ਆਪਸ਼ੰਸ ਦਿੰਦਾ ਹੈ ਜਿਨ੍ਹਾਂ ਦੀ ਮਦਦ ਨਾਲ ਕੈਮਰੇ ’ਚ ਦਿਸ ਰਹੇ ਆਬਜੈੱਕਟ ਨੂੰ ਇੰਟਰਨੈੱਟ ’ਤੇ ਸਰਚ ਕਰ ਦਿੰਦਾ ਹੈ। ਇਸੇ ਤਰ੍ਹਾਂ ਕਿਸੇ ਵੀ ਪ੍ਰੋਡਕਟ ਨੂੰ ਖਰੀਦਣ ਲਈ ਤੁਸੀਂ ਉਸ ਨੂੰ ਗੂਗਲ ਲੈੱਨਜ਼ ਨਾਲ ਸਕੈਨ ਕਰ ਸਕਦੇ ਹੋ ਅਤੇ ਉਹ ਆਨਲਾਈਨ ਈ-ਕਾਮਰਸ ਸਾਈਟ ’ਤੇ ਉਸ ਦੀ ਕੀਮਤ ਦੇ ਨਾਲ ਤੁਹਾਨੂੰ ਦਿਸ ਜਾਣਗੇ। ਇਸ ਤੋਂ ਇਕ ਕਦਮ ਅੱਗੇ ਵਧਦੇ ਹੋਏ ਗੂਗਲ ਇਕ ਨਵਾਂ ਫੀਚਰ ਲੈ ਕੇ ਆਇਆ ਹੈ, ਜੋ ਯੂਜ਼ਰਜ਼ ਨੂੰ ਦੱਸੇਗਾ ਕਿ ਉਨ੍ਹਾਂ ਨੂੰ ਕਿਹੋ ਜਿਹੇ ਕਪੜੇ ਪਹਿਨਣੇ ਚਾਹੀਦੇ ਹਨ। 

ਗੂਗਲ ਲੈੱਨਜ਼ ’ਚ ਆਇਆ ਨਵਾਂ ਫੀਚਰ ‘ਸਟਾਈਲ ਆਈਡੀਆਜ਼’ ਹੈ, ਜੋ ਆਊਟਫਿਟ ਨਾਲ ਜੁੜੇ ਆਈਡੀਆਜ਼ ਯੂਜ਼ਰਜ਼ ਨੂੰ ਦੇਵੇਗਾ ਅਤੇ ਇਹ ਨਤੀਜੇ ਆਨਲਾਈਨ ਸਰਚ ਰਿਜਲਟ ’ਤੇ ਆਧਾਰਿਤ ਹੋਣਗੇ। ਗੂਗਲ ਲੈੱਨਜ਼ ’ਤੇ ਪਹਿਲਾਂ ਹੀ ਹੋਮ ਡੈਕੋਰੇਸ਼ਨ ਨਾਲ ਜੁੜੇ ਪ੍ਰੋਡਕਟਸ ਅਤੇ ਕਪੜਿਆਂ ਨਾਲ ਮਿਲਦੇ-ਜੁਲਦੇ ਸੁਝਾਅ ਮਿਲਦੇ ਹਨ ਅਤੇ ਹੁਣ ਲੈੱਨਜ਼ ਇਸ ਦੇ ਨਾਲ-ਨਾਲ ਇਹ ਸੁਝਾਅ ਵੀ ਦੇਵੇਗਾ ਕਿ ਯੂਜ਼ਰ ਨੂੰ ਕਿਹੋ ਜਿਹੇ ਕਪੜੇ ਪਹਿਨਣੇ ਚਾਹੀਦੇ ਹਨ ਜਾਂ ਲੇਟੈਸਟ ਫੈਸ਼ਨ ਸਟੇਟਮੈਂਟ ਕੀ ਹੈ। ਇਮੇਜ ਸਰਚ ਰਿਜਲਟ ਹੁਣ ਦਿਖਾਏਗਾ ਕਿ ਕਿਸੇ ਕਪੜੇ ਨੂੰ ਬਾਕੀਆਂ ਨੇ ਕਿਸ ਤਰ੍ਹਾਂ ਪਾਇਆ ਜਾਂ ਕੈਰੀ ਕੀਤਾ ਹੈ। ਇਸ ਤੋਂ ਇਲਾਵਾ ਉਸ ਨਾਲ ਮਿਲਦੇ-ਜੁਲਦੇ ਨਤੀਜੇ ਵੀ ਯੂਜ਼ਰਜ਼ ਨੂੰ ਦਿਸਣਗੇ। 

