ਗੂਗਲ ਦੀ ਵਾਇਸ ਟਾਈਪਿੰਗ ’ਚ ਆਇਆ ਬਗ, ਐਂਡਰਾਇਡ ਯੂਜ਼ਰਜ਼ ਹੋਏ ਪਰੇਸ਼ਾਨ

02/10/2020 10:26:03 AM

ਗੈਜੇਟ ਡੈਸਕ– ਬੋਲ ਕੇ ਟੈਕਸਟ ਟਾਈਪ ਕਰਨ ਲਈ ਢੇਰਾਂ ਐਂਡਰਾਇਡ ਯੂਜ਼ਰਜ਼ ਗੂਗਲ ਦੇ ਵਾਇਸ ਟਾਈਪਿੰਗ ਫੀਚਰਜ਼ ਦੀ ਮਦਦ ਲੈਂਦੇ ਹਨ ਪਰ ਇਹ ਫੀਚਰ ਪੂਰੀ ਤਰ੍ਹਾਂ ਖਰਾਬ ਹੋ ਗਿਆ ਹੈ। ਇਸ ਲਈ ਇਕ ਬਗ ਜ਼ਿੰਮੇਵਾਰ ਹੈ ਅਤੇ ਕਈ ਯੂਜ਼ਰਜ਼ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਫੀਚਰ ਫਿਲਹਾਲ ਐਂਡਰਾਇਡ ਅਤੇ ਗੂਗਲ ਦੇ ਕੁਝ ਹੋਰ ਪ੍ਰੋਡਕਟਸ ’ਤੇ ਉਪਲੱਬਧ ਹੈ ਅਤੇ ਪਿਛਲੇ ਕੁਝ ਦਿਨਾਂ ਤੋਂ ਠੀਕ ਢੰਗ ਨਾਲ ਕੰਮ ਨਹੀਂ ਕਰ ਰਿਹਾ। ਯੂਜ਼ਰਜ਼ ਦਾ ਵਾਇਸ ਟਾਈਪਿੰਗ ਐਕਸਪੀਰੀਅੰਸ ਪਿਛਲੇ ਕੁਝ ਦਿਨਾਂ ਤੋਂ ਬੁਰਾ ਰਿਹਾ ਅਤੇ ਸੋਸ਼ਲ ਮੀਡੀਆ ’ਤੇ ਉਨ੍ਹਾਂ ਕੰਪਨੀ ਤੋਂ ਇਸ ਦੀ ਵਜ੍ਹਾ ਪੁੱਛੀ ਹੈ। 

ਗੂਗਲ ਟਾਈਪਿੰਗ ਦਰਅਸਲ ਇਕ ਟਾਈਪਿੰਗ ਟੂਲ ਹੈ, ਜੋ ਐਂਡਰਾਇਡ ਸਮਾਰਟਫੋਨਜ਼ ’ਚ ਯੂਜ਼ਰਜ਼ ਨੂੰ ਬੋਲ ਕੇ ਟਾਈਪ ਕਰਨ ਦਾ ਆਪਸ਼ਨ ਦਿੰਦਾ ਹੈ। ਖਾਸ ਗੱਲ ਹੈ ਕਿ ਇਹ ਯੂਜ਼ਰਜ਼ ਦੀ ਆਵਾਜ਼ ਸੁਣ ਕੇ ਨਾ ਸਿਰਫ ਇਹ ਟੂਲ ਟੈਕਸਟ ਟਾਈਪ ਕਰ ਦਿੰਦਾ ਹੈ, ਸਗੋਂ ਛੋਟੇ ਜਾਂ ਲੰਬੇ ਪੌਜ਼ ਦੇ ਆਧਾਰ ’ਤ ਪੰਕਚੁਏਸ਼ਨ ਸਾਈਨ ਵੀ ਪੈਰਾਗ੍ਰਆਫ ’ਚ ਲੱਗ ਜਾਂਦੇ ਹਨ। ਗੂਗਲ ਦਾ ਇਹ ਫੀਚਰ ਕਈ ਥਰਡ ਪਾਰਟੀ ਕੀ-ਬੋਰਡਸ ਲਈ ਵੀ ਕੰਮ ਕਰ ਰਿਹਾ ਹੈ ਅਤੇ ਸਕਰੀਨ ’ਤੇ ਦਿਸ ਰਹੇ ਮਾਈਕ੍ਰੋਫੋਨ ਆਈਕਨ ’ਤੇ ਟੈਪ ਕਰਨ ਤੋਂ ਬਾਅਦ ਯੂਜ਼ਰਜ਼ ਬੋਲ ਕੇ ਆਪਣੀ ਭਾਸ਼ਾ ’ਚ ਟੈਕਸਟ ਸਕਰੀਨ ’ਤੇ ਲਿਖ ਸਕਦੇ ਹਨ। 