ਸਮਾਰਟ ਸਕਰੀਨਸ਼ਾਟਸ ਦਾ ਆਪਸ਼ਨ
ਪਿਛਲੇ ਮਹੀਨੇ ਵੀ ਗੂਗਲ ਨੇ ਆਪਣੇ ਫੋਟੋਜ਼ ਐਪ ਲਈ ਇਕ ਨਵਾਂ ਫੀਚਰ ਰੋਲਆਊਟ ਕੀਤਾ ਸੀ, ਜਿਸ ਦੀ ਮਦਦ ਨਾਲ ਕਿਸੇ ਵੀ ਭਾਸ਼ਾ ’ਚ ਲਿਖੇ ਟੈਕਸਟ ਦੀ ਫੋਟੋ ਆਸਾਨੀ ਨਾਲ ਕਲਿੱਕ ਕਰਕੇ ਉਸ ਨੂੰ ਟੈਕਸਟ ਨੂੰ ਗੂਗਲ ਲੈੱਨਜ਼ ਦੀ ਮਦਦ ਨਾਲ ਦੂਜੀ ਭਾਸ਼ਾ ’ਚ ਸਮਝਿਆ ਜਾ ਸਕੇਗਾ। ਗੂਗਲ ’ਤੇ ਇਸੇ ਤਰ੍ਹਾਂ ਸਕਰੀਨਸ਼ਾਟ ਕਲਿੱਕ ਕਰਕੇ ਵੀ ਇਸ ਵਿਚ ਦਿਸ ਰਹੇ ਕੰਟੈਂਟ ਨੂੰ ਸਰਚ ਕੀਤਾ ਜਾ ਸਕੇਗਾ। ਇਸ ਫੀਚਰ ਨੂੰ ‘ਸਮਾਰਟ ਸਕਰੀਨਸ਼ਾਟਸ’ ਨਾਂ ਦਿੱਤਾ ਗਿਆ ਹੈ। ਇਸ ਫੀਚਰ ’ਚ ‘ਐਡਿਟ ਐਂਡ ਸ਼ੇਅਰ ਸਕਰੀਨਸ਼ਾਟਸ’ ਅਤੇ ‘ਵਾਟਸ ਆਨ ਯੋਰ ਸਕਰੀਨ’ ਦੋਵਾਂ ਨੂੰ ਕੰਬਾਇਨ ਕੀਤਾ ਗਿਆ ਹੈ। ਇਹ ਕੈਪੇਬਿਲਿਟੀਜ਼ ਗੂਗਲ ਅਸਿਸਟੈਂਟ ’ਤੇ ਪਹਿਲਾਂ ਹੀ ਉਪਲੱਬਧ ਸਨ ਅਤੇ ਹੁਣ ਇਨ੍ਹਾਂ ਨੂੰ ਫੋਟੋਜ਼ ਐਪ ’ਚ ਵੀ ਸ਼ਾਮਲ ਕੀਤਾ ਗਿਆ ਹੈ। 

ਗੂਗਲ ਫੋਟੋਜ਼ ’ਚ ਵੀ ਨਵਾਂ ਫੀਚਰ
ਗੂਗਲ ਨੇ ਆਪਣੇ ਫੋਟੋਜ਼ ਐਪ ’ਚ ਹੀ ਇਕ ਨਵਾਂ ਆਪਟਿਕਲ ਕਰੈਕਟਰ ਰਿਕੋਗਨੀਸ਼ਨ ਫੀਚਰ (ਓ.ਸੀ.ਆਰ.) ਵੀ ਸ਼ਾਮਲ ਕੀਤਾ ਗਿਆ ਹੈ। ਇਸ ਵਿਚ ਕਿਸੇ ਵੀ ਇਮੇਜ ’ਚ ਦਿਸ ਰਹੇ ਟੈਕਸਟ ਨੂੰ ਐਕਸਟ੍ਰੈਕਟ ਕਰਕੇ ਗੂਗਲ ’ਤੇ ਸਰਚ ਕੀਤਾ ਜਾ ਸਕਦਾ ਹੈ। 9to5google ਮੁਤਾਬਕ, ਇਹ ਫੀਚਰ ਫਿਲਹਾਲ ਐਂਡਰਾਇਡ ਫੋਨਜ਼ ’ਤੇ ਰੋਲ ਆਊਟ ਕੀਤਾ ਗਿਆ ਹੈ ਅਤੇ ਫਿਲਹਾਲ ਆਈ.ਓ.ਐੱਸ. ’ਤੇ ਉਪਲੱਬਧ ਨਹੀਂ ਹੈ। ਜ਼ਾਹਿਰ ਜਿਹੀ ਗੱਲ ਹੈ ਕਿ ਗੂਗਲ ਆਪਣੇ ਗੂਗਲ ਫੋਟੋਜ਼ ਐਪ ਅਤੇ ਗੂਗਲ ਲੈੱਨਜ਼ ਫੀਚਰ ਨਾਲ ਸਾਰੇ ਯੂਜ਼ਰਜ਼ ਨੂੰ ਜੋੜਨਾ ਚਾਹੁੰਦਾ ਹੈ। ਨਵਾਂ ਫੈਸ਼ਨ ਸਟੇਟਮੈਂਟ ਫੀਚਰ ਵੀ ਇਸੇ ਵਲ ਇਕ ਕਦਮ ਦੇ ਤੌਰ ’ਤੇ ਦੇਖਿਆ ਜਾ ਰਿਹਾ ਹੈ। ਇਸ ਦੀ ਮਦਦ ਨਾਲ ਨਵੇਂ ਸਟਾਈਲ ਆਈਡੀਆ ਯੂਜ਼ਰਜ਼ ਨੂੰ ਮਿਲਣਗੇ। 


Related News