ਸਾਹਮਣੇ ਆਈ ਇਹ ਦਿੱਕਤ
ਪਿਛਲੇ ਕੁਝ ਦਿਨਾਂ ਤੋਂ ਗੂਗਲ ਵਾਇਸ ਟਾਈਪਿੰਗ ਦਾ ਇਸਤੇਮਾਲ ਕਰਨ ਵਾਲੇ ਕੁਝ ਯੂਜ਼ਰਜ਼ ਨੇ ਇਸ ਵਿਚ ਸਮੱਸਿਆਵਾਂ ਰਿਪੋਰਟ ਕੀਤੀਆਂ ਹਨ। ਇਨ੍ਹਾਂ ਯੂਜ਼ਰਜ਼ ਨੇ ਪਾਇਆ ਕਿ ਗੂਗਲ ਵਾਇਸ ਟਾਈਪਿੰਗ ਸਰਵਿਸ ਦੀ ਮਦਦ ਨਾਲ ਟੈਕਸਟ ਟਾਈਪ ਕਰਨ ’ਤੇ ਵਾਕਈ ’ਚ ਪੰਕਚੁਏਸ਼ਨ ਮਾਰਕਸ ਜ਼ਰੂਰਤ ਤੋਂਜ਼ਿਆਦਾ ਅਤੇ ਗਲਤ ਜਗ੍ਹਾ ਆਪਣੇ ਆਪ ਲੱਗ ਰਹੇ ਹਨ। ਅਜਿਹੇ ’ਚ ਛੋਟੇ ਪੌਜ਼ ਲੈਣ ’ਤੇ ਵੀ ਪੀਰੀਅਡਸ ਅਤੇ ਕਾਮਾ ਲੱਗ ਜਾਂਦਾ ਹੈ। ਇਸ ਸਮੱਸਿਆ ਦੇ ਚੱਲਦੇ ਕਈ ਵਾਰ ਟੈਕਸਟ ਨਾ ਸਿਰਫ ਸ਼ਾਰਟ ਹੋ ਰਹੇ ਹਨ, ਸਗੋਂ ਕਈ ਵਾਰ ਬਿਨਾਂ ਕਿਸੇ ਕਮਾਂਡ ਦੇ ਅਪਰਕੇਸ (ਕੈਪਿਟਲ ਲੈਟਰਸ) ’ਚ ਵੀ ਟਾਈਪਿੰਗ ਸ਼ੁਰੂ ਹੋ ਜਾਂਦੀ ਹੈ। 

ਸਰਵਰ ਸਾਈਡ ਸਮੱਸਿਆ
9to5Google ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਵਾਇਸ ਟਾਈਪਿੰਗ ਨਾਲ ਜੁੜੀ ਸਮੱਸਿਆ ਗੂਗਲ ਵਲੋਂ ਇਸ ਫੀਚਰ ’ਚ ਕੀਤੇ ਗਏ ਬਦਲਾਅ ਤੋਂ ਬਾਅਦ ਦੇਖਣ ਨੂੰ ਮਿਲੀ ਹੈ। ਵਾਇਸ ਟਾਈਪਿੰਗ ਸਰਵਿਸ ’ਚ ਇਹ ਬਦਲਾਅ ਸਰਵਰ ਵਲੋਂ ਕੀਤਾ ਗਿਆ ਹੈ। ਇਹ ਸਮੱਸਿਆ ਗਲੋਬਲੀ ਕਈ ਯੂਜ਼ਰਜ਼ ਨੂੰ ਸਾਹਮਣੇ ਆਈ ਹੈ ਕਿਉਂਕਿ ਗੂਗਲ ਹੈਲਪ ਫੋਰਮ ’ਤੇ ਢੇਰਾਂ ਯੂਜ਼ਰਜ਼ ਨੇ ਇਸ ਨੂੰ ਰਿਪੋਰਟ ਕੀਤਾ ਹੈ। ਗੂਗਲ ਵਲੋਂ ਨਹੀਂ ਦੱਸਿਆ ਗਿਆ ਕਿ ਸਮੱਸਿਆ ਜਾਂ ਬਗ ਨੂੰ ਕਦੋਂ ਫਿਕਸ ਕੀਤਾ ਜਾਵੇਗਾ। ਫਿਲਹਾਲ ਗੂਗਲ ਵਾਇਸ ਟਾਈਪਿੰਗ ਨੂੰ ਡਿਸੇਬਲ ਕਰਕੇ ਫੋਨ ਦੇ ਕੀ-ਬੋਰਡ ’ਚ ਮਿਲਣ ਵਾਲੇ speech-to-text ਨੇਟਿਵ ਫੀਚਰ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। 


Related News